ਅਦਾਕਾਰਾ ਦਲਜੀਤ ਕੌਰ ਦੇ ਪੁੱਤ ਦਾ ਜਨਮ ਦਿਨ, ਅਦਾਕਾਰਾ ਨੇ ਪੁੱਤਰ ਨੂੰ ਦਿੱਤਾ ਖ਼ਾਸ ਤੋਹਫ਼ਾ

ਅਦਾਕਾਰਾ ਦਲਜੀਤ ਕੌਰ ਦੇ ਪੁੱਤਰ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਅਦਾਕਾਰਾ ਨੇ ਕੁਝ ਤਸਵੀਰਾਂ ਤੇ ਵੀਡੀਓ ਸਾਂਝੇ ਕੀਤੇ ਹਨ।ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਪੁੱਤਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਦਲਜੀਤ ਕੌਰ ਸਿੰਗਲ ਮਦਰ ਹਨ ਅਤੇ ਉਨ੍ਹਾਂ ਨੇ ਖੁਦ ਆਪਣੇ ਪੁੱਤਰ ਨੂੰ ਪਾਲਿਆ ਹੈ। ਉਨ੍ਹਾਂ ਨੇ ਪੁੱਤ ਦੇ ਜਨਮ ਦਿਨ ‘ਤੇ ਇੱਕ ਲੰਮੀ ਚੌੜੀ ਪੋਸਟ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਆਪਣੇ ਪੁੱਤਰ ਸ਼ੌਂਕ ਅਤੇ ਸੰਗੀਤ ਪ੍ਰਤੀ ਪਿਆਰ ਦਾ ਜ਼ਿਕਰ ਕੀਤਾ ਹੈ।

By  Shaminder Kaur Kaler November 16th 2026 03:58 PM -- Updated: November 16th 2026 04:00 PM

ਅਦਾਕਾਰਾ ਦਲਜੀਤ ਕੌਰ ਦੇ ਪੁੱਤਰ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਅਦਾਕਾਰਾ ਨੇ ਕੁਝ ਤਸਵੀਰਾਂ ਤੇ ਵੀਡੀਓ ਸਾਂਝੇ ਕੀਤੇ ਹਨ।ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਪੁੱਤਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਦਲਜੀਤ ਕੌਰ ਸਿੰਗਲ ਮਦਰ ਹਨ ਅਤੇ ਉਨ੍ਹਾਂ ਨੇ ਖੁਦ ਆਪਣੇ ਪੁੱਤਰ ਨੂੰ ਪਾਲਿਆ ਹੈ। ਉਨ੍ਹਾਂ ਨੇ ਪੁੱਤ ਦੇ ਜਨਮ ਦਿਨ ‘ਤੇ ਇੱਕ ਲੰਮੀ ਚੌੜੀ ਪੋਸਟ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਆਪਣੇ ਪੁੱਤਰ ਸ਼ੌਂਕ ਅਤੇ ਸੰਗੀਤ ਪ੍ਰਤੀ ਪਿਆਰ ਦਾ ਜ਼ਿਕਰ ਕੀਤਾ ਹੈ। 


 ਪੁੱਤਰ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਕੀਤਾ ਵਾਅਦਾ

ਪੋਸਟ ਵਿੱਚ ਮਾਂ ਨੇ ਆਪਣੇ ਪੁੱਤਰ ਲਈ ਪਿਆਰ ਜ਼ਾਹਰ ਕਰਦਿਆਂ ਲਿਖਿਆ ਕਿ ਉਹ ਜਿੰਨੇ ਮਰਜ਼ੀ ਵੱਡੇ ਸੁਪਨੇ ਦੇਖੇ, ਹਰ ਕਦਮ 'ਤੇ ਉਸ ਦਾ ਸਾਥ ਦੇਣ ਲਈ ਉਹ ਹਮੇਸ਼ਾ ਮੌਜੂਦ ਰਹੇਗੀ। ਉਸ ਨੇ ਕਿਹਾ ਕਿ ਦੁਨੀਆ ਦੀ ਕੋਈ ਵੀ ਚੀਜ਼ Jaydon ਦੀ ਉਡਾਣ ਨੂੰ ਛੋਟਾ ਨਹੀਂ ਕਰ ਸਕਦੀ।ਉਸ ਨੇ ਇਹ ਵੀ ਦੱਸਿਆ ਕਿ ਝੳੇਦੋਨ ਨੂੰ ਨਵੇਂ ਘਰ, ਨਵੇਂ ਕਮਰੇ ਅਤੇ ਨਵੇਂ ਸਕੂਲ ਵਿੱਚ ਖ਼ੁਦ ਨੂੰ ਢਾਲਣ ਲਈ ਤਿੰਨ ਸਾਲ ਦਾ ਲੰਮਾ ਸਮਾਂ ਲੱਗਿਆ। ਪਰ ਹੁਣ ਉਸ ਨੂੰ ਅੱਗੇ ਵਧਦਾ ਦੇਖ ਕੇ ਬੇਹੱਦ ਮਾਣ ਮਹਿਸੂਸ ਹੁੰਦਾ ਹੈ।


ਪੁੱਤਰ ਦੀ ਮਾਸੂਮੀਅਤ 'ਤੇ ਮਾਂ ਨੂੰ ਮਾਣ

ਪੋਸਟ ਵਿੱਚ ਪੁੱਤਰ ਦੀ ਮਾਸੂਮੀਅਤ ਅਤੇ ਚੰਗੇ ਸੁਭਾਅ ਦੀ ਵੀ ਖ਼ਾਸ ਤੌਰ 'ਤੇ ਤਾਰੀਫ਼ ਕੀਤੀ ਗਈ। ਮਾਂ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿJaydon ਆਪਣਾ ਬਚਪਨ ਖੁੱਲ੍ਹ ਕੇ ਮਾਣੇ ਅਤੇ ਜ਼ਿੰਦਗੀ ਵਿੱਚ ਖ਼ੁਸ਼ੀਆਂ ਤੇ ਸਫ਼ਲਤਾ ਹਾਸਲ ਕਰੇ।ਅਖੀਰ ਵਿੱਚ ਉਸ ਨੇ ਆਪਣੇ ਪੁੱਤਰ ਨੂੰ ਬੇਹੱਦ ਸ਼ਾਨਦਾਰ ਬੱਚਾ ਦੱਸਦਿਆਂ ਲਿਖਿਆ ਕਿ ਉਸ ਨੂੰ Jaydon 'ਤੇ ਬਹੁਤ ਮਾਣ ਹੈ।

© Copyright Galactic Television & Communications Pvt. Ltd. 2026. All rights reserved.