ਬਿੱਗ ਬੌਸ 20 ਦੇ ਘਰ ’ਚ ਲਵ ਗਿੱਲ ਅਤੇ ਅਰਿਸ਼ਫਾ ਖਾਨ ਵਿਚਾਲੇ ਜ਼ਬਰਦਸਤ ਟੱਕਰ, ਤਿੱਖੀ ਬਹਿਸ ਦਾ ਨਵਾਂ ਪ੍ਰੋਮੋ ਵਾਇਰਲ

ਬਿੱਗ ਬੌਸ 20 ਦਾ ਘਰ ਇਨ੍ਹੀਂ ਦਿਨੀਂ ਲਗਾਤਾਰ ਵਿਵਾਦਾਂ ਅਤੇ ਲੜਾਈਆਂ ਕਾਰਨ ਸੁਰਖੀਆਂ ਵਿੱਚ ਹੈ। ਆਉਣ ਵਾਲੇ ਐਪੀਸੋਡ ਵਿੱਚ ਇੱਕ ਵਾਰ ਫਿਰ ਘਰ ਦਾ ਮਾਹੌਲ ਗਰਮ ਹੋਣ ਵਾਲਾ ਹੈ। ਇਸ ਵਾਰ ਲਵ ਗਿੱਲ ਅਤੇ ਅਰਿਸ਼ਫਾ ਖਾਨ ਵਿਚਾਲੇ ਜ਼ਬਰਦਸਤ ਬਹਿਸ ਦੇਖਣ ਨੂੰ ਮਿਲੇਗੀ। ਦੋਵਾਂ ਵਿਚਾਲੇ ਸ਼ੁਰੂ ਹੋਈ ਤਕਰਾਰ ਇੰਨੀ ਵਧ ਜਾਂਦੀ ਹੈ ਕਿ ਘਰ ਦੇ ਹੋਰ ਮੈਂਬਰ ਵੀ ਇਸ ਵਿਵਾਦ ਵਿੱਚ ਸ਼ਾਮਲ ਹੋ ਜਾਂਦੇ ਹਨ। ਸ਼ੋਅ ਦਾ ਨਵਾਂ ਪ੍ਰੋਮੋ ਸੋਸ਼ਲ ਮੀਡੀਆ ’ਤੇ ਕਾਫੀ ਚਰਚਾ ਬਟੋਰ ਰਿਹਾ ਹੈ।

By  Shaminder Kaur Kaler November 28th 2026 05:00 PM

ਬਿੱਗ ਬੌਸ 20 ਦਾ ਘਰ ਇਨ੍ਹੀਂ ਦਿਨੀਂ ਲਗਾਤਾਰ ਵਿਵਾਦਾਂ ਅਤੇ ਲੜਾਈਆਂ ਕਾਰਨ ਸੁਰਖੀਆਂ ਵਿੱਚ ਹੈ। ਆਉਣ ਵਾਲੇ ਐਪੀਸੋਡ ਵਿੱਚ ਇੱਕ ਵਾਰ ਫਿਰ ਘਰ ਦਾ ਮਾਹੌਲ ਗਰਮ ਹੋਣ ਵਾਲਾ ਹੈ। ਇਸ ਵਾਰ ਲਵ ਗਿੱਲ ਅਤੇ ਅਰਿਸ਼ਫਾ ਖਾਨ ਵਿਚਾਲੇ ਜ਼ਬਰਦਸਤ ਬਹਿਸ ਦੇਖਣ ਨੂੰ ਮਿਲੇਗੀ। ਦੋਵਾਂ ਵਿਚਾਲੇ ਸ਼ੁਰੂ ਹੋਈ ਤਕਰਾਰ ਇੰਨੀ ਵਧ ਜਾਂਦੀ ਹੈ ਕਿ ਘਰ ਦੇ ਹੋਰ ਮੈਂਬਰ ਵੀ ਇਸ ਵਿਵਾਦ ਵਿੱਚ ਸ਼ਾਮਲ ਹੋ ਜਾਂਦੇ ਹਨ। ਸ਼ੋਅ ਦਾ ਨਵਾਂ ਪ੍ਰੋਮੋ ਸੋਸ਼ਲ ਮੀਡੀਆ ’ਤੇ ਕਾਫੀ ਚਰਚਾ ਬਟੋਰ ਰਿਹਾ ਹੈ।


