ਸੁੱਖ ਸੰਘੇੜਾ ਦਾ ਡ੍ਰੀਮ ਪ੍ਰੋਜੈਕਟ ਲੱਗਪੱਗ ਪੂਰਾ ਹੋ ਚੁੱਕਿਆ ਹੈ। ਉਨ੍ਹਾਂ ਨੇ ਆਪਣੇ ਇਸ ਪ੍ਰੋਜੈਕਟ ਦੇ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਅਤੇ ਇਸ ਪ੍ਰੋਜੈਕਟ ਤੋਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਉਮੀਦਾਂ ਹਨ । ਉਨ੍ਹਾਂ ਨੇ ਬੀ-ਟਾਊਨ ਦਾ ਇੱਕ ਪੋਸਟਰ ਸਾਂਝਾ ਕਰਦੇ ਹੋਏ ਇਸ ਪ੍ਰੋਜੈਕਟ ‘ਚ ਉਨ੍ਹਾਂ ਦਾ ਸਾਥ ਦੇਣ ਵਾਲੀ ਸਾਰੀ ਟੀਮ ਦਾ ਸ਼ੁਕਰੀਆ ਅਦਾ ਕੀਤਾ ਹੈ।
Add GTC Pollywood on Google
ਸੁੱਖ ਸੰਘੇੜਾ ਦਾ ਡ੍ਰੀਮ ਪ੍ਰੋਜੈਕਟ ਲੱਗਪੱਗ ਪੂਰਾ ਹੋ ਚੁੱਕਿਆ ਹੈ। ਉਨ੍ਹਾਂ ਨੇ ਆਪਣੇ ਇਸ ਪ੍ਰੋਜੈਕਟ ਦੇ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਅਤੇ ਇਸ ਪ੍ਰੋਜੈਕਟ ਤੋਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਉਮੀਦਾਂ ਹਨ । ਉਨ੍ਹਾਂ ਨੇ ਬੀ-ਟਾਊਨ ਦਾ ਇੱਕ ਪੋਸਟਰ ਸਾਂਝਾ ਕਰਦੇ ਹੋਏ ਇਸ ਪ੍ਰੋਜੈਕਟ ‘ਚ ਉਨ੍ਹਾਂ ਦਾ ਸਾਥ ਦੇਣ ਵਾਲੀ ਸਾਰੀ ਟੀਮ ਦਾ ਸ਼ੁਕਰੀਆ ਅਦਾ ਕੀਤਾ ਹੈ। ਉਨ੍ਹਾਂ ਨੇ ਆਪਣੇ ਇਸ ਪ੍ਰੋਜੈਕਟ ਨਾਲ ਸਬੰਧਤ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ ਕਈ ਸਾਲਾਂ ਦਾ ਇੰਤਜ਼ਾਰ , ਬਹੁਤ ਮਿਹਨਤ ਅਤੇ ਕਈ ਦਾ ਉਤਰਾਅ ਚੜ੍ਹਾਅ ਤੋਂ ਬਾਅਦ ਵਾਹਿਗੁਰੂ ਜੀ ਦੀ ਕਿਰਪਾ ਨਾਲ ਅੱਜ ਉਹ ਦਿਨ ਆ ਗਿਆ ਜਿਸਦਾ ਮੈਂ ਬਹੁਤ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਸੀ।

ਇਸ ਪ੍ਰੋਜੈਕਟ ਲਈ ਮੈਂ ਦਿਲੋਂ ਮਿਹਨਤ ਕੀਤੀ ਹੈ। ਕਈ ਵਾਰ ਰਾਹ ਔਖਾ ਸੀ ਪਰ ਮੈਂ ਕਦੇ ਆਪਣੇ ਡ੍ਰੀਮ ਅਤੇ ਮਿਹਨਤ ਦਾ ਹੱਥ ਨਹੀਂ ਛੱਡਿਆ। ਅੱਜ ਜਦੋਂ ਇਹ ਪ੍ਰੋਜੈਕਟ ਤਿਆਰ ਹੋ ਕੇ ਮੇਰੇ ਸਾਹਮਣੇ ਹੈ, ਦਿਲ ਵਿੱਚ ਬਹੁਤ ਖੁਸ਼ੀ ਹੈ ਅਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ। ਮੇਰੀ ਪੂਰੀ ਟੀਮ ਅਤੇ ਹਰ ਉਸ ਇਨਸਾਨ ਦਾ ਦਿਲੋਂ ਧੰਨਵਾਦ ਜਿਸਨੇ ਇਸ ਜਰਨੀ ਵਿੱਚ ਮੇਰਾ ਸਾਥ ਦਿੱਤਾ, ਮੇਰੇ ਉੱਤੇ ਵਿਸ਼ਵਾਸ਼ ਕੀਤਾ ਅਤੇ ਮੈਨੂੰ ਸਪੋਰਟ ਕੀਤਾ।

ਇਹ ਮੇਰੇ ਲਈ ਸਿਰਫ਼ ਇੱਕ ਪ੍ਰੋਜੈਕਟ ਨਹੀਂ, ਸਗੋਂ ਕਈ ਸਾਲਾਂ ਦੀ ਸਖਤ ਮਿਹਨਤ, ਧੀਰਜ ਅਤੇ ਇੱਕ ਸੁਫ਼ਨਾ ਹੈ। 2 ਤਰੀਕ ਨੂੰ ਇਸ ਦੀ ਪਹਿਲੀ ਝਲਕ ਤੁਹਾਡੇ ਨਾਲ ਸਾਂਝੀ ਕਰਾਂਗਾ। ਉਮੀਦ ਹੈ ਜਿੰਨੇ ਪਿਆਰ ਨਾਲ ਅਸੀਂ ਇਸਨੂੰ ਬਣਾਇਆ ਹੈ, ਤੁਸੀਂ ਵੀ ਓਨਾ ਹੀ ਪਿਆਰ ਅਤੇ ਸਹਿਯੋਗ ਦਿਓਗੇ। ਵਾਹਿਗੁਰੂ ਜੀ ਮਿਹਰ ਕਰਨ ਕਿ ਬਹੁਤ ਜਲਦੀ ਪੂਰਾ ਪ੍ਰੋਜੈਕਟ ਤੁਹਾਡੇ ਤੱਕ ਪਹੁੰਚੇ”। ਸੁੱਖ ਸੰਘੇੜਾ ਨੇ ਜਿਉਂ ਹੀ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਫੈਨਸ ਦੇ ਨਾਲ ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ।
- GTC Pollywood