ਸੁੱਖ ਸੰਘੇੜਾ ਆਪਣੇ ਡ੍ਰੀਮ ਪ੍ਰੋਜੈਕਟ ਬੀ ਟਾਊਨ ਦਾ First Glimpse 2 ਸਤੰਬਰ ਨੂੰ ਕਰਨਗੇ ਸਾਂਝਾ

ਸੁੱਖ ਸੰਘੇੜਾ ਦਾ ਡ੍ਰੀਮ ਪ੍ਰੋਜੈਕਟ ਲੱਗਪੱਗ ਪੂਰਾ ਹੋ ਚੁੱਕਿਆ ਹੈ। ਉਨ੍ਹਾਂ ਨੇ ਆਪਣੇ ਇਸ ਪ੍ਰੋਜੈਕਟ ਦੇ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਅਤੇ ਇਸ ਪ੍ਰੋਜੈਕਟ ਤੋਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਉਮੀਦਾਂ ਹਨ । ਉਨ੍ਹਾਂ ਨੇ ਬੀ-ਟਾਊਨ ਦਾ ਇੱਕ ਪੋਸਟਰ ਸਾਂਝਾ ਕਰਦੇ ਹੋਏ ਇਸ ਪ੍ਰੋਜੈਕਟ ‘ਚ ਉਨ੍ਹਾਂ ਦਾ ਸਾਥ ਦੇਣ ਵਾਲੀ ਸਾਰੀ ਟੀਮ ਦਾ ਸ਼ੁਕਰੀਆ ਅਦਾ ਕੀਤਾ ਹੈ।

By  Shaminder Kaur Kaler August 26th 2026 11:28 AM

ਸੁੱਖ ਸੰਘੇੜਾ ਦਾ ਡ੍ਰੀਮ ਪ੍ਰੋਜੈਕਟ ਲੱਗਪੱਗ ਪੂਰਾ ਹੋ ਚੁੱਕਿਆ ਹੈ। ਉਨ੍ਹਾਂ ਨੇ ਆਪਣੇ ਇਸ ਪ੍ਰੋਜੈਕਟ ਦੇ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਅਤੇ ਇਸ ਪ੍ਰੋਜੈਕਟ ਤੋਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਉਮੀਦਾਂ ਹਨ । ਉਨ੍ਹਾਂ ਨੇ ਬੀ-ਟਾਊਨ ਦਾ ਇੱਕ ਪੋਸਟਰ ਸਾਂਝਾ ਕਰਦੇ ਹੋਏ ਇਸ ਪ੍ਰੋਜੈਕਟ ‘ਚ ਉਨ੍ਹਾਂ ਦਾ ਸਾਥ ਦੇਣ ਵਾਲੀ ਸਾਰੀ ਟੀਮ ਦਾ ਸ਼ੁਕਰੀਆ ਅਦਾ ਕੀਤਾ ਹੈ। ਉਨ੍ਹਾਂ ਨੇ ਆਪਣੇ ਇਸ ਪ੍ਰੋਜੈਕਟ ਨਾਲ ਸਬੰਧਤ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ ਕਈ ਸਾਲਾਂ ਦਾ ਇੰਤਜ਼ਾਰ , ਬਹੁਤ ਮਿਹਨਤ ਅਤੇ ਕਈ ਦਾ ਉਤਰਾਅ ਚੜ੍ਹਾਅ   ਤੋਂ ਬਾਅਦ ਵਾਹਿਗੁਰੂ ਜੀ ਦੀ ਕਿਰਪਾ ਨਾਲ ਅੱਜ ਉਹ ਦਿਨ ਆ ਗਿਆ ਜਿਸਦਾ ਮੈਂ ਬਹੁਤ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਸੀ।


ਇਸ ਪ੍ਰੋਜੈਕਟ ਲਈ ਮੈਂ ਦਿਲੋਂ ਮਿਹਨਤ ਕੀਤੀ ਹੈ। ਕਈ ਵਾਰ ਰਾਹ ਔਖਾ ਸੀ ਪਰ ਮੈਂ ਕਦੇ ਆਪਣੇ   ਡ੍ਰੀਮ ਅਤੇ ਮਿਹਨਤ ਦਾ ਹੱਥ ਨਹੀਂ ਛੱਡਿਆ। ਅੱਜ ਜਦੋਂ ਇਹ ਪ੍ਰੋਜੈਕਟ ਤਿਆਰ ਹੋ ਕੇ ਮੇਰੇ ਸਾਹਮਣੇ ਹੈ, ਦਿਲ ਵਿੱਚ ਬਹੁਤ ਖੁਸ਼ੀ ਹੈ ਅਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ। ਮੇਰੀ ਪੂਰੀ ਟੀਮ ਅਤੇ ਹਰ ਉਸ ਇਨਸਾਨ ਦਾ ਦਿਲੋਂ ਧੰਨਵਾਦ ਜਿਸਨੇ ਇਸ ਜਰਨੀ ਵਿੱਚ ਮੇਰਾ ਸਾਥ ਦਿੱਤਾ, ਮੇਰੇ ਉੱਤੇ ਵਿਸ਼ਵਾਸ਼ ਕੀਤਾ ਅਤੇ ਮੈਨੂੰ ਸਪੋਰਟ   ਕੀਤਾ।


