GTC Punjabi Creators Awards ’ਚ ਅਨਮੋਲ ਸੰਧੂ ਦਾ ਵਿਸ਼ੇਸ਼ ਸਨਮਾਨ, ਪੰਜਾਬ ਦੇ ਪਹਿਲੇ Hitchhacker Traveller ਵਜੋਂ ਬਣਾਈ ਵੱਖਰੀ ਪਛਾਣ

ਪੰਜਾਬ ਦੇ ਪਹਿਲੇ Hitchhacker Traveller ਵਜੋਂ ਜਾਣੇ ਜਾਂਦੇ ਅਨਮੋਲ ਸੰਧੂ ਲਈ ਉਸ ਸਮੇਂ ਮਾਣ ਵਾਲਾ ਪਲ ਬਣ ਗਿਆ, ਜਦੋਂ ਉਨ੍ਹਾਂ ਨੂੰ Creators Awards 2026 ਵਿੱਚ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਇਹ ਐਵਾਰਡ ਸਮਾਰੋਹ GTC Punjabi ਵੱਲੋਂ SMTV ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਖੇਤਰਾਂ ਵਿੱਚ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੇ ਕ੍ਰਿਏਟਰਾਂ ਦੇ ਯੋਗਦਾਨ ਨੂੰ ਸਲਾਮ ਕੀਤਾ ਗਿਆ।

By  Shaminder Kaur Kaler November 23rd 2026 05:20 PM

ਪੰਜਾਬ ਦੇ ਪਹਿਲੇ Hitchhacker Traveller ਵਜੋਂ ਜਾਣੇ ਜਾਂਦੇ ਅਨਮੋਲ ਸੰਧੂ ਲਈ ਉਸ ਸਮੇਂ ਮਾਣ ਵਾਲਾ ਪਲ ਬਣ ਗਿਆ, ਜਦੋਂ ਉਨ੍ਹਾਂ ਨੂੰ Creators Awards 2026 ਵਿੱਚ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਇਹ ਐਵਾਰਡ ਸਮਾਰੋਹ GTC Punjabi ਵੱਲੋਂ SMTV ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਖੇਤਰਾਂ ਵਿੱਚ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੇ ਕ੍ਰਿਏਟਰਾਂ ਦੇ ਯੋਗਦਾਨ ਨੂੰ ਸਲਾਮ ਕੀਤਾ ਗਿਆ।ਇਸ ਮੌਕੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ GTC Punjabi ਦੀ CEO ਪੱਲਵੀ ਸ਼੍ਰੀਵਾਸਤਵ ਵੱਲੋਂ ਅਨਮੋਲ ਸੰਧੂ ਨੂੰ ਸਨਮਾਨਿਤ ਕੀਤਾ ਗਿਆ।

ਅਨਮੋਲ ਸੰਧੂ ਨੇ ਆਪਣੇ ਸਫ਼ਰ ਅਤੇ ਯਾਤਰਾ ਦੇ ਅਨੋਖੇ ਅੰਦਾਜ਼ ਰਾਹੀਂ ਲੋਕਾਂ ਵਿੱਚ ਖ਼ਾਸ ਪਛਾਣ ਬਣਾਈ ਹੈ। ਉਨ੍ਹਾਂ ਦਾ ਸਫ਼ਰ ਸਿਰਫ਼ ਨਵੀਆਂ ਥਾਵਾਂ ਦੀ ਸੈਰ ਕਰਨ ਤੱਕ ਸੀਮਤ ਨਹੀਂ, ਸਗੋਂ ਵੱਖ-ਵੱਖ ਲੋਕਾਂ ਨੂੰ ਮਿਲਣ, ਨਵੇਂ ਤਜਰਬੇ ਹਾਸਲ ਕਰਨ ਅਤੇ ਆਪਣੀਆਂ ਯਾਤਰਾਵਾਂ ਦੀਆਂ ਦਿਲਚਸਪ ਕਹਾਣੀਆਂ ਲੋਕਾਂ ਤੱਕ ਪਹੁੰਚਾਉਣ ਨਾਲ ਵੀ ਜੁੜਿਆ ਹੋਇਆ ਹੈ।

ਹਿਚਹਾਈਕਿੰਗ ਰਾਹੀਂ ਯਾਤਰਾ ਕਰਨ ਦੇ ਉਨ੍ਹਾਂ ਦੇ ਜਨੂੰਨ ਅਤੇ ਵਿਲੱਖਣ ਸਟੋਰੀਟੈਲਿੰਗ ਨੇ ਉਨ੍ਹਾਂ ਨੂੰ ਹੋਰਨਾਂ ਤੋਂ ਵੱਖਰੀ ਪਛਾਣ ਦਿੱਤੀ ਹੈ। ਉਨ੍ਹਾਂ ਦੀ ਇਸੇ ਮਿਹਨਤ, ਜਨੂੰਨ ਅਤੇ ਰਚਨਾਤਮਕਤਾ ਨੂੰ Creators Awards 2026 ਦੇ ਮੰਚ ’ਤੇ ਸਨਮਾਨ ਮਿਲਿਆ।

ਜ਼ਿਕਰਯੋਗ ਹੈ ਕਿ GTC Punjabi ਵੱਲੋਂ SMTV ਦੇ ਸਹਿਯੋਗ ਨਾਲ ਕਰਵਾਏ ਗਏ Creators Awards 2026 ਦਾ ਉਦੇਸ਼ ਵੱਖ-ਵੱਖ ਖੇਤਰਾਂ ਵਿੱਚ ਆਪਣੀ ਪ੍ਰਤਿਭਾ ਅਤੇ ਮਿਹਨਤ ਨਾਲ ਨਵੀਂ ਪਛਾਣ ਬਣਾਉਣ ਵਾਲੇ ਕ੍ਰਿਏਟਰਾਂ ਨੂੰ ਮਾਣ-ਸਨਮਾਨ ਦੇਣਾ ਅਤੇ ਉਨ੍ਹਾਂ ਦੇ ਕੰਮ ਨੂੰ ਵੱਡਾ ਮੰਚ ਪ੍ਰਦਾਨ ਕਰਨਾ ਹੈ। ਅਨਮੋਲ ਸੰਧੂ ਨੂੰ ਮਿਲਿਆ ਇਹ ਸਨਮਾਨ ਉਨ੍ਹਾਂ ਦੇ ਯਾਤਰਾ ਦੇ ਸਫ਼ਰ ਵਿੱਚ ਇੱਕ ਹੋਰ ਯਾਦਗਾਰ ਪ੍ਰਾਪਤੀ ਬਣ ਗਿਆ ਹੈ।

© Copyright Galactic Television & Communications Pvt. Ltd. 2026. All rights reserved.