ਬਿੱਗ ਬੌਸ-20 : ਘਰ ਦੇ ਮੈਂਬਰਾਂ ਦੀ ਲੜਾਈ ਤੋਂ ਪ੍ਰੇਸ਼ਾਨ ਹੋਈ ਲਵ ਗਿੱਲ, ਵੀਡੀਓ ‘ਚ ਰੋਂਦੀ ਨਜ਼ਰ ਆਈ ਅਦਾਕਾਰਾ

ਬਿੱਗ ਬੌਸ-20 ਦੇ ਘਰ ‘ਚ ਘਰ ਦੇ ਮੈਂਬਰ ਆਪਸ ‘ਚ ਉਲਝਦੇ ਹੋਏ ਨਜ਼ਰ ਆ ਰਹੇ ਹਨ। ਮਾਹੀ ਵਿੱਜ ਤੇ ਲਵ ਗਿੱਲ ਵੀ ਖਾਣੇ ਨੂੰ ਲੈ ਕੇ ਗੱਲਬਾਤ ਕਰਦੇ ਹੋਏ ਦਿਖਾਈ ਦਿੱਤੇ । ਲਵ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ “ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਕੁਝ ਲੋਕ ਕਿਸੇ ਹੋਰ ਦੇ ਦਰਦ ਵਿੱਚ ਕਿਵੇਂ ਖੁਸ਼ੀ ਮਹਿਸੂਸ ਕਰ ਸਕਦੇ ਹਨ। ਲਵ ਲੜਾਈ ਨਹੀਂ ਸੀ ਕਰ ਰਹੀ, ਨਾ ਹੀ ਉਹ ਕਿਸੇ ਨੂੰ ਉਕਸਾ ਰਹੀ ਸੀ; ਉਹ ਤਾਂ ਬਸ ਲੜਾਈ ਨੂੰ ਰੋਕਣ ਅਤੇ ਮਾਹੌਲ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰ ਰਹੀ ਸੀ।

By  Shaminder Kaur Kaler September 17th 2026 04:01 PM -- Updated: September 17th 2026 04:03 PM

ਬਿੱਗ ਬੌਸ-20 ਦੇ ਘਰ ‘ਚ ਘਰ ਦੇ ਮੈਂਬਰ ਆਪਸ ‘ਚ ਉਲਝਦੇ ਹੋਏ ਨਜ਼ਰ ਆ ਰਹੇ ਹਨ। ਮਾਹੀ ਵਿੱਜ ਤੇ ਲਵ ਗਿੱਲ ਵੀ ਖਾਣੇ ਨੂੰ ਲੈ ਕੇ ਗੱਲਬਾਤ ਕਰਦੇ ਹੋਏ ਦਿਖਾਈ ਦਿੱਤੇ । ਲਵ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ “ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਕੁਝ ਲੋਕ ਕਿਸੇ ਹੋਰ ਦੇ ਦਰਦ ਵਿੱਚ ਕਿਵੇਂ ਖੁਸ਼ੀ ਮਹਿਸੂਸ ਕਰ ਸਕਦੇ ਹਨ। ਲਵ  ਲੜਾਈ ਨਹੀਂ ਸੀ ਕਰ ਰਹੀ, ਨਾ ਹੀ ਉਹ ਕਿਸੇ ਨੂੰ ਉਕਸਾ ਰਹੀ ਸੀ; ਉਹ ਤਾਂ ਬਸ ਲੜਾਈ ਨੂੰ ਰੋਕਣ ਅਤੇ ਮਾਹੌਲ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰ ਰਹੀ ਸੀ। ਉਹ ਤਾਂ ਸਿਰਫ਼ ਸਾਰਿਆਂ ਲਈ ਖਾਣਾ ਬਣਾ ਰਹੀ ਸੀ, ਪਰ ਅੰਤ ਵਿੱਚ ਖੁਦ ਹੀ ਸੱਟ ਖਾ ਬੈਠੀ, ਅਤੇ ਫਿਰ ਵੀ ਉਸ ਦੇ ਖਿਲਾਫ ਗੱਲਾਂ ਹੁੰਦੀਆਂ ਰਹੀਆਂ”।


ਅਦਾਕਾਰਾ ਨੇ ਅੱਗੇ ਲਿਖਿਆ “ਕਈ ਵਾਰ, ਸਭ ਤੋਂ ਦਿਆਲੂ ਦਿਲਾਂ ਨੂੰ ਹੀ ਲੋਕ ਸਭ ਤੋਂ ਵੱਧ ਗਲਤ ਸਮਝਦੇ ਹਨ। ਲਵ ਤਾਂ ਸਿਰਫ਼ ਸਾਰਿਆਂ ਨੂੰ ਖਾਣਾ ਖੁਆਉਣਾ ਚਾਹੁੰਦੀ ਹੈ, ਨਾ ਕਿ ਕਿਸੇ ਨਾਲ ਲੜਨਾ”। ਲਵ ਗਿੱਲ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। 

ਲਵ ਗਿੱਲ ਦਾ ਵਰਕ ਫ੍ਰੰਟ 

ਲਵ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਸ਼ੱਕਰਪਾਰੇ, ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਕਈ ਗੀਤਾਂ ‘ਚ ਵੀ ਨਜ਼ਰ ਆ ਚੁੱਕੇ ਹਨ । 

© Copyright Galactic Television & Communications Pvt. Ltd. 2026. All rights reserved.