ਬਿੱਗ ਬੌਸ 20 : ਤੀਜੇ ਹਫ਼ਤੇ ‘ਚ ਘਰ ਤੋਂ ਬੇਘਰ ਹੋਈ ਬਾਦਸ਼ਾਹ ਦੀ ਸਾਬਕਾ ਪਤਨੀ ਈਸ਼ਾ ਰਿਖੀ

ਬਿੱਗ ਬੌਸ 20 ‘ਚ ਜਿੱਥੇ ਪੰਜਾਬੀ ਅਦਾਕਾਰਾ ਲਵ ਗਿੱਲ ਆਪਣੀ ਮੌਜੂਦਗੀ ਦੇ ਨਾਲ ਘਰ ਦੇ ਮੈਂਬਰਾਂ ਦਾ ਦਿਲ ਜਿੱਤ ਰਹੀ ਹੈ। ਉੱਥੇ ਹੀ ਅਦਾਕਾਰਾ ਈਸ਼ਾ ਰਿਖੀ ਵੀ ਬਿੱਗ ਬੌਸ ‘ਚ ਇਸ ਉਮੀਦ ਦੇ ਨਾਲ ਗਈ ਸੀ ਕਿ ਉਹ ਆਪਣਾ ਵਧੀਆ ਸਮਾਂ ਸ਼ੋਅ ‘ਚ ਬਿਤਾਏਗੀ। ਪਰ ਅਜਿਹਾ ਨਹੀਂ ਹੋ ਸਕਿਆ ਅਤੇ ਅਦਾਕਾਰਾ ਤੀਜੇ ਹਫਤੇ ਹੀ ਘਰ ਤੋਂ ਬਾਹਰ ਹੋ ਗਈ ਹੈ। ਯੰਗ ਡੀਐੱਸਏ ਤੇ ਈਸ਼ਾ ਰਿਖੀ ਨੂੰ ਐਵੀਕਸ਼ਨ ਦੇ ਲਈ ਨੌਮੀਨੇਟ ਕੀਤਾ ਗਿਆ ਸੀ।

By  Shaminder Kaur Kaler September 28th 2026 01:51 PM

ਬਿੱਗ ਬੌਸ 20 ‘ਚ ਜਿੱਥੇ ਪੰਜਾਬੀ ਅਦਾਕਾਰਾ ਲਵ ਗਿੱਲ ਆਪਣੀ ਮੌਜੂਦਗੀ ਦੇ ਨਾਲ ਘਰ ਦੇ ਮੈਂਬਰਾਂ ਦਾ ਦਿਲ ਜਿੱਤ ਰਹੀ ਹੈ। ਉੱਥੇ ਹੀ ਅਦਾਕਾਰਾ ਈਸ਼ਾ ਰਿਖੀ ਵੀ ਬਿੱਗ ਬੌਸ ‘ਚ ਇਸ ਉਮੀਦ ਦੇ ਨਾਲ ਗਈ ਸੀ ਕਿ ਉਹ ਆਪਣਾ ਵਧੀਆ ਸਮਾਂ ਸ਼ੋਅ ‘ਚ ਬਿਤਾਏਗੀ। ਪਰ ਅਜਿਹਾ ਨਹੀਂ ਹੋ ਸਕਿਆ ਅਤੇ ਅਦਾਕਾਰਾ ਤੀਜੇ ਹਫਤੇ ਹੀ ਘਰ ਤੋਂ ਬਾਹਰ ਹੋ ਗਈ ਹੈ। ਯੰਗ ਡੀਐੱਸਏ ਤੇ ਈਸ਼ਾ ਰਿਖੀ ਨੂੰ ਐਵੀਕਸ਼ਨ ਦੇ ਲਈ ਨੌਮੀਨੇਟ ਕੀਤਾ ਗਿਆ ਸੀ।

ਜਿਸ ਚੋਂ ਈਸ਼ਾ ਰਿਖੀ ਘਰ ਤੋਂ ਬਾਹਰ ਹੋ ਗਈ ਹੈ। ਹਾਲਾਂਕਿ ਇਨ੍ਹਾਂ ਦੋਨਾਂ ਵਿੱਚੋਂ ਪਹਿਲਾਂ ਯੰਗ ਡੀਐੱਸਏ ਦੇ ਘਰ ਤੋਂ ਬਾਹਰ ਹੋਣ ਦੀ ਉਮੀਦ ਸੀ ਅਤੇ ਜਿਸ ਤੋਂ ਬਾਅਦ ਈਸ਼ਾ ਰਿਖੀ ਦੇ ਨਾਂਅ ਦਾ ਐਲਾਨ ਸਲਮਾਨ ਖ਼ਾਨ ਦੇ ਵੱਲੋਂ ਕੀਤਾ ਗਿਆ। 

ਈਸ਼ਾ ਰਿਖੀ ਦਾ ਵਰਕ ਫ੍ਰੰਟ 

ਈਸ਼ਾ ਰਿਖੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ਦੇ ਰਾਹੀਂ ਆਪਣੀ ਪਛਾਣ ਬਣਾਈ ਹੈ। 

ਨਿੱਜੀ ਜ਼ਿੰਦਗੀ 

ਈਸ਼ਾ ਰਿਖੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਕਾਫੀ ਉਤਰਾਅ ਚੜਾਅ ਵਾਲੀ ਰਹੀ ਹੈ। ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਰੈਪਰ ਬਾਦਸ਼ਾਹ ਦੇ ਨਾਲ ਵਿਆਹ ਕਰਵਾਇਆ ਸੀ ।ਪਰ ਇਹ ਵਿਆਹ ਜ਼ਿਆਦਾ ਦਿਨ ਤੱਕ ਨਹੀਂ ਸੀ ਚੱਲ ਸਕਿਆ ਤੇ ਹਾਲ ਹੀ ‘ਚ ਦੋਵਾਂ ਨੇ ਆਪੋ ਆਪਣੇ ਰਸਤੇ ਵੱਖ ਕਰ ਲਏ ।

© Copyright Galactic Television & Communications Pvt. Ltd. 2026. All rights reserved.