ਨੌਮੀਨੇਸ਼ਨ ਤੋਂ ਬਾਅਦ ਲਵ ਗਿੱਲ ਦਾ ਵਧਿਆ ਗੁੱਸਾ

ਦਰਅਸਲ, ਲਵ ਗਿੱਲ ਦੇ ਨੌਮੀਨੇਟ ਹੋਣ ਤੋਂ ਬਾਅਦ ਘਰ ਵਿੱਚ ਤਣਾਅ ਵਧ ਗਿਆ ਹੈ। ਮਾਹੀ ਵਿਜ ਅਤੇ ਅਰਿਸ਼ਫਾ ਖਾਨ ਵੱਲੋਂ ਨੌਮੀਨੇਟ ਕੀਤੇ ਜਾਣ ਕਾਰਨ ਲਵ ਕਾਫੀ ਨਾਰਾਜ਼ ਨਜ਼ਰ ਆ ਰਹੀ ਹੈ। ਉਹ ਦੋਵਾਂ ਤੋਂ ਨੌਮੀਨੇਸ਼ਨ ਦਾ ਕਾਰਨ ਪੁੱਛਦੀ ਹੈ ਅਤੇ ਮਾਹੀ ਨੂੰ ਬੁਲਿੰਗ ਕਰਨ ਵਾਲੀ ਕਹਿ ਕੇ ਤਾਅਨੇ ਮਾਰਦੀ ਹੈ।ਮਾਹੀ ਸ਼ੁਰੂ ਵਿੱਚ ਲਵ ਦੀਆਂ ਗੱਲਾਂ ਦਾ ਜਵਾਬ ਦੇਣ ਤੋਂ ਬਚਦੀ ਦਿਖਾਈ ਦਿੰਦੀ ਹੈ, ਪਰ ਬਾਅਦ ਵਿੱਚ ਉਹ ਵੀ ਚੁੱਪ ਨਹੀਂ ਰਹਿੰਦੀ। ਦੋਵਾਂ ਵਿਚਾਲੇ ਤਿੱਖੀ ਬਹਿਸ ਸ਼ੁਰੂ ਹੋ ਜਾਂਦੀ ਹੈ। ਇਸੇ ਦੌਰਾਨ ਕੈਪਟੈਂਸੀ ਟਾਸਕ ਦੇ ਪਹਿਲੇ ਰਾਊਂਡ ਵਿੱਚ ਕੈਪਟਨ ਉਦਿਤੀ ਸਿੰਘ ਵੱਲੋਂ ਲਵ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਵਿਵਾਦ ਹੋਰ ਵਧ ਜਾਂਦਾ ਹੈ।


ਅਰਿਸ਼ਫਾ ਖਾਨ ਨਾਲ ਵੀ ਭਿੜੀ ਲਵ ਗਿੱਲ

ਨਵੇਂ ਪ੍ਰੋਮੋ ਵਿੱਚ ਲਵ ਗਿੱਲ ਅਤੇ ਅਰਿਸ਼ਫਾ ਖਾਨ ਵਿਚਾਲੇ ਵੀ ਜ਼ਬਰਦਸਤ ਟਕਰਾਅ ਦੇਖਣ ਨੂੰ ਮਿਲ ਰਿਹਾ ਹੈ। ਲਵ ਵੱਲੋਂ ਅਰਿਸ਼ਫਾ ਨੂੰ ਵਾਰ-ਵਾਰ 'ਬੇਬੀ' ਕਹਿਣ ਅਤੇ ਰੋਣ ਦੀ ਨਕਲ ਕਰਕੇ ਚਿੜ੍ਹਾਉਣ ਨਾਲ ਮਾਹੌਲ ਹੋਰ ਤਣਾਅਪੂਰਨ ਹੋ ਜਾਂਦਾ ਹੈ।ਇਸ ਤੋਂ ਬਾਅਦ ਅਰਿਸ਼ਫਾ ਸਿੱਧੇ ਤੌਰ ’ਤੇ ਲਵ ਨੂੰ ਉਸ ਵੱਲ ਕੀਤੀਆਂ ਟਿੱਪਣੀਆਂ ਬਾਰੇ ਸਵਾਲ ਕਰਦੀ ਹੈ। ਜਵਾਬ ਵਿੱਚ ਲਵ ਵੱਲੋਂ 'ਬੇਬੀ ਫੂਡ' ਖਾਣ ਦੀ ਗੱਲ ਕਹਿਣ ’ਤੇ ਦੋਵਾਂ ਵਿਚਾਲੇ ਬਹਿਸ ਹੋਰ ਤੇਜ਼ ਹੋ ਜਾਂਦੀ ਹੈ। ਗੱਲ ਇੱਥੋਂ ਤੱਕ ਪਹੁੰਚ ਜਾਂਦੀ ਹੈ ਕਿ ਦੋਵੇਂ ਇੱਕ-ਦੂਜੇ ਦੀਆਂ ਪੁਰਾਣੀਆਂ ਗੱਲਾਂ ਨੂੰ ਲੈ ਕੇ ਵੀ ਆਹਮੋ-ਸਾਹਮਣੇ ਹੋ ਜਾਂਦੀਆਂ ਹਨ।

