logo
logo

ਜੈਜ਼ੀ ਬੀ ਤੇ ਮੈਂਡੀ ਤੱਖਰ ਨੂੰ ਬ੍ਰਿਟ ਏਸ਼ੀਆ ਟੀਵੀ ਵੱਲੋਂ ਅਵਾਰਡ ਦੇ ਕੇ ਕੀਤਾ ਗਿਆ ਸਨਮਾਨਿਤ

ਜੈਜ਼ੀ ਬੀ ‘ਤੇ ਮੈਂਡੀ ਤੱਖਰ ਨੂੰ ਬ੍ਰਿਟ ਏਸ਼ੀਆ ਟੀਵੀ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਜਿਸ ਦੀਆਂ ਤਸਵੀਰਾਂ ਵੀ ਦੋਨਾਂ ਕਲਾਕਾਰਾਂ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਦੋਵਾਂ ਕਲਾਕਾਰਾਂ ਨੇ ਧੰਨਵਾਦ ਕੀਤਾ ਹੈ। ਦੱਸ ਦਈਏ ਕਿ ਦੋਵਾਂ ਕਲਾਕਾਰਾਂ ਨੂੰ ਕਲਾ ਦੇ ਖੇਤਰ ‘ਚ ਯੋਗਦਾਨ ਦੇ ਲਈ ਸਨਮਾਨਿਤ ਕੀਤਾ ਗਿਆ ਹੈ।

ਜੈਜ਼ੀ ਬੀ ਨੇ ਵੀਡੀਓ ਤੇ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ “ਇੱਕ ਸ਼ਾਨਦਾਰ ਰਾਤ ਦੇ ਲਈ ਬ੍ਰਿਟ ਏਸ਼ੀਆ ਟੀਵੀ ਦਾ ਧੰਨਵਾਦ।ਜਿਸ ਨੇ ਦੁਨੀਆ ਭਰ ਦੇ ਸੰਗੀਤ ਤੇ ਫ਼ਿਲਮ ਉਦਯੋਗ ਨੂੰ ਇੱਕ ਥਾਂ ‘ਤੇ ਇੱਕਠਾ ਕੀਤਾ।ਮੇਰੇ ਭਰਾ ਟੋਨੀ ਸ਼ੈਰਿਲ ਅਤੇ ਬ੍ਰਿਟ ਏਸ਼ੀਆ ਦੀ ਸਾਰੀ ਟੀਮ ਨੂੰ ਬਹੁਤ ਸਤਿਕਾਰ”।

ਮੈਂਡੀ ਤੱਖਰ ਨੂੰ ਵੀ ਮਿਲਿਆ ਸਨਮਾਨ 

ਮੈਂਡੀ ਤੱਖਰ ਨੂੰ ਵੀ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਅਦਾਕਾਰਾ ਨੇ ਲਿਖਿਆ “ਮੈਨੂੰ ਹਮੇਸ਼ਾ ਮਾਣ ਮਹਿਸੂਸ ਹੁੰਦਾ ਹੈ, ਕਿ ਮੈਂ ਇੱਕ ਮਾਣਮੱਤੀ ਪੰਜਾਬੀ ਹਾਂ”।

ਮੈਂਡੀ ਤੱਖਰ ਨੇ ਆਪਣੇ ਅਵਾਰਡ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਮੈਂਡੀ ਤੱਖਰ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਅਭਿਨੇਤਰੀਆਂ ਚੋਂ ਇੱਕ ਹਨ। ਜਦੋਂਕਿ ਜੈਜ਼ੀ ਬੀ ਇੱਕ ਵਧੀਆ ਗਾਇਕ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਗਾਇਕੀ ਦੇ ਖੇਤਰ ‘ਚ ਸਰਗਰਮ ਹਨ। 

- GTC Pollywood

Top Stories