ਬਿੱਗ ਬੌਸ ‘ਚ ਇਸ ਵਜ੍ਹਾ ਕਰਕੇ ਸ਼ੋਅ ਚੋਂ ਵਾਕ ਆਊਟ ਕਰ ਗਿਆ ਇਹ ਪ੍ਰਤੀਭਾਗੀ
ਬਿੱਗ ਬੌਸ ‘ਚ ਹਰ ਰੋਜ਼ ਨਵਾਂ ਡਰਾਮਾ ਵੇਖਣ ਨੂੰ ਮਿਲ ਰਿਹਾ ਹੈ। ਇਸ ਸ਼ੋਅ ਨੂੰ ਹੁਣ ਤੱਕ ਉਸ ਦੇ ਟੌਪ ਦਸ ਪ੍ਰਤੀਭਾਗੀ ਮਿਲ ਚੁੱਕੇ ਹਨ। ਵੀਕੈਂਡ ਕਾ ਵਾਰ ਜ਼ਬਰਦਸਤ ਰਿਹਾ । ਸਲਮਾਨ ਖ਼ਾਨ ਨੇ ਸ਼ੋਅ ‘ਚ ਕਈ ਪ੍ਰਤੀਭਾਗੀਆਂ ਦੀ ਕਲਾਸ ਲਗਾਈ ਜਦੋਂਕਿ ਕੁਝ ਕੁ ਪ੍ਰਤੀਭਾਗੀਆਂ ਤੋਂ ਸਲਮਾਨ ਖ਼ਾਨ ਖੁਸ਼ ਨਜ਼ਰ ਆਏ ।
ਬਿੱਗ ਬੌਸ ‘ਚ ਹਰ ਰੋਜ਼ ਨਵਾਂ ਡਰਾਮਾ ਵੇਖਣ ਨੂੰ ਮਿਲ ਰਿਹਾ ਹੈ। ਇਸ ਸ਼ੋਅ ਨੂੰ ਹੁਣ ਤੱਕ ਉਸ ਦੇ ਟੌਪ ਦਸ ਪ੍ਰਤੀਭਾਗੀ ਮਿਲ ਚੁੱਕੇ ਹਨ। ਵੀਕੈਂਡ ਕਾ ਵਾਰ ਜ਼ਬਰਦਸਤ ਰਿਹਾ । ਸਲਮਾਨ ਖ਼ਾਨ ਨੇ ਸ਼ੋਅ ‘ਚ ਕਈ ਪ੍ਰਤੀਭਾਗੀਆਂ ਦੀ ਕਲਾਸ ਲਗਾਈ ਜਦੋਂਕਿ ਕੁਝ ਕੁ ਪ੍ਰਤੀਭਾਗੀਆਂ ਤੋਂ ਸਲਮਾਨ ਖ਼ਾਨ ਖੁਸ਼ ਨਜ਼ਰ ਆਏ । ਬਿੱਗ ਬੌਸ ‘ਚ ਇੱਕ ਪ੍ਰਤੀਭਾਗੀ ਦਾ ਸਫਰ ਵੀ ਖਤਮ ਹੋ ਗਿਆ ਹੈ।

ਮਨੀਸ਼ ਗੋਇਲ ਹਪਏ ਬੇਘਰ
ਬਿੱਗ ਬੌਸ 20 ‘ਚ ਬਤੌਰ ਵਾਈਲਡ ਕਾਰਡ ਐਂਟਰੀ ਕਰਨ ਵਾਲੇ ਮਨੀਸ਼ ਗੋਇਲ ਬੇਘਰ ਹੋ ਗਏ ਹਨ। ਸ਼ੋਅ ਚੋਂ ਮਨੀਸ਼ ਦਾ ਐਵੀਕਸ਼ਨ ਘੱਟ ਵੋਟਾਂ ਕਾਰਨ ਨਹੀਂ ਬਲਕਿ ਪੈਰਾਂ ‘ਚ ਲੱਗੀ ਸੱਟ ਦੇ ਕਾਰਨ ਹੋਇਆ ਹੈ।ਮੈਡੀਕਲ ਕਾਰਨਾਂ ਦੇ ਚੱਲਦੇ ਉਨ੍ਹਾਂ ਨੇ ਖੁਦ ਹੀ ਸ਼ੋਅ ਨੂੰ ਛੱਡਣ ਦਾ ਫੈਸਲਾ ਕੀਤਾ ਹੈ।

ਉਨ੍ਹਾਂ ਦੇ ਜਾਣ ਨਾਲ ਸ਼ੋਅ ਦਾ ਉਹ ਪ੍ਰਤੀਭਾਗੀ ਘਰੋਂ ਨਿਕਲਣ ਤੋਂ ਬਚ ਗਿਆ ਜਿਸ ਨੂੰ ਸਭ ਤੋਂ ਘੱਟ ਵੋਟ ਮਿਲੇ ਸਨ। ਮਨੀਸ਼ ਦੀ ਐਂਟਰੀ ਨਕੁਲ ਢੁੱਲ ਦੇ ਨਾਲ ਹੋਈ ਸੀ ਨਕੁਲ ਇਸ ਸ਼ੋਅ ‘ਚ ਨਹੀਂ ਸੀ ਟਿਕ ਪਾਏ ਅਤੇ ਗੁੱਲੂ ਦੇ ਨਾਲ ਹੱਥੋਪਾਈ ਤੋਂ ਬਾਅਦ ਉਨ੍ਹਾਂ ਨੂੰ ਘਰ ਤੋਂ ਬਾਹਰ ਕਰ ਦਿੱਤਾ ਗਿਆ ਸੀ। ਪਰ ਇਸ ਤੋਂ ਉਲਟ ਮਨੀਸ਼ ਇਸ ਸ਼ੋਅ ‘ਚ ਕਈ ਦਿਨ ਤੱਕ ਟਿਕੇ ਰਹੇ ਸਨ।