ਬਿੱਗ ਬੌਸ -20 ‘ਚੋਂ ਬਾਹਰ ਹੋਣ ਵਾਲੇ ਪਹਿਲੇ ਪ੍ਰਤੀਭਾਗੀ ਬਣੇ ਰੋਹਿਦ ਖਾਨ

ਬਿੱਗ ਬੌਸ -20 ਸ਼ੋਅ ‘ਚ ਵੀਕੈਂਡ ਦੇ ਵਾਰ ‘ਚ ਕਾਫੀ ਹੰਗਾਮਾ ਹੋਇਆ ।ਇਸ ਸ਼ੋਅ ‘ਚ ਪਹਿਲਾ ਐਵੀਕਸ਼ਨ ਹੋ ਗਿਆ।ਇਸ ਹਫਤੇ ‘ਚ ਚਾਰ ਮੈਂਬਰਾਂ ਦੇ ਨਾਮ ਸਾਹਮਣੇ ਆਏ ਸਨ ਅਤੇ ਇਹ ਚਾਰ ਮੈਂਬਰ ਸਨ ਆਸਿਫ, ਸਕਾਊਟ ਓਪੀ, ਯੰਗ ਡੀਐਸਏ ਤੇ ਰੋਹਿਦ ਖ਼ਾਨ ਸਨ । ਯੰਗ ਪਿਛਲੇ ਹਫਤੇ ਦੇ ਕੈਪਟਨ ਸਨ ਤੇ ਇਸ ਲਈ ਉਨ੍ਹਾਂ ਨੂੰ ਨੌਮੀਨੇਟ ਨਹੀਂ ਸੀ ਕੀਤਾ ਗਿਆ ਅਤੇ ਬਾਕੀ ਤਿੰਨਾਂ ਤੋਂ ਬਿੱਗ ਬੌਸ ਨੇ ਵਰਦਾਨ ਯਾਨੀ ਦੂਜਾ ਮੌਕਾ ਖੋਹ ਲਿਆ।

By  Shaminder Kaur Kaler September 21st 2026 02:29 PM

ਬਿੱਗ ਬੌਸ -20 ਸ਼ੋਅ ‘ਚ ਵੀਕੈਂਡ ਦੇ ਵਾਰ ‘ਚ ਕਾਫੀ ਹੰਗਾਮਾ ਹੋਇਆ ।ਇਸ ਸ਼ੋਅ ‘ਚ ਪਹਿਲਾ ਐਵੀਕਸ਼ਨ ਹੋ ਗਿਆ।ਇਸ ਹਫਤੇ ‘ਚ ਚਾਰ ਮੈਂਬਰਾਂ ਦੇ ਨਾਮ ਸਾਹਮਣੇ ਆਏ ਸਨ ਅਤੇ ਇਹ ਚਾਰ ਮੈਂਬਰ ਸਨ ਆਸਿਫ, ਸਕਾਊਟ ਓਪੀ, ਯੰਗ ਡੀਐਸਏ ਤੇ ਰੋਹਿਦ ਖ਼ਾਨ ਸਨ । ਯੰਗ ਪਿਛਲੇ ਹਫਤੇ ਦੇ ਕੈਪਟਨ ਸਨ ਤੇ ਇਸ ਲਈ ਉਨ੍ਹਾਂ ਨੂੰ ਨੌਮੀਨੇਟ ਨਹੀਂ ਸੀ ਕੀਤਾ ਗਿਆ ਅਤੇ ਬਾਕੀ ਤਿੰਨਾਂ ਤੋਂ ਬਿੱਗ ਬੌਸ ਨੇ ਵਰਦਾਨ ਯਾਨੀ ਦੂਜਾ ਮੌਕਾ ਖੋਹ ਲਿਆ।ਅਜਿਹੇ ‘ਚ ਇਸ ਹਫਤੇ ਘਰ ਤੋਂ ਬੇਘਰ ਹੋਣ ਦੇ ਲਈ ਆਸਿਫ, ਸਕਾਊਟ ਅਤੇ ਰੋਹਿਦ ਦੇ ਨਾਮ ਚੁਣੇ ਗਏ ਅਤੇ ਇਸ ‘ਚ ਸਭ ਤੋਂ ਘੱਟ ਵੋਟ ਮਿਲੇ ਰੋਹਿਦ ਨੂੰ ।ਜਿਸ ਕਾਰਨ ਉਹ ਬਿੱਗ ਬੌਸ ਦੇ ਘਰੋਂ ਬੇਘਰ ਹੋਣ ਵਾਲੇ ਪਹਿਲੇ ਪ੍ਰਤੀਭਾਗੀ ਬਣ ਗਏ। 

ਆਮਪਾਲੀ ਨੂੰ ਚੁਣਿਆ ਗਿਆ ਠੁਕਰਾਇਨ 

ਬਿੱਗ ਬੌਸ-20 ਆਮਰਪਾਲੀ ਨੂੰ ਠੁਕਰਾਇਨ ਚੁਣਿਆ ਗਿਆ । ਇਸ ਤੋਂ ਪਹਿਲਾਂ ਸਲਮਾਨ ਖ਼ਾਨ ਨੇ ਘਰ ‘ਚ ਇੱਕ ਫਨੀ ਟਾਸਕ ਵੀ ਕਰਵਾਇਆ। ਜਿਸ ‘ਚ ਸਭ ਨੂੰ ਪੁੱਛਿਆ ਗਿਆ ਕਿ ਆਮਰਪਾਲੀ ਤੇ ਮਾਹੀ ‘ਚ ਸਭ ਤੋਂ ਵਧੀਆ ਤਰੀਕੇ ਦੇ ਨਾਲ ਘਰ ਨੂੰ ਕੌਣ ਸੰਭਾਲਦਾ ਹੈ।ਚਾਰ ਜਣਿਆ ਨੇ ਮਾਹੀ ਨੂੰ ਵੋਟ ਦਿੱਤੇ ਜਦੋਂ ਬਾਕੀ ਸਭ ਨੇ ਆਮਰਪਾਲੀ ਨੂੰ ਵੋਟ ਦਿੱਤੇ । ਜਿਸ ਤੋਂ ਬਾਅਦ ਆਮਰਪਾਲੀ ਨੂੰ ਘਰ ਦੀ ਠੁਕਰਾਇਨ ਚੁਣਿਆ ਗਿਆ। 

© Copyright Galactic Television & Communications Pvt. Ltd. 2026. All rights reserved.