ਨਿੰਮੇ ਨੂੰ 40 ਸਾਲਾਂ ਬਾਅਦ ਮਿਲੀ ਨਸੀਮਾ ਦੀ ਪੂਰੀ ਫੋਟੋ, ਜੈ ਰੰਧਾਵਾ ਨੇ ਤਸਵੀਰ ਕਰਵਾਈ ਪੂਰੀ, ਵੇਖ ਕੇ ਭਾਵੁਕ ਹੋਇਆ ਨਿੰਮਾ

ਨਿੰਮੇ ਦੇ ਨਸੀਬ ‘ਚ ਸ਼ਾਇਦ ਨਸੀਮਾ ਦਾ ਪਿਆਰ ਨਹੀਂ ਸੀ ਤੇ ਉਸ ਦੇ ਅਧੂਰੇ ਪਿਆਰ ਦੇ ਵਾਂਗ ਉਸ ਦੇ ਕੋਲ ਨਸੀਮਾ ਦੀ ਅੱਧੀ ਤਸਵੀਰ ਸੀ। ਪਰ ਹੁਣ ਨਿੰਮੇ ਦੀ ਨਸੀਮਾ ਦੀ ਪਿਛਲੇ ਚਾਲੀ ਸਾਲਾਂ ਤੋਂ ਅਧੂਰੀ ਤਸਵੀਰ ਨੂੰ ਜੈ ਰੰਧਾਵਾ ਨੇ ਪੂਰਾ ਕਰਵਾਇਆ ਹੈ।ਜਿਸ ਨੂੰ ਵੇਖ ਕੇ ਨਿੰਮਾ ਭਾਵੁਕ ਹੋ ਗਿਆ ।

By  Shaminder Kaur Kaler July 11th 2026 10:58 AM -- Updated: July 11th 2026 12:38 PM

ਸ਼ਹਿਨਾਜ਼ ਗਿੱਲ (Shehnaaz Gill) ਤੇ ਜੈ ਰੰਧਾਵਾ ਦੀ ਫ਼ਿਲਮ ‘ਇਸ਼ਕਨਾਮਾ’ ਚੌਵੀ ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ ਨਿੰਮਾ ਤੇ ਨਸੀਮਾ ਦੀ ਕਹਾਣੀ ਨੂੰ ਬਿਆਨ ਕਰਦੀ ਹੈ। ਨਸੀਮਾ ਪਾਕਿਸਤਾਨ ਦੀ ਰਹਿਣ ਵਾਲੀ ਸੀ ਅਤੇ ਭਾਰਤੀ ਪੰਜਾਬ ਦਾ ਨਿੰਮਾ ਉਸ ਨੂੰ ਪਿਆਰ ਕਰਦਾ ਸੀ ਅਤੇ ਉਸ ਨੂੰ ਮਿਲਣ ਦੇ ਲਈ ਕਈ ਵਾਰ ਉਹ ਸਰੱਹਦੋਂ ਪਾਰ ਵੀ ਗਿਆ ਸੀ ।


ਜੈ ਰੰਧਾਵਾ ਨੇ ਪੂਰੀ ਕਰਵਾਈ ਤਸਵੀਰ 

ਨਸੀਮਾ ਪਾਕਿਸਤਾਨ ਦੀ ਰਹਿਣ ਵਾਲੀ ਸੀ । ਜਿਸ ਨੂੰ ਭਾਰਤੀ ਪੰਜਾਬ ‘ਚ ਰਹਿਣ ਵਾਲਾ ਨਿੰਮਾ ਬਹੁਤ ਜ਼ਿਆਦਾ ਪਿਆਰ ਕਰਦਾ ਸੀ । ਨਸੀਮਾ ਨੂੰ ਮਿਲਣ ਦੇ ਨਿੰਮਾ ਕਈ ਵਾਰ ਆਪਣੀ ਜਾਨ ਤੇ ਖੇਡ ਕੇ ਪਾਕਿਸਤਾਨ ਵੀ ਗਿਆ ਸੀ। ਪਰ ਨਿੰਮੇ ਦੇ ਨਸੀਬ ‘ਚ ਸ਼ਾਇਦ ਨਸੀਮਾ ਦਾ ਪਿਆਰ ਨਹੀਂ ਸੀ ਤੇ ਉਸ ਦੇ ਅਧੂਰੇ ਪਿਆਰ ਦੇ ਵਾਂਗ ਉਸ ਦੇ ਕੋਲ ਨਸੀਮਾ ਦੀ ਅੱਧੀ ਤਸਵੀਰ ਸੀ।


