ਬਿੱਗ ਬੌਸ 20 : ਰਾਸ਼ਨ ਟਾਸਕ ਦੌਰਾਨ ਲਵ ਅਤੇ ਯੰਗ ਡੀਐੱਸਏ ‘ਚ ਲੜਾਈ
ਬਿੱਗ ਬੌਸ ‘ਚ ਘਮਸਾਨ ਜਾਰੀ ਹੈ।ਇਹ ਘਮਸਾਨ ਉਦੋਂ ਸ਼ੁਰੂ ਹੋਇਆ ਜਦੋਂ ਸ਼ੋਅ ‘ਚ ਰਾਸ਼ਨ ਟਾਸਕ ਸ਼ੁਰੂ ਹੋਇਆ। ਇਸ ਦੌਰਾਨ ਮੈਰੀਕੌਮ ਡਿੱਗ ਪੈਂਦੀ ਹੈ।ਇਸੇ ਦੌਰਾਨ ਮਾਹੀ ਵਿੱਜ ਦੀ ਚੋਰੀ ਵੀ ਸਾਹਮਣੇ ਆਉਂਦੀ ਹੈ ਕਿ ਕਿਵੇਂ ਉਸ ਨੇ ਚਾਹ ਦੇ ਲਈ ਦੁੱਧ ਚੋਰੀ ਕੀਤਾ।ਯੰਗ ਡੀਐੱਸਏ ਅਤੇ ਲਵ ਗਿੱਲ ‘ਚ ਲੜਾਈ ਹੁੰਦੀ ਹੈ ।
ਬਿੱਗ ਬੌਸ ‘ਚ ਘਮਸਾਨ ਜਾਰੀ ਹੈ।ਇਹ ਘਮਸਾਨ ਉਦੋਂ ਸ਼ੁਰੂ ਹੋਇਆ ਜਦੋਂ ਸ਼ੋਅ ‘ਚ ਰਾਸ਼ਨ ਟਾਸਕ ਸ਼ੁਰੂ ਹੋਇਆ। ਇਸ ਦੌਰਾਨ ਮੈਰੀਕੌਮ ਡਿੱਗ ਪੈਂਦੀ ਹੈ।ਇਸੇ ਦੌਰਾਨ ਮਾਹੀ ਵਿੱਜ ਦੀ ਚੋਰੀ ਵੀ ਸਾਹਮਣੇ ਆਉਂਦੀ ਹੈ ਕਿ ਕਿਵੇਂ ਉਸ ਨੇ ਚਾਹ ਦੇ ਲਈ ਦੁੱਧ ਚੋਰੀ ਕੀਤਾ।ਯੰਗ ਡੀਐੱਸਏ ਅਤੇ ਲਵ ਗਿੱਲ ‘ਚ ਲੜਾਈ ਹੁੰਦੀ ਹੈ । ਕਿਉਂਕਿ ਲਵ ਨੂੰ ਯੰਗ ਮਜ਼ਾਕ ਕਰਦਾ ਹੈ ਜੋ ਕਿ ਲਵ ਨੂੰ ਪਸੰਦ ਨਹੀਂ ਆਉਂਦਾ ਅਤੇ ਉਹ ਨਰਾਜ਼ ਹੋ ਗਈ।ਲਵ ਗਿੱਲ ਗੁੱਸੇ ‘ਚ ਨਜ਼ਰ ਆਉਂਦੀ ਹੈ।

ਲਵ ਗਿੱਲ ਦਾ ਵਰਕ ਫ੍ਰੰਟ
ਲਵ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਨੇ ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ’, ‘ਸ਼ੱਕਰਪਾਰੇ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।
ਅਦਾਕਾਰਾ ਨੇ ਕਈ ਗੀਤਾਂ ‘ਚ ਬਤੌਰ ਮਾਡਲ ਵੀ ਕੰਮ ਕੀਤਾ ਹੈ।ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ ਅਤੇ ਹੁਣ ਉਹ ਬਿੱਗ ਬੌਸ ‘ਚ ਆਪਣੀ ਮੌਜੂਦਗੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਰਹੀ ਹੈ।