ਬਿੱਗ ਬੌਸ 20: ਸਕਾਊਟ ਨੇ ਤੋੜੇ ਘਰ ਦੇ ਨਿਯਮ, ਇਨ੍ਹਾਂ ਦੋ ਪ੍ਰਤੀਭਾਗੀਆਂ ਤੋਂ ਨਰਾਜ਼ ਹੋਏ ਬਿੱਗ ਬੌਸ
ਬਿੱਗ ਬੌਸ 20 ‘ਚ ਘਰ ਦੇ ਮੈਂਬਰ ਆਪਣੀ ਮੌਜੂਦਗੀ ਦੇ ਨਾਲ ਦਰਸ਼ਕਾਂ ਦਾ ਦਿਲ ਪਰਚਾ ਰਹੇ ਹਨ। ਸ਼ੋਅ ‘ਚ ਲੜਾਈ ਝਗੜੇ ਦਾ ਦੌਰ ਜਾਰੀ ਹੈ ।ਇਸ ਦੇ ਨਾਲ ਹੀ ਸ਼ੋਅ ‘ਚ ਕਪਤਾਨ ਦੀ ਭੁਮਿਕਾ ਸਕਾਊਟ ਓਪੀ ਨਿਭਾ ਰਿਹਾ ਹੈ। ਇਸ ਜਿੰਮੇਵਾਰੀ ਨੂੰ ਨਿਭਾਉਂਦੇ ਹੋਏ ਇਹ ਭੁੱਲ ਗਿਆ ਕਿ ਘਰ ‘ਚ ਰਹਿਣ ਦੇ ਕੁਝ ਨਿਯਮ ਕਾਨੂੰਨ ਹਨ। ਜਿਸ ਨੂੰ ਤੋੜਨ ਕਾਰਨ ਸਾਰੇ ਮੈਂਬਰਾਂ ਨੂੰ ਸਜ਼ਾ ਮਿਲ ਸਕਦੀ ਹੈ। ਇਸ ਵੱਡੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਸਕਾਊਟ ਓਪੀ ਨੇ ਨਿਯਮ ਤੋੜ ਦਿੱਤਾ।

ਬਿੱਗ ਬੌਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਬਿੱਗ ਬੌਸ ਓਪੀ ਨੂੰ ਫਟਕਾਰ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ । ਦਰਅਸਲ ਸਕਾਊਟ, ਯੰਗ ਅਤੇ ਆਸਿਫ਼ ਤਿੰਨੋਂ ਜਣੇ ਇੱਕਠੇ ਵਾਸ਼ਰੂਮ ‘ਚ ਚਲੇ ਗਏ । ਘਰ ਦੇ ਨਿਯਮਾਂ ਦੇ ਮੁਤਾਬਕ ਪ੍ਰਤੀਭਾਗੀਆਂ ਦਾ ਇੱਕਠੇ ਵਾਸ਼ਰੂਮ ‘ਚ ਜਾਣਾ ਸਖਤ ਮਨਾ ਹੈ।

ਇਸ ਨਿਯਮ ਨੂੰ ਤੋੜਨ ‘ਤੇ ਬਿੱਗ ਬੌਸ ਨੇ ਨਰਾਜ਼ਗੀ ਜਤਾਈ ਹੈ। ਸਕਾਊਟ ਦੀ ਗਲਤੀ ਦੀ ਸਜ਼ਾ ਹੁਣ ਘਰ ਦੇ ਸਾਰੇ ਮੈਂਬਰਾਂ ਨੂੰ ਭੁਗਤਣੀ ਪਵੇਗੀ ।ਘਰ ਦੇ ਮੈਂਬਰਾਂ ਨੇ ਵੀ ਸਕਾਊਟ ਦੀ ਇਸ ਗਲਤੀ ‘ਤੇ ਉਸ ਨੂੰ ਫਟਕਾਰ ਲਗਾਈ। ਦੱਸ ਦਈਏ ਕਿ ਇਸ ਸ਼ੋਅ ‘ਚ ਮਾਹੀ ਵਿੱਜ,ਲਵ ਗਿੱਲ,ਕਨਿਕਾ ਮਾਨ ਤੇ ਹੋਰ ਕਈ ਕਲਾਕਾਰ ਵੀ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੇ ਹਨ।