ਅਦਾਕਾਰ ਈਸ਼ਵਰ ਠਾਕੁਰ ਦੀ ਹਾਲਤ ਗੰਭੀਰ, ਪਰਿਵਾਰ ਲਗਾ ਰਿਹਾ ਆਰਥਿਕ ਮਦਦ ਦੀ ਗੁਹਾਰ

ਐਫਆਈਆਰ ਫੇਮ ਅਦਾਕਾਰਾ ਈਸ਼ਵਰ ਠਾਕੁਰ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।ਅਦਾਕਾਰ ਕਿਸੇ ਗੰਭੀਰ ਬੀਮਾਰੀ ਦੇ ਨਾਲ ਜੂਝ ਰਿਹਾ ਹੈ ਅਤੇ ਅਦਾਕਾਰ 2020 ਤੋਂ ਬਾਅਦ ਲੱਤ ‘ਚ ਸੱਟ ਲੱਗਣ ਤੋਂ ਬਾਅਦ ਕਈ ਸਿਹਤ ਸਮੱਸਿਆਵਾਂ ਦੇ ਨਾਲ ਜੂਝ ਰਿਹਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਦੀ ਭੈਣ ਦੇ ਵੱਲੋਂ ਦਿੱਤੀ ਗਈ ਹੈ।

By  Shaminder Kaur Kaler September 24th 2026 11:27 AM

ਐਫਆਈਆਰ ਫੇਮ ਅਦਾਕਾਰਾ ਈਸ਼ਵਰ ਠਾਕੁਰ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।ਅਦਾਕਾਰ ਕਿਸੇ ਗੰਭੀਰ ਬੀਮਾਰੀ ਦੇ ਨਾਲ ਜੂਝ ਰਿਹਾ ਹੈ ਅਤੇ ਅਦਾਕਾਰ 2020 ਤੋਂ ਬਾਅਦ ਲੱਤ ‘ਚ ਸੱਟ ਲੱਗਣ ਤੋਂ ਬਾਅਦ ਕਈ ਸਿਹਤ ਸਮੱਸਿਆਵਾਂ ਦੇ ਨਾਲ ਜੂਝ ਰਿਹਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਦੀ ਭੈਣ ਦੇ ਵੱਲੋਂ ਦਿੱਤੀ ਗਈ ਹੈ। 


2020 ‘ਚ ਸ਼ੁਰੂ ਹੋਇਆ ਮੁਸੀਬਤਾਂ ਦਾ ਦੌਰ 

ਲਾਕਡਾਊਨ ਤੋਂ ਪਹਿਲਾਂ ਅਦਾਕਾਰ ਦੀ ਲੱਤ ‘ਤੇ ਸੱਟ ਲੱਗੀ ਸੀ । ਉਸ ਨੂੰ ਸ਼ੂਗਰ ਹੈ ਅਤੇ ਜਿਸ ਕਾਰਨ ਉਸ ਦਾ ਜ਼ਖਮ ਠੀਕ ਨਹੀਂ ਹੋੋਇਆ ਅਤੇ ਜਿਸ ਕਾਰਨ ਇਨਫੈਕਸ਼ਨ ਉਸ ਦੇ ਪੂਰੇ ਸਰੀਰ ‘ਚ ਫੈਲ ਗਈ ਅਤੇ ਲਗਾਤਾਰ ਸਿਹਤ ਸਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਉਸ ਨੂੰ ਕਰਨਾ ਪਿਆ। ਜ਼ਿਆਦਾ ਹਾਲਤ ਖਰਾਬ ਹੋਣ ਤੋਂ ਬਾਅਦ ਅਦਾਕਾਰ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।