ਇਹ ਮੇਰੇ ਲਈ ਸਿਰਫ਼ ਇੱਕ ਪ੍ਰੋਜੈਕਟ ਨਹੀਂ, ਸਗੋਂ ਕਈ ਸਾਲਾਂ ਦੀ ਸਖਤ ਮਿਹਨਤ, ਧੀਰਜ ਅਤੇ ਇੱਕ ਸੁਫ਼ਨਾ ਹੈ। 2 ਤਰੀਕ ਨੂੰ ਇਸ ਦੀ ਪਹਿਲੀ ਝਲਕ ਤੁਹਾਡੇ ਨਾਲ ਸਾਂਝੀ ਕਰਾਂਗਾ। ਉਮੀਦ ਹੈ ਜਿੰਨੇ ਪਿਆਰ ਨਾਲ ਅਸੀਂ ਇਸਨੂੰ ਬਣਾਇਆ ਹੈ, ਤੁਸੀਂ ਵੀ ਓਨਾ ਹੀ ਪਿਆਰ ਅਤੇ ਸਹਿਯੋਗ ਦਿਓਗੇ। ਵਾਹਿਗੁਰੂ ਜੀ ਮਿਹਰ ਕਰਨ ਕਿ ਬਹੁਤ ਜਲਦੀ ਪੂਰਾ ਪ੍ਰੋਜੈਕਟ ਤੁਹਾਡੇ ਤੱਕ ਪਹੁੰਚੇ”। ਸੁੱਖ ਸੰਘੇੜਾ ਨੇ ਜਿਉਂ ਹੀ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਫੈਨਸ ਦੇ ਨਾਲ ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। 

Related Post

ਧਰਮਪ੍ਰੀਤ ਉਰਫ ਮੁੱਖ ਮੰਤਰੀ ਧਮਕ ਬੇਸ ਦੇ ਦਿਹਾਂਤ ਦੀਆਂ ਫੇਕ ਖ਼ਬਰਾਂ ਤੇ ਕਸ਼ਮੀਰ ਸਿੰਘ ਨੇ ਦਿੱਤਾ ਪ੍ਰਤੀਕਰਮ, ਕਿਹਾ ‘ਮੁੱਖ ਮੰਤਰੀ ਬਿਲਕੁਲ ਠੀਕ ਹੈ’
ਅਦਾਕਾਰ ਦਰਸ਼ਨ ਔਲਖ ਨੂੰ GTC Network ਦੇ MD ਤੇ President ਡਾ. ਰਾਬਿੰਦਰ ਨਾਰਾਇਣ ਅਤੇ SMTV ਦੇ Founder ਸਿਮਰਨਜੋਤ ਮੱਕੜ ਨੇ Creators Awards ਨਾਲ ਕੀਤਾ ਸਨਮਾਨਿਤ
ਦਿਲਜੀਤ ਦੋਸਾਂਝ ਦੇ ਅਹਿਮਦਾਬਾਦ ਕੰਸਰਟ ਲਈ ਖੁੱਲ੍ਹੇ ਸਟੇਡੀਅਮ ਦੇ ਗੇਟ, ਪ੍ਰਸ਼ੰਸਕਾਂ ਦੀ ਐਂਟਰੀ ਸ਼ੁਰੂ
ਸ਼ਹਿਨਾਜ਼ ਗਿੱਲ ਨੇ ਆਪਣੇ ਦਾਦਾ ਦਾਦੀ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ
ਰਾਜ ਕੁੰਦਰਾ ਨੇ ਆਪਣੀ ਨਵੀਂ ਫ਼ਿਲਮ ‘ਨਿਹੰਗ’ ਦਾ ਕੀਤਾ ਐਲਾਨ, ਸਿਰ ‘ਤੇ ਰਾਜ ਕੁੰਦਰਾ ਨੇ ਸਜਾਇਆ ਦੁਮਾਲਾ
ਸਿਨੇਮਾਘਰਾਂ ਵਿੱਚ ਰਿਲੀਜ਼ ਨਹੀਂ ਹੋਈ ‘ਸਰਦਾਰ ਜੀ 3’, ਹੁਣ OTT ’ਤੇ ਭਾਰਤ ਵਿੱਚ ਹੋਈ ਰਿਲੀਜ਼, ਬਿਨਾਂ CBFC ਸਰਟੀਫਿਕੇਟ ਕਿਵੇਂ ਦੇਖ ਸਕਣਗੇ ਦਰਸ਼ਕ?

© Copyright Galactic Television & Communications Pvt. Ltd. 2026. All rights reserved.