ਜੀਟੀਸੀ ਲਾਈਮ ਲਾਈਟ ‘ਚ ਇਸ ਵਾਰ ਮਿਲੋ ‘ਰੰਗਲੇ ਸਰਦਾਰ’ ਮਿਊਜ਼ਿਕ ਗਰੁੱਪ ਨੂੰ

ਜੀਟੀਸੀ ਪੰਜਾਬੀ ਦੇ ਸ਼ੋਅ ‘ਜੀਟੀਸੀ ਲਾਈਮ ਲਾਈਟ’ ‘ਚ ਇਸ ਵਾਰ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ‘ਰੰਗਲੇ ਸਰਦਾਰ’ ਮਿਊਜ਼ਿਕਲ ਗਰੁੱਪ ਦੇ ਨਾਲ । ਜਿਨ੍ਹਾਂ ਨੇ ਆਪਣੇ ਗੀਤਾਂ ਦੇ ਨਾਲ ਹਰ ਕਿਸੇ ਦਾ ਮਨ ਮੋਹਿਆ ਹੈ। ਰੰਗਲੇ ਸਰਦਾਰਾਂ ਨੇ ਆਪਣੇ ਲੋਕ ਗਾਇਕੀ ਦੇ ਨਾਲ-ਨਾਲ ਹਰ ਤਰ੍ਹਾਂ ਦੇ ਗੀਤ ਗਾ ਕੇ ਸਰੋਤਿਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ।

By  Shaminder Kaur Kaler September 23rd 2026 02:53 PM

ਜੀਟੀਸੀ ਪੰਜਾਬੀ ਦੇ ਸ਼ੋਅ ‘ਜੀਟੀਸੀ ਲਾਈਮ ਲਾਈਟ’ ‘ਚ ਇਸ ਵਾਰ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ‘ਰੰਗਲੇ ਸਰਦਾਰ’ ਮਿਊਜ਼ਿਕਲ ਗਰੁੱਪ ਦੇ ਨਾਲ । ਜਿਨ੍ਹਾਂ ਨੇ ਆਪਣੇ ਗੀਤਾਂ ਦੇ ਨਾਲ ਹਰ ਕਿਸੇ ਦਾ ਮਨ ਮੋਹਿਆ ਹੈ। ਰੰਗਲੇ ਸਰਦਾਰਾਂ ਨੇ ਆਪਣੇ ਲੋਕ ਗਾਇਕੀ ਦੇ ਨਾਲ-ਨਾਲ ਹਰ ਤਰ੍ਹਾਂ ਦੇ ਗੀਤ ਗਾ ਕੇ ਸਰੋਤਿਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ।

ਇਸ ਮਿਊਜ਼ਿਕ ਗਰੁੱਪ ‘ਚ ਚਾਰ ਮੈਂਬਰ ਸ਼ਾਮਿਲ ਹਨ।ਕਲਾਕਾਰਾਂ ਦਾ ਇਹ ਗਰੁੱਪ ਰਵਾਇਤੀ ਲੋਕ ਸੰਗੀਤ ਨੂੰ ਨਿਵੇਕਲੇ ਅੰਦਾਜ਼ ‘ਚ ਪੇਸ਼ ਕਰਨ ਦੇ ਲਈ ਜਾਣਿਆ ਜਾਂਦਾ ਹੈ। ਇਸ ਸ਼ੋਅ ਦਾ ਪ੍ਰਸਾਰਣ ਦਿਨ ਸ਼ਨੀਵਾਰ ਨੂੰ 26  ਸਤੰਬਰ ਨੂੰ ਪ੍ਰਸਾਰਿਤ ਕੀਤਾ ਜਾਵੇਗਾ।ਇਸ ਸ਼ੋਅ ਦਾ ਅਨੰਦ ਤੁਸੀਂ ਸ਼ਾਮ ਪੰਜ ਵਜੇ ਮਾਣ ਸਕਦੇ ਹੋ । ਰੰਗਲੇ ਸਰਦਾਰਾਂ ਦੇ ਵੱਲੋਂ ਇਸ ਸ਼ੋਅ ‘ਚ ਆਪਣੇ ਗੀਤਾਂ ਤੇ ਮਿਊਜ਼ਿਕਲ ਸਫ਼ਰ ਬਾਰੇ ਗੱਲਬਾਤ ਕੀਤੀ ਜਾਵੇਗੀ। ਕਿਵੇਂ ਇਸ ਗਰੁੱਪ ਦੀ ਸ਼ੁਰੂਆਤ ਹੋਈ ਅਤੇ ਕਿਵੇਂ ਇਸ ਗਰੁੱਪ ਨੂੰ ਬਨਾਉਣ ਦਾ ਸਬਬ ਬਣਿਆ। ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਜਾਨਣ ਲਈ ਵੇਖਣਾ ਨਾ ਭੁੱਲਣਾ ਜੀਟੀਸੀ ਲਾਈਮ ਲਾਈਟ ਸ਼ੋਅ। 

© Copyright Galactic Television & Communications Pvt. Ltd. 2026. All rights reserved.