ਪਰ ਹੁਣ ਨਿੰਮੇ ਦੀ ਨਸੀਮਾ ਦੀ ਪਿਛਲੇ ਚਾਲੀ ਸਾਲਾਂ ਤੋਂ ਅਧੂਰੀ ਤਸਵੀਰ ਨੂੰ ਜੈ ਰੰਧਾਵਾ ਨੇ ਪੂਰਾ ਕਰਵਾਇਆ ਹੈ।ਜਿਸ ਨੂੰ ਵੇਖ ਕੇ ਨਿੰਮਾ ਭਾਵੁਕ ਹੋ ਗਿਆ । ਜੈ ਰੰਧਾਵਾ ਦੇ ਨਾਲ ਨਿੰਮੇ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਨਿੰਮੇ ਤੇ ਨਸੀਮਾ ਦੇ ਪਿਆਰ ਨੂੰ ਦਰਸਾਉਂਦੀ ਇਸ ਫ਼ਿਲਮ ‘ਚ ਜੈ ਰੰਧਾਵਾ ਤੇ ਸ਼ਹਿਨਾਜ਼ ਗਿੱਲ ਨਜ਼ਰ ਆਉਣਗੇ । ਇਸ ਫ਼ਿਲਮ ਨੂੰ ਲੈ ਕੇ ਦੋਵੇਂ ਅਦਾਕਾਰ ਐਕਸਾਈਟਡ ਹਨ। 



Related Post

ਧਰਮਪ੍ਰੀਤ ਉਰਫ ਮੁੱਖ ਮੰਤਰੀ ਧਮਕ ਬੇਸ ਦੇ ਦਿਹਾਂਤ ਦੀਆਂ ਫੇਕ ਖ਼ਬਰਾਂ ਤੇ ਕਸ਼ਮੀਰ ਸਿੰਘ ਨੇ ਦਿੱਤਾ ਪ੍ਰਤੀਕਰਮ, ਕਿਹਾ ‘ਮੁੱਖ ਮੰਤਰੀ ਬਿਲਕੁਲ ਠੀਕ ਹੈ’
ਅਦਾਕਾਰ ਦਰਸ਼ਨ ਔਲਖ ਨੂੰ GTC Network ਦੇ MD ਤੇ President ਡਾ. ਰਾਬਿੰਦਰ ਨਾਰਾਇਣ ਅਤੇ SMTV ਦੇ Founder ਸਿਮਰਨਜੋਤ ਮੱਕੜ ਨੇ Creators Awards ਨਾਲ ਕੀਤਾ ਸਨਮਾਨਿਤ
ਦਿਲਜੀਤ ਦੋਸਾਂਝ ਦੇ ਅਹਿਮਦਾਬਾਦ ਕੰਸਰਟ ਲਈ ਖੁੱਲ੍ਹੇ ਸਟੇਡੀਅਮ ਦੇ ਗੇਟ, ਪ੍ਰਸ਼ੰਸਕਾਂ ਦੀ ਐਂਟਰੀ ਸ਼ੁਰੂ
ਸ਼ਹਿਨਾਜ਼ ਗਿੱਲ ਨੇ ਆਪਣੇ ਦਾਦਾ ਦਾਦੀ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ
ਰਾਜ ਕੁੰਦਰਾ ਨੇ ਆਪਣੀ ਨਵੀਂ ਫ਼ਿਲਮ ‘ਨਿਹੰਗ’ ਦਾ ਕੀਤਾ ਐਲਾਨ, ਸਿਰ ‘ਤੇ ਰਾਜ ਕੁੰਦਰਾ ਨੇ ਸਜਾਇਆ ਦੁਮਾਲਾ
ਸਿਨੇਮਾਘਰਾਂ ਵਿੱਚ ਰਿਲੀਜ਼ ਨਹੀਂ ਹੋਈ ‘ਸਰਦਾਰ ਜੀ 3’, ਹੁਣ OTT ’ਤੇ ਭਾਰਤ ਵਿੱਚ ਹੋਈ ਰਿਲੀਜ਼, ਬਿਨਾਂ CBFC ਸਰਟੀਫਿਕੇਟ ਕਿਵੇਂ ਦੇਖ ਸਕਣਗੇ ਦਰਸ਼ਕ?

© Copyright Galactic Television & Communications Pvt. Ltd. 2026. All rights reserved.