ਬਿੱਗ ਬੌਸ 20 ‘ਚ ਘਰ ਦੇ ਮੈਂਬਰਾਂ ਦੇ ਵਿਵਹਾਰ ਤੋਂ ਪ੍ਰੇਸ਼ਾਨ ਹੋਈ ਲਵ ਗਿੱਲ, ਰੋਂਦੀ ਦਾ ਵੀਡੀਓ ਹੋਇਆ ਵਾਇਰਲ

ਲ਼ਵ ਗਿੱਲ ਦੇ ਬਿੱਗ ਬੌਸ-20 ਦੇ ਘਰ ਚੋਂ ਲਗਾਤਾਰ ਵੀਡੀਓ ਸਾਹਮਣੇ ਆ ਰਹੇ ਹਨ। ਹੁਣ ਅਦਾਕਾਰਾ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਲਵ ਗਿੱਲ ਘਰ ਦੇ ਮੈਂਬਰਾਂ ਦੇ ਵਰਤਾਉ ਤੋਂ ਪ੍ਰੇਸ਼ਾਨ ਹੁੰਦੀ ਹੋਈ ਦਿਖਾਈ ਦੇ ਰਹੀ ਹੈ। ਅਦਾਕਾਰਾ ਨੇ ਇਸ ਦਾ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ “ਕਿੰਨੀ ਅਜੀਬ ਗੱਲ ਹੈ ਕਿ ਜੋ ਲੋਕ ਇਹ ਸ਼ਿਕਾਇਤ ਕਰਦੇ ਹਨ ਕਿ 'ਲਵ' ਗੱਲਬਾਤ ਨਹੀਂ ਕਰਦੀ, ਉਹੀ ਲੋਕ ਉਸ ਦੇ ਮੂੰਹ 'ਤੇ ਗੱਲ ਕਹਿਣ ਦੀ ਹਿੰਮਤ ਕਰਨ ਦੀ ਬਜਾਏ ਉਸ ਦੀ ਪਿੱਠ ਪਿੱਛੇ ਟਿੱਪਣੀਆਂ ਕਰਨਾ ਚੁਣਦੇ ਹਨ।

By  Shaminder Kaur Kaler September 15th 2026 02:11 PM

ਲ਼ਵ ਗਿੱਲ ਦੇ ਬਿੱਗ ਬੌਸ-20 ਦੇ ਘਰ ਚੋਂ ਲਗਾਤਾਰ ਵੀਡੀਓ ਸਾਹਮਣੇ ਆ ਰਹੇ ਹਨ। ਹੁਣ ਅਦਾਕਾਰਾ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਲਵ ਗਿੱਲ ਘਰ ਦੇ ਮੈਂਬਰਾਂ ਦੇ ਵਰਤਾਉ ਤੋਂ ਪ੍ਰੇਸ਼ਾਨ ਹੁੰਦੀ ਹੋਈ ਦਿਖਾਈ ਦੇ ਰਹੀ ਹੈ। ਅਦਾਕਾਰਾ ਨੇ ਇਸ ਦਾ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ “ਕਿੰਨੀ ਅਜੀਬ ਗੱਲ ਹੈ ਕਿ ਜੋ ਲੋਕ ਇਹ ਸ਼ਿਕਾਇਤ ਕਰਦੇ ਹਨ ਕਿ 'ਲਵ' ਗੱਲਬਾਤ ਨਹੀਂ ਕਰਦੀ, ਉਹੀ ਲੋਕ ਉਸ ਦੇ ਮੂੰਹ 'ਤੇ ਗੱਲ ਕਹਿਣ ਦੀ ਹਿੰਮਤ ਕਰਨ ਦੀ ਬਜਾਏ ਉਸ ਦੀ ਪਿੱਠ ਪਿੱਛੇ ਟਿੱਪਣੀਆਂ ਕਰਨਾ ਚੁਣਦੇ ਹਨ।

'ਲਵ' ਨੇ ਕਦੇ ਵੀ ਕਿਸੇ ਖਾਸ ਵਿਵਹਾਰ ਦੀ ਮੰਗ ਨਹੀਂ ਕੀਤੀ; ਉਸ ਨੇ ਸਿਰਫ਼ ਇਮਾਨਦਾਰੀ ਅਤੇ ਉਸੇ ਤਰ੍ਹਾਂ ਦੇ ਰਵੱਈਏ ਦੀ ਉਮੀਦ ਕੀਤੀ ਜੋ ਲੋਕ ਉਸ ਦੀ ਗੈਰ-ਹਾਜ਼ਰੀ ਵਿੱਚ ਰੱਖਦੇ ਹਨ। ਇਹ ਕੋਈ 'ਐਟੀਟਿਊਡ' (ਹੰਕਾਰ) ਨਹੀਂ, ਸਗੋਂ ਬੁਨਿਆਦੀ ਸਤਿਕਾਰ ਹੈ”।

ਲਵ ਗਿੱਲ ਦੇ ਇਸ ਵੀਡੀਓ ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋi ਕ ਮਾਹੀ ਗਿੱਲ ਚੁੱਪ ਰਹਿਣ ਦੇ ਇਲਜ਼ਾਮ ਲਗਾ ਰਹੀ ਹੈ। ਜਿਸ ‘ਤੇ ਮਾਹੀ ਵਿੱਜ ਨੂੰ ਅਦਾਕਾਰਾ ਜਵਾਬ ਦਿੰਦੇ ਹੋਏ ਦਿਖਾਈ ਦੇ ਰਹੀ ਹੈ। 

© Copyright Galactic Television & Communications Pvt. Ltd. 2026. All rights reserved.