ਲਗਾਤਾਰ ਸਿਹਤ ਸਬੰਧੀ ਸਮੱਸਿਆਵਾਂ ਦੇ ਕਾਰਨ ਅਦਾਕਾਰ ਦਾ ਕੰਮ ਵੀ ਪ੍ਰਭਾਵਿਤ ਹੋਇਆ ਹੈ ਅਤੇ   ਜਿਸ ਕਾਰਨ ਉਸ ਨੂੰ ਆਰਥਿਕ ਤੰਗੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਬਾਅਦ ਪਰਿਵਾਰ ਨੇ ਆਰਥਿਕ ਮਦਦ ਦੀ ਵੀ ਮੰਗ ਕੀਤੀ ਹੈ ਤਾਂ ਕਿ ਉਸ ਦਾ ਇਲਾਜ ਕਰਵਾਇਆ ਜਾ ਸਕੇ ।ਇਸ ਵੇਲੇ ਅਦਾਕਾਰ ਮੁੰਬਈ ਦੇ ਇੱਕ ਹਸਪਤਾਲ ‘ਚ ਇਲਾਜ ਕਰਵਾ ਰਿਹਾ ਹੈ।  

 

Related Post

ਬਿੱਗ ਬੌਸ20 : ਲਵ ਗਿੱਲ ‘ਤੇ ਸਕਾਊਟ ਓਪੀ ਨੇ ਕੀਤਾ ਗਲਤ ਕਮੈਂਟ, ਭੈਣ ਭਰਾ ਦਾ ਰਿਸ਼ਤਾ ਹੋਇਆ ਤਾਰ-ਤਾਰ
ਫਵਾਦ ਖਾਨ ਦੀ Netflix ਸੀਰੀਜ਼ ਨੂੰ ਲੈ ਕੇ ਵਿਵਾਦ, AICWA ਨੇ PM ਮੋਦੀ ਤੋਂ ਭਾਰਤ 'ਚ ਪਾਬੰਦੀ ਲਗਾਉਣ ਦੀ ਕੀਤੀ ਅਪੀਲ, ਟ੍ਰੇਲਰ ਵੀ ਹੋਇਆ ਰਿਲੀਜ਼
ਬਿੱਗ ਬੌਸ 20 : ਕਾਜ਼ੀ ਨੇ ਉਦਿਤੀ ਨਾਲ ਕੀਤਾ ਰੋਮਾਂਸ, ‘ਲਵ ਡੇਅ’ ਸੁਣ ਕੇ ਭੜਕੀ ਇਹ ਅਦਾਕਾਰਾ
ਜੀਟੀਸੀ ਕ੍ਰਿਏਟਰਸ ਅਵਾਰਡਸ ‘ਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ‘ਚ ਨਸ਼ਿਆਂ ਵਿਰੁੱਧ ਡਟ ਕੇ ਖੜ੍ਹੇ ਸੂਰਮਿਆਂ ਦਾ ਵੀ ਕੀਤਾ ਗਿਆ ਮਾਣ ਸਨਮਾਨ
ਗੌਰਵਦੀਪ ਸਿੰਘ ਨੂੰ ਹਿਊਮੈਨਿਟੇਰੀਅਨ ਕੰਟੈਂਟ ਲਈ ਮਿਲਿਆ ਪਹਿਲਾ Creators Award, ਪ੍ਰਸ਼ੰਸਕਾਂ ਦੇ ਪਿਆਰ ਨੂੰ ਸਮਰਪਿਤ ਕੀਤਾ ਸਨਮਾਨ
Richville Real Estate Company ਦੇ ਡਾਇਰੈਕਟਰ ਪ੍ਰਭਜੋਤ ਸਿੰਘ ਅਤੇ ਰਾਜਦੀਪ ਸਿੰਘ ਨੂੰ Creators Awards ਵਿੱਚ ਮਿਲਿਆ ਸਨਮਾਨ, ਕਾਰੋਬਾਰੀ ਸਫ਼ਲਤਾ ਅਤੇ ਦੂਰਅੰਦੇਸ਼ੀ ਸੋਚ ਦੀ ਹੋਈ ਕਦਰ

© Copyright Galactic Television & Communications Pvt. Ltd. 2026. All rights reserved.