logo
logo

ਨਿੰਮੇ ਨੂੰ 40 ਸਾਲਾਂ ਬਾਅਦ ਮਿਲੀ ਨਸੀਮਾ ਦੀ ਪੂਰੀ ਫੋਟੋ, ਜੈ ਰੰਧਾਵਾ ਨੇ ਤਸਵੀਰ ਕਰਵਾਈ ਪੂਰੀ, ਵੇਖ ਕੇ ਭਾਵੁਕ ਹੋਇਆ ਨਿੰਮਾ

ਸ਼ਹਿਨਾਜ਼ ਗਿੱਲ (Shehnaaz Gill) ਤੇ ਜੈ ਰੰਧਾਵਾ ਦੀ ਫ਼ਿਲਮ ‘ਇਸ਼ਕਨਾਮਾ’ ਚੌਵੀ ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ ਨਿੰਮਾ ਤੇ ਨਸੀਮਾ ਦੀ ਕਹਾਣੀ ਨੂੰ ਬਿਆਨ ਕਰਦੀ ਹੈ। ਨਸੀਮਾ ਪਾਕਿਸਤਾਨ ਦੀ ਰਹਿਣ ਵਾਲੀ ਸੀ ਅਤੇ ਭਾਰਤੀ ਪੰਜਾਬ ਦਾ ਨਿੰਮਾ ਉਸ ਨੂੰ ਪਿਆਰ ਕਰਦਾ ਸੀ ਅਤੇ ਉਸ ਨੂੰ ਮਿਲਣ ਦੇ ਲਈ ਕਈ ਵਾਰ ਉਹ ਸਰੱਹਦੋਂ ਪਾਰ ਵੀ ਗਿਆ ਸੀ ।

ਜੈ ਰੰਧਾਵਾ ਨੇ ਪੂਰੀ ਕਰਵਾਈ ਤਸਵੀਰ 

ਨਸੀਮਾ ਪਾਕਿਸਤਾਨ ਦੀ ਰਹਿਣ ਵਾਲੀ ਸੀ । ਜਿਸ ਨੂੰ ਭਾਰਤੀ ਪੰਜਾਬ ‘ਚ ਰਹਿਣ ਵਾਲਾ ਨਿੰਮਾ ਬਹੁਤ ਜ਼ਿਆਦਾ ਪਿਆਰ ਕਰਦਾ ਸੀ । ਨਸੀਮਾ ਨੂੰ ਮਿਲਣ ਦੇ ਨਿੰਮਾ ਕਈ ਵਾਰ ਆਪਣੀ ਜਾਨ ਤੇ ਖੇਡ ਕੇ ਪਾਕਿਸਤਾਨ ਵੀ ਗਿਆ ਸੀ। ਪਰ ਨਿੰਮੇ ਦੇ ਨਸੀਬ ‘ਚ ਸ਼ਾਇਦ ਨਸੀਮਾ ਦਾ ਪਿਆਰ ਨਹੀਂ ਸੀ ਤੇ ਉਸ ਦੇ ਅਧੂਰੇ ਪਿਆਰ ਦੇ ਵਾਂਗ ਉਸ ਦੇ ਕੋਲ ਨਸੀਮਾ ਦੀ ਅੱਧੀ ਤਸਵੀਰ ਸੀ।

ਪਰ ਹੁਣ ਨਿੰਮੇ ਦੀ ਨਸੀਮਾ ਦੀ ਪਿਛਲੇ ਚਾਲੀ ਸਾਲਾਂ ਤੋਂ ਅਧੂਰੀ ਤਸਵੀਰ ਨੂੰ ਜੈ ਰੰਧਾਵਾ ਨੇ ਪੂਰਾ ਕਰਵਾਇਆ ਹੈ।ਜਿਸ ਨੂੰ ਵੇਖ ਕੇ ਨਿੰਮਾ ਭਾਵੁਕ ਹੋ ਗਿਆ । ਜੈ ਰੰਧਾਵਾ ਦੇ ਨਾਲ ਨਿੰਮੇ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਨਿੰਮੇ ਤੇ ਨਸੀਮਾ ਦੇ ਪਿਆਰ ਨੂੰ ਦਰਸਾਉਂਦੀ ਇਸ ਫ਼ਿਲਮ ‘ਚ ਜੈ ਰੰਧਾਵਾ ਤੇ ਸ਼ਹਿਨਾਜ਼ ਗਿੱਲ ਨਜ਼ਰ ਆਉਣਗੇ । ਇਸ ਫ਼ਿਲਮ ਨੂੰ ਲੈ ਕੇ ਦੋਵੇਂ ਅਦਾਕਾਰ ਐਕਸਾਈਟਡ ਹਨ। 

- GTC Pollywood

Top Stories