ਬਿੱਗ ਬੌਸ 20 : ਸਕਾਊਟ ਓਪੀ ਅਤੇ ਲਵ ਗਿੱਲ ਦੇ ਰਿਸ਼ਤੇ ਨੂੰ ਲੈ ਕੇ ਬਵਾਲ, ਰੋਹਿਤ ਸ਼ੈੱਟੀ ਤੋਂ ਬਾਅਦ ਸਕਾਊਟ ਦੀ ਗਰਲ ਫ੍ਰੈਂਡ ਨੇ ਚੁੱਕੇ ਸਵਾਲ

ਲ਼ਵ ਗਿੱਲ ਤੇ ਸਕਾਊਟ ਓਪੀ ਦੇ ਰਿਸ਼ਤੇ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ ।ਬੀਤੇ ਦਿਨ ਜਿੱਥੇ ਰੋਹਿਤ ਸ਼ੈੱਟੀ ਨੇ ਦੋਵਾਂ ਨੂੰ ਝਾੜ ਪਾਈ ਸੀ ਅਤੇ ਦੋਵਾਂ ਦੀ ਹਰਕਤਾਂ ਤੇ ਇਤਰਾਜ਼ ਜਤਾਇਆ ਸੀ, ਉੱਥੇ ਹੀ ਹੁਣ ਸ਼ੋਅ ‘ਚ ਸਕਾਊਟ ਓਪੀ ਦੀ ਗਰਲ ਫ੍ਰੈਂਡ ਪਹੁੰਚ ਗਈ ਅਤੇ ਉਸ ਨੇ ਵੀ ਦੋਨਾਂ ਦੇ ਰਿਸ਼ਤੇ ਤੇ ਸਵਾਲ ਚੁੱਕੇ ਹਨ।ਸ਼ੋਅ ਦੇ ਪ੍ਰੋਮੋ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।

By  Shaminder Kaur Kaler October 26th 2026 10:16 AM

ਲ਼ਵ ਗਿੱਲ ਤੇ ਸਕਾਊਟ ਓਪੀ ਦੇ ਰਿਸ਼ਤੇ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ ।ਬੀਤੇ ਦਿਨ ਜਿੱਥੇ ਰੋਹਿਤ ਸ਼ੈੱਟੀ ਨੇ ਦੋਵਾਂ ਨੂੰ ਝਾੜ ਪਾਈ ਸੀ ਅਤੇ ਦੋਵਾਂ ਦੀ ਹਰਕਤਾਂ ਤੇ ਇਤਰਾਜ਼ ਜਤਾਇਆ ਸੀ, ਉੱਥੇ ਹੀ ਹੁਣ ਸ਼ੋਅ ‘ਚ ਸਕਾਊਟ ਓਪੀ ਦੀ ਗਰਲ ਫ੍ਰੈਂਡ ਪਹੁੰਚ ਗਈ ਅਤੇ ਉਸ ਨੇ ਵੀ ਦੋਨਾਂ ਦੇ ਰਿਸ਼ਤੇ ਤੇ ਸਵਾਲ ਚੁੱਕੇ ਹਨ।ਸ਼ੋਅ ਦੇ ਪ੍ਰੋਮੋ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਸਕਾਊਟ ਦੀ ਗਰਲ ਫ੍ਰੈਂਡ ਕਾਸ਼ਵੀ ਨਜ਼ਰ ਆ ਰਹੀ ਹੈ ਅਤੇ ਕਾਸ਼ਵੀ ਸਕਾਊਟ ਨੂੰ ਪੁੱਛਦੀ ਹੈ ਕਿ ਕਿਵੇਂ ਚੱਲ ਰਿਹਾ ਹੈ ਤੇਰਾ ਮਸਾਜ ਪਾਰਲਰ?  ਤੁਹਾਡੇ ਹਰ ਟੱਚ, ਹਰ ਚੀਜ਼ ਤੇ ਜ਼ੂਮ ਇਨ ਕੀਤਾ ਜਾਂਦਾ ਹੈ।


ਇਸ ਤੋਂ ਬਾਦ ਕਾਸ਼ਵੀ ਰੋਹਿਤ ਸ਼ੈੱਟੀ ਤੋਂ ਇਜਾਜ਼ਤ ਲੈ ਕੇ ਲਵ ਗਿੱਲ ਨੂੰ ਪੁੱਛਦੀ ਹੈ ਕਿ ਘਰ ਦੇ ਬਾਹਰ ਵੀ ਉਹ ਆਪਣੇ ਮੂੰਹ ਬੋਲੇ ਭਰਾਵਾਂ ਦੇ ਨਾਲ ਇਸ ਤਰ੍ਹਾਂ ਕਰਦੀ ਹੈ।ਜਿਸ ਦੇ ਰਿਐਕਸ਼ਨ ‘ਤੇ ਲਵ ਕਹਿੰਦੀ ਹੈ ਕਿ ਇਹ ਉਸ ਦੇ ਲਈ ਆਮ ਹੈ, ਕਿਉਂਕਿ ਉਸ ਨੂੰ ਦਰਦ ਹੋ ਰਿਹਾ ਹੈ ।


ਜਿਸ ਤੋਂ ਬਾਅਦ ਸਕਾਊਟ ਵੀ ਆਪਣੀ ਸਫਾਈ ਦਿੰਦੇ ਹੋਏ ਕਹਿੰਦਾ ਹੈ ਕਿ ਲਵ ਸਭ ਦਾ ਖਿਆਲ ਰੱਖਦੀ ਹੈ ਤੇ ਉਸ ਦੇ ਨਾਲ ਉਸ ਨੂੰ ਘਰ ਵਰਗਾ ਸਕੂਨ ਮਿਲਦਾ ਹੈ। ਜਿਸ ‘ਤੇ ਕਾਸ਼ਵੀ ਕਹਿੰਦੀ ਹੈ ਕਿ ਤੈਨੂੰ ਘਰ ਵਰਗਾ ਸਕੂਨ ਚਾਹੀਦਾ ਸੀ ਤਾਂ ਤੈਨੂੰ ਘਰੇ ਹੀ ਰਹਿਣਾ ਚਾਹੀਦਾ ਸੀ। ਕਾਸ਼ਵੀ ਅੱਗੇ ਕਹਿੰਦੀ ਹੈ ਕਿ ਤੁਹਾਨੂੰ ਸੱਚਮੁੱਚ ਮੇਰੇ ਲਈ ਜ਼ਰਾ ਜਿੰਨੀ ਵੀ ਇੱਜ਼ਤ ਹੈ ਤਾਂ ਪਲੀਜ਼ ਆਪਣੀ ਹੱਦ ‘ਚ ਰਹੋ ਅਤੇ ਲਵ ਨਾਲ ਆਪਣਾ ਰਿਸ਼ਤਾ ਤੋੜ ਦਿਓ।

© Copyright Galactic Television & Communications Pvt. Ltd. 2026. All rights reserved.