ਬਿੱਗ ਬੌਸ 20 : ਲਵ ਗਿੱਲ ਤੇ ਅਰਿਸ਼ਫਾ ਖ਼ਾਨ ‘ਚ ਹੋਈ ਲੜਾਈ, ਲਵ ਗਿੱਲ ਨੇ ਕਿਹਾ “ਜੇ ਪਿੱਠ ਪਿੱਛੇ ਮੇਰੀਆਂ ਚੁਗਲੀਆਂ ਕੀਤੀਆਂ ਤਾਂ ਅਜਿਹੀਆਂ…..”

ਲਵ ਗਿੱਲ ਇਨ੍ਹੀਂ ਦਿਨੀਂ ਬਿੱਗ ਬੌਸ-20 ‘ਚ ਨਜ਼ਰ ਆ ਰਹੀ ਹੈ।ਘਰ ਦੇ ਮੈਂਬਰਾਂ ਦੇ ਨਾਲ ਉਸ ਦੀ ਵਧੀਆ ਗੱਲਬਾਤ ਹੈ। ਪਰ ਉਸ ਵੇਲੇ ਬਿੱਗ ਬੌਸ ‘ਚ ਹੰਗਾਮਾ ਹੋ ਗਿਆ ਜਦੋਂ ਉਸ ਦਾ ਕਿਸ ਗੱਲ ਨੂੰ ਲੈ ਕੇ ਅਸ਼ਿਰਫਾ ਖ਼ਾਨ ਦੇ ਨਾਲ ਝਗੜਾ ਹੋ ਜਾਂਦਾ ਹੈ। ਜਿਸ ‘ਤੇ ਲਵ ਗਿੱਲ ਕਹਿੰਦੀ ਹੈ ਕਿ ਤੂੰ ਹੈ ਕੌਣ । ਜਿਸ ‘ਤੇ ਲਵ ਗਿੱਲ ਅਸ਼ਿਰਫਾ ਖ਼ਾਨ ‘ਚ ਖੂਬ ਬਹਿਸ ਹੁੰਦੀ ਹੈ ਅਤੇ ਦੋਵੇਂ ਜਣੀਆਂ ਖੂਬ ਲੜਨ ਲੱਗ ਪੈਂਦੀਆਂ ਹਨ ।

By  Shaminder Kaur Kaler September 18th 2026 10:26 AM

ਲਵ ਗਿੱਲ ਇਨ੍ਹੀਂ ਦਿਨੀਂ ਬਿੱਗ ਬੌਸ-20 ‘ਚ ਨਜ਼ਰ ਆ ਰਹੀ ਹੈ।ਘਰ ਦੇ ਮੈਂਬਰਾਂ ਦੇ ਨਾਲ ਉਸ ਦੀ ਵਧੀਆ ਗੱਲਬਾਤ ਹੈ। ਪਰ ਉਸ ਵੇਲੇ ਬਿੱਗ ਬੌਸ ‘ਚ ਹੰਗਾਮਾ ਹੋ ਗਿਆ ਜਦੋਂ ਉਸ ਦਾ ਕਿਸ ਗੱਲ ਨੂੰ ਲੈ ਕੇ ਅਸ਼ਿਰਫਾ ਖ਼ਾਨ ਦੇ ਨਾਲ ਝਗੜਾ ਹੋ ਜਾਂਦਾ ਹੈ। ਜਿਸ ‘ਤੇ ਲਵ ਗਿੱਲ ਕਹਿੰਦੀ ਹੈ ਕਿ ਤੂੰ ਹੈ ਕੌਣ । ਜਿਸ ‘ਤੇ ਲਵ ਗਿੱਲ ਅਸ਼ਿਰਫਾ ਖ਼ਾਨ ‘ਚ ਖੂਬ ਬਹਿਸ  ਹੁੰਦੀ ਹੈ ਅਤੇ ਦੋਵੇਂ ਜਣੀਆਂ ਖੂਬ ਲੜਨ ਲੱਗ ਪੈਂਦੀਆਂ ਹਨ  ਤੇ ਦੋਵਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਿਹਾ ਹੈ।

ਜਿਸ ‘ਚ ਲਵ ਗਿੱਲ ਕਹਿੰਦੀ ਹੈ ਕਿ ਜੇ ਮੇਰੀ ਪਿੱਠ ਪਿੱਛੇ ਕਿਸੇ ਨੇ ਕੁਝ ਬੋਲਿਆ ਤਾਂ ਵੇਖ ਲਿਓ ਮੈਂ ਅਜਿਹੀਆਂ ਗੱਲਾਂ ਬੋਲਾਂਗੀ ਕਿ ਤਿੰਨ ਦਿਨ ਤੱਕ ਤੁਹਾਡੀ ਨੀਂਦ ਹਰਾਮ ਹੋ ਜਾਵੇਗੀ। ਦੋਵਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਿਹਾ ਹੈ। ਇਸ ਤੋਂ ਪਹਿਲਾਂ ਲਵ ਗਿੱਲ ਦਾ ਮਾਹੀ ਵਿੱਜ ਦੇ ਨਾਲ ਵੀ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ। 


ਲਵ ਗਿੱਲ ਦਾ ਵਰਕ ਫਰੰਟ 

ਲਵ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਉਨ੍ਹਾਂ ਨੇ ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ, ਸ਼ੱਕਰਪਾਰੇ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। 

© Copyright Galactic Television & Communications Pvt. Ltd. 2026. All rights reserved.