ਬਿੱਗ ਬੌਸ 20 : ਅਮਨ ‘ਤੇ ਭੜਕੀ ਲਵ ਗਿੱਲ, ਅਦਾਕਾਰਾ ਦਾ ਵੀਡੀਓ ਹੋ ਰਿਹਾ ਵਾਇਰਲ

ਬਿੱਗ ਬੌਸ 20 ‘ਚ ਲਵ ਗਿੱਲ ਲਗਾਤਾਰ ਆਪਣੀਆਂ ਗਤੀਵਿਧੀਆਂ ਦੇ ਨਾਲ ਚਰਚਾ ‘ਚ ਬਣੀ ਹੋਈ ਹੈ। ਉਹ ਬਿੱਗ ਬੌਸ ਦੇ ਘਰੋਂ ਲਗਾਤਾਰ ਵੀਡੀਓਜ਼ ਸਾਂਝੇ ਕਰ ਰਹੀ ਹੈ। ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਅਮਨ ਗਾਂਧੀ ਦੇ ਨਾਲ ਝਗੜਾ ਕਰਦੀ ਹੋਈ ਦਿਖਾਈ ਦੇ ਰਹੀ ਹੈ।ਅਮਨ ਤੇ ਲਵ ਗਿੱਲ ਦਰਮਿਆਨ ਜ਼ਬਰਦਸਤ ਝਗੜਾ ਵੇਖਣ ਨੂੰ ਮਿਲ ਰਿਹਾ ਹੈ।

By  Shaminder Kaur Kaler October 7th 2026 02:07 PM

ਬਿੱਗ ਬੌਸ 20 ‘ਚ ਲਵ ਗਿੱਲ ਲਗਾਤਾਰ ਆਪਣੀਆਂ ਗਤੀਵਿਧੀਆਂ ਦੇ ਨਾਲ ਚਰਚਾ ‘ਚ ਬਣੀ ਹੋਈ ਹੈ। ਉਹ ਬਿੱਗ ਬੌਸ ਦੇ ਘਰੋਂ ਲਗਾਤਾਰ ਵੀਡੀਓਜ਼ ਸਾਂਝੇ ਕਰ ਰਹੀ ਹੈ। ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਅਮਨ ਗਾਂਧੀ ਦੇ ਨਾਲ ਝਗੜਾ ਕਰਦੀ ਹੋਈ ਦਿਖਾਈ ਦੇ ਰਹੀ ਹੈ।ਅਮਨ ਤੇ ਲਵ ਗਿੱਲ ਦਰਮਿਆਨ ਜ਼ਬਰਦਸਤ ਝਗੜਾ ਵੇਖਣ ਨੂੰ ਮਿਲ ਰਿਹਾ ਹੈ।

ਅਮਨ ਗਾਂਧੀ ਨੂੰ ਲਤਾੜ ਲਗਾਉਂਦੇ ਹੋਏ ਕਹਿ ਰਹੀ ਹੈ ਕਿ ਇਹ ਖੁਦ ਮੈਨੂੰ ਕਹਿੰਦਾ ਹੈ ਕਿ ਪੁਰਾਣੀਆਂ ਗੱਲਾਂ ਅੱਗੇ ਨਾ ਲੈ ਕੇ ਆਓ ਅਤੇ ਹੁਣ ਖੁਦ ਹੀ ਅੱਗੇ ਲੈ ਕੇ ਆ ਰਹੇ ਹਨ ਅਤੇ ਇਸ ‘ਤੇ ਅਮਨ ਭੜਕ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਓਵਰ ਐਕਟਿੰਗ ਦੀ ਦੁਕਾਨ…ਜਿਸ ਤੇ ਲਵ ਗਿੱਲ ਕਹਿੰਦੀ ਹੈ ਕਿ ਤੇਰੇ ਤਾਂ ਓਵਰ ਐਕਟਿੰਗ ਵੀ ਨਹੀਂ ਹੁੰਦੀ । ਸੋਸ਼ਲ ਮੀਡੀਆ ਤੇ ਦੋਵਾਂ ਦੀ ਲੜਾਈ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ ।

ਲਵ ਗਿੱਲ ਦਾ ਵਰਕ ਫ੍ਰੰਟ 

ਲਵ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਜਿਸ ‘ਚ ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ, ਸ਼ੱਕਰ ਪਾਰੇ, ਕੁਲਚੇ ਛੋਲੇ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ। 

© Copyright Galactic Television & Communications Pvt. Ltd. 2026. All rights reserved.