‘ਜੀਟੀਸੀ ਲਾਈਮ ਲਾਈਟ’ ‘ਚ ਇਸ ਵਾਰ ਹੋਵੇਗੀ ਖ਼ਾਸ ਗੱਲਬਾਤ, ‘ਬੋਲ ਭਾਵੇਂ ਨਾ ਬੋਲ’ ਸਟਾਰਸ ਸਿਦਕ ਗਿੱਲ ਤੇ ਜਾਨਿਆ ਜੋਸ਼ੀ ਨਾਲ

‘ਜੀਟੀਸੀ ਲਾਈਮ ਲਾਈਟ’ ‘ਚ ਇਸ ਵਾਰ ਤੁਹਾਨੂੰ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ‘ਬੋਲ ਭਾਵੇਂ ਨਾ ਬੋਲ’ ਦੇ ਸਟਾਰ ਸਿਦਕ ਗਿੱਲ ਤੇ ਜਾਨਿਆ ਜੋਸ਼ੀ ਦੇ ਨਾਲ । ਸਿਦਕ ਗਿੱਲ ਤੇ ਜਾਨਿਆ ਜੋਸ਼ੀ ਇਸ ਫ਼ਿਲਮ ਦੇ ਨਾਲ ਜੁੜੀਆਂ ਖ਼ਾਸ ਗੱਲਾਂ ਸਾਂਝੀਆਂ ਕਰਨਗੇ। ਉੱਥੇ ਹੀ ਆਪਣੀ ਨਿੱਜੀ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਵੀ ਸ਼ੇਅਰ ਕਰਨਗੇ ।

By  Shaminder Kaur Kaler August 26th 2026 02:02 PM

‘ਜੀਟੀਸੀ ਲਾਈਮ ਲਾਈਟ’ ‘ਚ ਇਸ ਵਾਰ ਤੁਹਾਨੂੰ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ‘ਬੋਲ ਭਾਵੇਂ ਨਾ ਬੋਲ’ ਦੇ ਸਟਾਰ ਸਿਦਕ ਗਿੱਲ ਤੇ ਜਾਨਿਆ ਜੋਸ਼ੀ ਦੇ ਨਾਲ । ਸਿਦਕ ਗਿੱਲ ਤੇ ਜਾਨਿਆ ਜੋਸ਼ੀ ਇਸ ਫ਼ਿਲਮ ਦੇ ਨਾਲ ਜੁੜੀਆਂ ਖ਼ਾਸ ਗੱਲਾਂ ਸਾਂਝੀਆਂ ਕਰਨਗੇ। ਉੱਥੇ ਹੀ ਆਪਣੀ ਨਿੱਜੀ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਵੀ ਸ਼ੇਅਰ ਕਰਨਗੇ । ਸਿਦਕ ਗਿੱਲ ਅਮਰਿੰਦਰ ਗਿੱਲ ਦਾ ਭਤੀਜਾ ਹੈ ਅਤੇ ਆਪਣੀ ਪਹਿਲੀ ਫ਼ਿਲਮ ‘ਬੋਲ ਭਾਵੇਂ ਨਾ ਬੋਲ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣ ਜਾ ਰਿਹਾ ਹੈ। ਫ਼ਿਲਮ ਦੀ ਮੁੱਖ ਭੂਮਿਕਾ ‘ਚ ਜਾਨਿਆ ਤੇ ਸਿਦਕ ਗਿੱਲ ਹਨ ।


ਇਸ ਤੋਂ ਇਲਾਵਾ ਹੋਰ ਕਈ ਅਦਾਕਾਰ ਵੀ ਫ਼ਿਲਮ ‘ਚ ਨਜ਼ਰ ਆਉਣਗੇ। ਫ਼ਿਲਮ ‘ਚ ਜਾਨਿਆ ਜੋਸ਼ੀ ਗੂੰਗੀ ਮੁਟਿਆਰ ਦਾ ਕਿਰਦਾਰ ਨਿਭਾਇਆ ਹੈ। ਦੋਵਾਂ ਨੂੰ ਪਿਆਰ ਹੋ ਜਾਂਦਾ ਹੈ।ਪਰ ਦੋਵਾਂ ਦੇ ਦਰਮਿਆਨ ਸਮਾਜ ਦੀਆਂ ਦੀਵਾਰਾਂ ਆ ਜਾਂਦੀਆਂ ਹਨ। ਪਰ ਕੀ ਇਹ ਜੋੜੀ ਸਮਾਜ ਦੀਆਂ ਦੀਵਾਰਾਂ ਨੂੰ ਤੋੜਨ ‘ਚ ਕਾਮਯਾਬ ਹੋ ਪਾਏਗੀ ? ਕੀ ਦੋਵੇਂ ਇੱਕ ਹੋ ਪਾਉਣਗੇ ?ਇਨ੍ਹਾਂ ਸਭ ਸਵਾਲਾਂ ਦੇ ਜਵਾਬ ਤੁਹਾਨੂੰ ਮਿਲਣਗੇ ਚਾਰ ਸਤੰਬਰ ਨੂੰ ਜਿਸ ਦਿਨ ਇਹ ਫ਼ਿਲਮ ਰਿਲੀਜ਼ ਹੋਵੇਗੀ।

ਇਸ ਤੋਂ ਪਹਿਲਾਂ ਇਸ ਕਿਊਟ ਜੋੜੀ ਨੂੰ ਜੀਟੀਸੀ ਪੰਜਾਬੀ ਤੇ ਮਿਲੋ ਸਾਡੇ ਖ਼ਾਸ ਸ਼ੋਅ ‘ਜੀਟੀਸੀ ਲਾਈਮ ਲਾਈਟ’ ‘ਚ ।ਇਸ ਸ਼ੋਅ ਦਾ ਅਨੰਦ ਤੁਸੀਂ ਜੀਟੀਸੀ ਪੰਜਾਬੀ ‘ਤੇ ਦਿਨ ਸ਼ਨਿੱਚਰਵਾਰ, ਸ਼ਾਮ ਪੰਜ ਵਜੇ ਮਾਣ ਸਕਦੇ ਹੋ ।ਇਸ ਸ਼ੋਅ ਦਾ ਰਿਪੀਟ ਟੈਲੀਕਾਸਟ ਤੁਸੀਂ ਦਿਨ ਐਤਵਾਰ, ਸਵੇਰੇ ਸਾਢੇ ਨੌ ਵਜੇ ਵੀ ਮਾਣ ਸਕਦੇ ਹੋ । 

© Copyright Galactic Television & Communications Pvt. Ltd. 2026. All rights reserved.