ਬਿੱਗ ਬੌਸ 20 : ਯੰਗ ਡੀਐੱਸਏ ਅਤੇ ਲਵ ਗਿੱਲ ਦੇ ਨਾਲ ਝਗੜੇ ਤੋਂ ਬਾਅਦ ਸਕਾਊਟ ਓਪੀ ਨੇ ਕਟਵਾਏ ਵਾਲ

ਬਿੱਗ ਬੌਸ ‘ਚ ਆਏ ਦਿਨ ਕੋਈ ਨਾ ਕੋਈ ਹੰਗਾਮਾ ਹੋ ਰਿਹਾ ਹੈ। ਹੁਣ ਯੰਗ ਡੀਐੱਸਏ ਅਤੇ ਲਵ ਗਿੱਲ ਦੇ ਨਾਲ ਵਿਵਾਦ ਤੋਂ ਬਾਅਦ ਸਕਾਊਟ ਓਪੀ ਨੇ ਆਪਣੇ ਵਾਲ ਕੱਟਵਾ ਲਏ ਹਨ। ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਾਰੇ ਪ੍ਰਤੀਭਾਗੀਆਂ ਦੀ ਦੋਸਤੀ ‘ਚ ਦਰਾਰ ਆ ਗਈ ਹੈ।ਸਭ ਦਰਮਿਆਨ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਬਹਿਸ ਹੋ ਰਹੀ ਹੈ।

By  Shaminder Kaur Kaler November 13th 2026 02:00 PM

 ਬਿੱਗ ਬੌਸ ‘ਚ ਆਏ ਦਿਨ ਕੋਈ ਨਾ ਕੋਈ ਹੰਗਾਮਾ ਹੋ ਰਿਹਾ ਹੈ। ਹੁਣ ਯੰਗ ਡੀਐੱਸਏ ਅਤੇ ਲਵ ਗਿੱਲ ਦੇ ਨਾਲ ਵਿਵਾਦ ਤੋਂ ਬਾਅਦ ਸਕਾਊਟ ਓਪੀ ਨੇ ਆਪਣੇ ਵਾਲ ਕੱਟਵਾ ਲਏ ਹਨ। ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਾਰੇ ਪ੍ਰਤੀਭਾਗੀਆਂ ਦੀ ਦੋਸਤੀ ‘ਚ ਦਰਾਰ ਆ ਗਈ ਹੈ।ਸਭ ਦਰਮਿਆਨ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਬਹਿਸ ਹੋ ਰਹੀ ਹੈ।


ਹੁਣ ਸ਼ੋਅ ਦੇ ਪ੍ਰਤੀਭਾਗੀ ਸਕਾਊਟ ਓਪੀ ਦੀ ਹਰਕਤ ਤੋਂ ਸਾਰੇ ਪ੍ਰਤੀਭਾਗੀ ਹੈਰਾਨ ਹੋ ਗਏ ਹਨ। ਯੰਗ ਡੀਐੱਸਏ ਤੇ ਲਵ ਗਿੱਲ ਦੇ ਨਾਲ ਲਗਾਤਾਰ ਹੁੰਦੇ ਵਿਵਾਦਾਂ ਤੋਂ ਬਾਅਦ ਸਕਾਊਟ ਨੇ ਨੈਸ਼ਨਲ ਟੀਵੀ ‘ਤੇ ਆਪਣੇ ਵਾਲ ਕਟਵਾ ਲਏ ਹਨ। ਸਕਾਊਟ ਦਾ ਇਹ ਰੂਪ ਵੇਖ ਕੇ ਫੈਨਸ ਦੇ ਨਾਲ ਨਾਲ ਘਰ ਦੇ ਮੈਂਬਰ ਵੀ ਹੈਰਾਨ ਹਨ। ਇਸ ਤੋਂ ਬਾਅਦ ਬਿੱਗ ਬੌਸ ਨੇ ਸਕਾਊਟ ਦੇ ਖਿਲਾਫ ਸਖਤ ਫੈਸਲਾ ਸੁਣਾਇਆ ।


ਬਿੱਗ ਬੌਸ ਨੇ ਐਲਾਨ ਕੀਤਾ ਕਿ ਸਕਾਊਟ ਪੂਰੇ ਸੀਜ਼ਨ ਦੇ ਲਈ ਨੌਮੀਨੇਟ ਰਹਿਣਗੇ।ਇਸ ਤੋਂ ਇਲਾਵਾ ਉਹ ਘਰ ਦੇ ਕੈਪਟਨ ਵੀ ਨਹੀਂ ਬਣਨਗੇ। ਇਸ ਤੋਂ ਇਲਾਵਾ ਬਿੱਗ ਬੌਸ ਨੇ ਇੱਕ ਹੋਰ ਸਖਤ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਉਹ ਹੁਣ ਆਪਣੀ ਲਾਈਫ ਲਾਈਨ ਵੀ ਇਸਤੇਮਾਲ ਨਹੀਂ ਕਰ ਸਕਣਗੇ । 

© Copyright Galactic Television & Communications Pvt. Ltd. 2026. All rights reserved.