logo
logo

ਅਦਾਕਾਰ ਈਸ਼ਵਰ ਠਾਕੁਰ ਦੀ ਹਾਲਤ ਗੰਭੀਰ, ਪਰਿਵਾਰ ਲਗਾ ਰਿਹਾ ਆਰਥਿਕ ਮਦਦ ਦੀ ਗੁਹਾਰ

ਐਫਆਈਆਰ ਫੇਮ ਅਦਾਕਾਰਾ ਈਸ਼ਵਰ ਠਾਕੁਰ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।ਅਦਾਕਾਰ ਕਿਸੇ ਗੰਭੀਰ ਬੀਮਾਰੀ ਦੇ ਨਾਲ ਜੂਝ ਰਿਹਾ ਹੈ ਅਤੇ ਅਦਾਕਾਰ 2020 ਤੋਂ ਬਾਅਦ ਲੱਤ ‘ਚ ਸੱਟ ਲੱਗਣ ਤੋਂ ਬਾਅਦ ਕਈ ਸਿਹਤ ਸਮੱਸਿਆਵਾਂ ਦੇ ਨਾਲ ਜੂਝ ਰਿਹਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਦੀ ਭੈਣ ਦੇ ਵੱਲੋਂ ਦਿੱਤੀ ਗਈ ਹੈ। 

2020 ‘ਚ ਸ਼ੁਰੂ ਹੋਇਆ ਮੁਸੀਬਤਾਂ ਦਾ ਦੌਰ 

ਲਾਕਡਾਊਨ ਤੋਂ ਪਹਿਲਾਂ ਅਦਾਕਾਰ ਦੀ ਲੱਤ ‘ਤੇ ਸੱਟ ਲੱਗੀ ਸੀ । ਉਸ ਨੂੰ ਸ਼ੂਗਰ ਹੈ ਅਤੇ ਜਿਸ ਕਾਰਨ ਉਸ ਦਾ ਜ਼ਖਮ ਠੀਕ ਨਹੀਂ ਹੋੋਇਆ ਅਤੇ ਜਿਸ ਕਾਰਨ ਇਨਫੈਕਸ਼ਨ ਉਸ ਦੇ ਪੂਰੇ ਸਰੀਰ ‘ਚ ਫੈਲ ਗਈ ਅਤੇ ਲਗਾਤਾਰ ਸਿਹਤ ਸਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਉਸ ਨੂੰ ਕਰਨਾ ਪਿਆ। ਜ਼ਿਆਦਾ ਹਾਲਤ ਖਰਾਬ ਹੋਣ ਤੋਂ ਬਾਅਦ ਅਦਾਕਾਰ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਲਗਾਤਾਰ ਸਿਹਤ ਸਬੰਧੀ ਸਮੱਸਿਆਵਾਂ ਦੇ ਕਾਰਨ ਅਦਾਕਾਰ ਦਾ ਕੰਮ ਵੀ ਪ੍ਰਭਾਵਿਤ ਹੋਇਆ ਹੈ ਅਤੇ   ਜਿਸ ਕਾਰਨ ਉਸ ਨੂੰ ਆਰਥਿਕ ਤੰਗੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਬਾਅਦ ਪਰਿਵਾਰ ਨੇ ਆਰਥਿਕ ਮਦਦ ਦੀ ਵੀ ਮੰਗ ਕੀਤੀ ਹੈ ਤਾਂ ਕਿ ਉਸ ਦਾ ਇਲਾਜ ਕਰਵਾਇਆ ਜਾ ਸਕੇ ।ਇਸ ਵੇਲੇ ਅਦਾਕਾਰ ਮੁੰਬਈ ਦੇ ਇੱਕ ਹਸਪਤਾਲ ‘ਚ ਇਲਾਜ ਕਰਵਾ ਰਿਹਾ ਹੈ।  

 

- GTC Pollywood

Top Stories