ਬਿੱਗ ਬੌਸ 20 ਦੇ ਪਹਿਲੇ ਹਫ਼ਤੇ ‘ਚ ਹੀ ਇਹ ਪ੍ਰਤੀਭਾਗੀ ਬੇਘਰ ਹੋਣ ਦੇ ਲਈ ਹੋਏ ਨੌਮੀਨੇਟ,ਲਵ ਗਿੱਲ ਨੇ ਫੈਨਸ ਨੂੰ ਕੀਤੀ ਅਪੀਲ
ਨੌਮੀਨੇਸ਼ਨ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਕਨਿਕਾ ਮਾਨ, ਲਵ ਗਿੱਲ,ਉਦਿਤੀ ਸਿੰਘ ਨੂੰ ਸਭ ਤੋਂ ਜ਼ਿਆਦਾ ਵੋਟ ਮਿਲੇ ।ਇਸ ਕਾਰਨ ਇਨ੍ਹਾਂ ਚਾਰਾਂ ਨੂੰ ਪਹਿਲੇ ਹਫਤੇ ਦੇ ਐਵਿਕਸ਼ਨ ਦੇ ਲਈ ਨੌਮੀਨੇਟ ਕਰ ਦਿੱਤਾ ਗਿਆ ਹੈ। ਅਦਾਕਾਰਾ ਲਵ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ “ਹੁਣ ਲਵ ਗਿੱਲ ਦੀ ਕਿਸਮਤ ਤੁਹਾਡੇ ਹੱਥਾਂ ‘ਚ । ਉਸ ਨੂੰ ਸੇਵ ਕਰਨ ਦੇ ਲਈ ਵੋਟ ਕਰੋ।ਵੋਟਿੰਗ ਲਾਈਨਸ ਖੁੱਲ੍ਹੀਆਂ ਹਨ ਸ਼ੁੱਕਰਵਾਰ ਗਿਆਰਾਂ ਸਤੰਬਰ ਸਵੇਰੇ ਦਸ ਵਜੇ ਤੋਂ ਜੀਓ ਹੌਟ ਸਟਾਰ ਐਪ ‘ਤੇ ।
ਬਿੱਗ ਬੌਸ 20 ਛੇ ਸਤੰਬਰ ਤੋਂ ਸ਼ੁਰੂ ਹੋ ਚੁੱਕਿਆ ਹੈ। ਸਲਮਾਨ ਖ਼ਾਨ ਇਸ ਸ਼ੋਅ ਨੂੰ ਹੋਸਟ ਕਰ ਰਹੇ ਹਨ ਅਤੇ ਇਸ ਸੀਜ਼ਨ ‘ਚ ਕੁੱਲ ਸੋਲਾਂ ਪ੍ਰਤੀਭਾਗੀ ਭਾਗ ਲੈ ਰਹੇ ਨੇ । ਜਿਸ ‘ਚ ਕਨਿਕਾ ਮਾਨ, ਮਾਹੀ ਵਿੱਜ, ਈਸ਼ਾ ਰਿਖੀ ਸਣੇ ਕਈ ਪ੍ਰਤੀਭਾਗੀ ਇਸ ਸ਼ੋਅ ਦਾ ਹਿੱਸਾ ਬਣ ਰਹੇ ਹਨ। ਪਰ ਹੁਣ ਇਸ ਸ਼ੋਅ ‘ਚ ਪਹਿਲਾ ਨੌਮੀਨੇਸ਼ਨ ਹੋ ਚੁੱਕਿਆ ਹੈ। ਜਿਸ ਕਾਰਨ ਪ੍ਰਤੀਭਾਗੀਆਂ ‘ਚ ਪਹਿਲੇ ਹੀ ਹਫਤੇ ਐਵੀਕਸ਼ਨ ਦਾ ਖਤਰਾ ਮੰਡਰਾਉਣ ਲੱਗ ਪਿਆ ਹੈ। ਜਿਸ ਦੀ ਜਾਣਕਾਰੀ ਸਾਰੇ ਘਰ ਵਾਲਿਆਂ ਨੂੰ ਬੁਲਾ ਕੇ ਦਿੱਤੀ ਗਈ ਹੈ।
_e1b704e620b7e8053e8cbd52648216a1_1280X720.webp)
ਬਿੱਗ ਬੌਸ ਨੇ ਘਰ ਵਾਲਿਆਂ ਨੂੰ ਕਨਫੈਸ਼ਨ ਰੂਮ ‘ਚ ਜਾ ਕੇ ਦੋ ਪ੍ਰਤੀਭਾਗੀਆਂ ਨੂੰ ਨੌਮੀਨੇਟ ਕਰਨ ਦਾ ਨਿਰਦੇਸ਼ ਦਿੱਤਾ। ਇਸ ਪ੍ਰਕਿਰਿਆ ‘ਚ ਇੱਕ ਖ਼ਾਸ ਟਵਿਸਟ ਰੱਖਿਆ ਗਿਆ ਸੀ । ਕਨਫੈਸ਼ਨ ਰੂਮ ‘ਚ ਹੋਣ ਵਾਲੀ ਸਾਰੀ ਗੱਲਬਾਤ ਤੇ ਨੌਮੀਨੇਸ਼ਨ ਵਾਲੀ ਗੱਲਬਾਤ ਘਰ ਦੇ ਲਿਵਿੰਗ ਰੂਮ ‘ਚ ਲੱਗੇ ਸਕਰੀਨ ਤੇ ਬਾਕੀ ਘਰ ਵਾਲਿਆ ਨੂੰ ਵੀ ਵੇਖਣ ਨੂੰ ਮਿਲੀ।