ਲਵ ਗਿੱਲ ਬਿੱਗ ਬੌਸ 20 ‘ਚ ਦਾਖਲ ਹੋਣ ਤੋਂ ਪਹਿਲਾਂ ਮੀਡੀਆ ਨਾਲ ਮਸਤੀ ਕਰਦੀ ਆਈ ਨਜ਼ਰ, ਵੀਡੀਓ ਹੋ ਰਹੇ ਵਾਇਰਲ
ਪੰਜਾਬੀ ਅਦਾਕਾਰਾ ਲਵ ਗਿੱਲ ਬਿੱਗ ਬੌਸ ‘ਚ ਐਂਟਰ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ਅਦਾਕਾਰਾ ਦੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਇੱਕ ਵੀਡੀਓ ‘ਚ ਅਦਾਕਾਰਾ ਲਵ ਗਿੱਲ ਆਪਣੇ ਨਾਮ ਦੇ ਬਾਰੇ ਦੱਸ ਰਹੀ ਹੈ ਕਿ ਮੁੰਬਈ ‘ਚ ਸਾਰੇ ਉਨ੍ਹਾਂ ਨੂੰ ਲਵ ਗਿੱਲ ਦੇ ਨਾਂਅ ਨਾਲ ਹੀ ਜਾਨਣ । ਇਸ ਤੋਂ ਇਲਾਵਾ ਲਵ ਗਿੱਲ ਨੇ ਹੋਰ ਵੀ ਕਈ ਗੱਲਾਂ ਮੀਡੀਆ ਕਰਮੀਆਂ ਦੇ ਨਾਲ ਕੀਤੀਆਂ ਅਤੇ ਕਿਹਾ ਕਿ ਉਹ ਪੰਜਾਬ ਦੀ ਸ਼ੇਰਨੀ ਹੈ ਅਤੇ ਉਨ੍ਹਾਂ ਨੇ ਮੀਡੀਆ ਕਰਮੀਆਂ ਨੂੰ ਮਿੱਠੀ ਲੱਸੀ ਵੀ ਆਫਰ ਕੀਤੀ ।

_78d52977a656f09ed4ad4b75e858ca3d_1280X720.webp)
ਲਵ ਗਿੱਲ ਨੇ ਬੀਤੇ ਦਿਨੀਂ ਕੀਤਾ ਸੀ ਵੀਡੀਓ ਸਾਂਝਾ
ਇਸ ਤੋਂ ਪਹਿਲਾਂ ਲਵ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਵੀ ਸਾਂਝਾ ਕੀਤਾ ਸੀ। ਜਿਸ ‘ਚ ਉਹਨਾਂ ਨੇ ਆਪਣੇ ਫੈਨਸ ‘ਤੇ ਚਾਹੁਣ ਵਾਲਿਆਂ ਨੂੰ ਅਪੀਲ ਕੀਤੀ ਸੀ ਕਿ ਜੇ ਉਹ ਉਸ ਨੂੰ ਬਿੱਗ ਬੌਸ -20 ਦੇ ਸੀਜ਼ਨ ‘ਚ ਵੇਖਣਾ ਚਾਹੁੰਦੇ ਹਨ ਤਾਂ ਉਸ ਨੂੰ ਵੋਟ ਕਰਨ ।

ਜਿਸ ਤੋਂ ਬਾਅਦ ਹੁਣ ਉਹ ਬਿੱਗ ਬੌਸ ‘ਚ ਭਾਗ ਲੈਣ ਦੇ ਲਈ ਪਹੁੰਚ ਚੁੱਕੀ ਹੈ।ਲਵ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਆਪਣੀਆਂ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ।