ਅਦਾਕਾਰਾ ਅਰਚਨਾ ਦੇ ਕੈਫੇ ਨੂੰ ਬਦਮਾਸ਼ਾਂ ਨੇ ਬਣਾਇਆ ਨਿਸ਼ਾਨਾ, ਕੈਸ਼ ਕਾਊਂਟਰ ਲੈ ਕੇ ਫਰਾਰ ਹੋਏ ਬਦਮਾਸ਼
ਅਦਾਕਾਰਾ ਅਰਚਨਾ ਗੌਤਮ ਇਨ੍ਹੀਂ ਦਿਨੀਂ ਚਰਚਾ ‘ਚ ਹੈ। ਇਸ ਵਾਰ ਉਹ ਇਸ ਵਾਰ ਆਪਣੇ ਕਿਸੇ ਪ੍ਰੋਜੈਕਟ ਨੂੰ ਲੈ ਕੇ ਨਹੀਂ ਬਲਕਿ ਆਪਣੇ ਕੈਫੇ ਨੂੰ ਲੈ ਕੇ ਚਰਚਾ ‘ਚ ਹੈ। ਉਸ ਦੇ ਇਸ ਕੈਫੇ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ। ਇਸ ਦੀ ਜਾਣਕਾਰੀ ਅਦਾਕਾਰਾ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਅਦਾਕਾਰਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਕੈਫੇ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ।

ਅਦਾਕਾਰਾ ਨੇ ਦੱਸਿਆ ਕਿ ਉਨ੍ਹਾਂ ਦੇ ਕੈਫੇ ਨੂੰ ਨਿਸ਼ਾਨਾ ਬਣਾਇਆ ਗਿਆ । ਉਨ੍ਹਾਂ ਨੇ ਮੁੰਬਈ ‘ਚ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ‘ਤੇ ਵੀ ਚਿੰਤਾ ਜਤਾਈ ਅਤੇ ਕਿਹਾ ਕਿ ਉਨ੍ਹਾਂ ਦੇ ਵੱਲੋਂ ਇਹ ਵੀਡੀਓ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਬਣਾਇਆ ਗਿਆ ਹੈ।
ਅਦਾਕਾਰਾ ਨੇ ਕਿਹਾ ਕਿ ‘ਮੈਂ ਕੈਫੇ ਬੜੀ ਮਿਹਨਤ ਤੇ ਪਿਆਰ ਦੇ ਨਾਲ ਇਸ ਕੈਫੇ ਨੂੰ ਬਣਾਇਆ ਸੀ । ਪਰ ਇੱਕ ਚੋਰ ਮੇਰੇ ਕੈਫੇ ‘ਚ ਦਾਖਲ ਹੋ ਕੇ ਪੂਰਾ ਕੈਸ਼ ਕਾਊਂਟਰ ਹੀ ਚੁੱਕ ਕੇ ਲੈ ਗਿਆ। ਅਦਾਕਾਰਾ ਨੇ ਜਲਦ ਤੋਂ ਜਲਦ ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ ਇਸ ਚੋਰ ਨੂੰ ਕਾਬੂ ਕਰਨ ਦੀ ਅਪੀਲ ਕੀਤੀ ਹੈ।