ਜੋਤੀਕਾ ਟਾਂਗਰੀ ਦੀ ਆਵਾਜ਼ ‘ਚ ਫ਼ਿਲਮ ‘ਟੁੱਟ ਪੈਣੀ ਇੰਗਲਿਸ਼ ਨੇ’ ਦਾ ਗੀਤ ‘ਦਿਲ ਦਾ ਤੂੰ ਗਹਿਣਾ’ ਰਿਲੀਜ਼
ਜੋਤੀਕਾ ਟਾਂਗਰੀ ਦੀ ਆਵਾਜ਼ ‘ਚ ਫ਼ਿਲਮ ‘ਟੁੱਟ ਪੈਣੀ ਇੰਗਲਿਸ਼ ਨੇ’ ਦਾ ਨਵਾਂ ਗੀਤ ‘ਦਿਲ ਦਾ ਤੂੰ ਗਹਿਣਾ’ ਰਿਲੀਜ਼ ਹੋ ਗਿਆ ਹੈ। ਗੀਤ ਦੇ ਬੋਲ ਜੱਸ ਗਰੇਵਾਲ ਨੇ ਲਿਖੇ ਨੇ ਅਤੇ ਮਿਊਜ਼ਿਕ ਦਿੱਤਾ ਹੈ ਇੰਦਰ ਧੰਮੂ ਨੇ । ਇਸ ਗੀਤ ਨੂੰ ਸਿੰਮੀ ਚਾਹਲ ਤੇ ਉਨ੍ਹਾਂ ਦੇ ਕੋ-ਸਟਾਰ ‘ਤੇ ਫ਼ਿਲਮਾਇਆ ਗਿਆ ਹੈ। ਇਹ ਗੀਤ ਰੋਮਾਂਟਿਕ ਜੋਨ ਦਾ ਹੈ ਜਿਸ ਨੂੰ ਜੋਤਿਕਾ ਟਾਂਗਰੀ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

_4af27933ef6f4987e30caec6c9d3463c_1280X720.webp)
ਇਸ ਗੀਤ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਨੂੰ ਲੈ ਕੇ ਸਿੰਮੀ ਚਾਹਲ ਤੇ ਮੈਂਡੀ ਤੱਖਰ ਦੇ ਫੈਨਸ ਵੀ ਬਹੁਤ ਜ਼ਿਆਦਾ ਐਕਸਾਈਟਡ ਹਨ ਅਤੇ ਦੋਵਾਂ ਦੀ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ। ਰੱਬ ਦਾ ਰੇਡੀਓ ਫ਼ਿਲਮ ਤੋਂ ਬਾਅਦ ਦੋਵਾਂ ਦੀ ਇੱਕਠਿਆਂ ਦੀ ਇਸ ਫ਼ਿਲਮ ਦਾ ਦਰਸ਼ਕ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਸਨ।
_455e3fa3e1de5db69abf64e27205796c_1280X720.webp)
ਸਿੰਮੀ ਚਾਹਲ ਦਾ ਵਰਕ ਫ੍ਰੰਟ
ਸਿੰਮੀ ਚਾਹਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਚੱਲ ਮੇਰਾ ਪੁੱਤ, ਬੰਬੂਕਾਟ, ਦਾਣਾ ਪਾਣੀ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਉਹਨਾਂ ਦੇ ਵੱਲੋਂ ਨਿਭਾਏ ਗਏ ਕਿਰਦਾਰਾਂ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾਂਦਾ ਹੈ।