ਕਾਜ਼ੀ ਤੌਕੀਰ ਨਾਲ ਵੀ ਉਲਝੀ ਅਰਿਸ਼ਫਾ

ਇਸ ਵਿਵਾਦ ਦੌਰਾਨ ਕਾਜ਼ੀ ਤੌਕੀਰ ਵੀ ਦਖ਼ਲ ਦਿੰਦੇ ਹਨ। ਉਹ ਅਰਿਸ਼ਫਾ ਨੂੰ ਲਵ ਨਾਲ ਗੱਲ ਕਰਦੇ ਸਮੇਂ ਆਪਣੀ ਭਾਸ਼ਾ ਦਾ ਧਿਆਨ ਰੱਖਣ ਲਈ ਕਹਿੰਦੇ ਹਨ। ਕਾਜ਼ੀ ਦੀ ਇਹ ਗੱਲ ਅਰਿਸ਼ਫਾ ਨੂੰ ਪਸੰਦ ਨਹੀਂ ਆਉਂਦੀ ਅਤੇ ਉਹ ਉਨ੍ਹਾਂ ’ਤੇ ਦੋਹਰੇ ਮਾਪਦੰਡ ਅਪਣਾਉਣ ਦਾ ਇਲਜ਼ਾਮ ਲਗਾਉਂਦੀ ਹੈ।ਅਰਿਸ਼ਫਾ ਦਾ ਕਹਿਣਾ ਹੈ ਕਿ ਕਾਜ਼ੀ ਉਸ ਦੇ ਸਾਹਮਣੇ ਕੁਝ ਹੋਰ ਅਤੇ ਉਸ ਦੀ ਗੈਰ-ਮੌਜੂਦਗੀ ਵਿੱਚ ਕੁਝ ਹੋਰ ਗੱਲ ਕਰਦੇ ਹਨ। ਇਸ ਤਰ੍ਹਾਂ ਲਵ ਅਤੇ ਅਰਿਸ਼ਫਾ ਦੀ ਲੜਾਈ ਵਿੱਚ ਕਾਜ਼ੀ ਦਾ ਨਾਂ ਵੀ ਜੁੜ ਜਾਂਦਾ ਹੈ।

ਮਾਹੀ ਵਿਜ ਅਤੇ ਲਵ ਗਿੱਲ ਵਿਚਾਲੇ ਮੁੜ ਹੋਵੇਗੀ ਤਕਰਾਰ

ਆਉਣ ਵਾਲੇ ਐਪੀਸੋਡ ਵਿੱਚ ਮਾਹੀ ਵਿਜ ਅਤੇ ਲਵ ਗਿੱਲ ਵਿਚਾਲੇ ਪੁਰਾਣੇ ਵਿਵਾਦ ਨੂੰ ਲੈ ਕੇ ਇੱਕ ਹੋਰ ਵੱਡੀ ਬਹਿਸ ਹੋਣ ਦੀ ਸੰਭਾਵਨਾ ਹੈ। ਘਰ ਵਿੱਚ ਲਗਾਤਾਰ ਵਧ ਰਹੇ ਇਨ੍ਹਾਂ ਝਗੜਿਆਂ ਨੇ ਦਰਸ਼ਕਾਂ ਦੀ ਉਤਸੁਕਤਾ ਵੀ ਵਧਾ ਦਿੱਤੀ ਹੈ। ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਸਲਮਾਨ ਖਾਨ ਇਸ ਪੂਰੇ ਮਾਮਲੇ ’ਤੇ ਵੀਕੈਂਡ ਕਾ ਵਾਰ ਦੌਰਾਨ ਕੀ ਰੁਖ਼ ਅਪਣਾਉਂਦੇ ਹਨ।

© Copyright Galactic Television & Communications Pvt. Ltd. 2026. All rights reserved.