ਪੰਜਾਬੀ ਸੰਗੀਤ ਤੇ ਸਿਨੇਮਾ ਦੀਆਂ ਹਸਤੀਆਂ ਦਾ ਹੋਵੇਗਾ ਸਨਮਾਨ, PEFA 2026 ਅਵਾਰਡਸ ਸਮਾਰੋਹ ਦਾ 5 ਅਕਤੂਬਰ ਨੂੰ ਆਯੋਜਨ

ਪੰਜਾਬੀ ਸੰਗੀਤ ਤੇ ਸਿਨੇਮਾ ਜਗਤ ਨਾਲ ਜੁੜੀਆਂ ਹਸਤੀਆਂ ਦਾ ਸਨਮਾਨ ਕਰਨ ਦੇ ਲਈ ਪੰਜਾਬੀ ਐਂਟਰਟੇਨਮੈਂਟ ਫੈਸਟੀਵਲ ਐਂਡ ਅਵਾਰਡਸ ( PEFA 2026) ਸਮਾਰੋਹ ਦਾ ਆਯੋਜਨ ਪੰਜ ਅਕਤੂਬਰ ਨੂੰ ਕੀਤਾ ਜਾ ਰਿਹਾ ਹੈ। ਇਸ ਸ਼ੋਅ ‘ਚ ਪੰਜਾਬੀ ਸੰਗੀਤ ਜਗਤ ਤੇ ਫ਼ਿਲਮਾਂ ਦੇ ਖੇਤਰ ‘ਚ ਨਾਮਣਾ ਖੱਟਣ ਵਾਲੇ ਕਲਾਕਾਰਾਂ ਦਾ ਸਨਮਾਨ ਕੀਤਾ ਜਾਵੇਗਾ।

By  Shaminder Kaur Kaler October 1st 2026 02:26 PM -- Updated: October 1st 2026 02:53 PM

ਪੰਜਾਬੀ ਸੰਗੀਤ ਤੇ ਸਿਨੇਮਾ ਜਗਤ ਨਾਲ ਜੁੜੀਆਂ ਹਸਤੀਆਂ ਦਾ ਸਨਮਾਨ ਕਰਨ ਦੇ ਲਈ ਪੰਜਾਬੀ ਐਂਟਰਟੇਨਮੈਂਟ ਫੈਸਟੀਵਲ ਐਂਡ ਅਵਾਰਡਸ ( PEFA 2026) ਸਮਾਰੋਹ ਦਾ ਆਯੋਜਨ ਪੰਜ ਅਕਤੂਬਰ ਨੂੰ ਕੀਤਾ ਜਾ ਰਿਹਾ ਹੈ। ਇਸ ਸ਼ੋਅ ‘ਚ ਪੰਜਾਬੀ ਸੰਗੀਤ ਜਗਤ ਤੇ ਫ਼ਿਲਮਾਂ ਦੇ ਖੇਤਰ ‘ਚ ਨਾਮਣਾ ਖੱਟਣ ਵਾਲੇ ਕਲਾਕਾਰਾਂ ਦਾ ਸਨਮਾਨ ਕੀਤਾ ਜਾਵੇਗਾ। ਸ਼ੋਅ ਦਾ ਆਯੋਜਨ 5ਅਕਤੂਬਰ, ਦਿਨ ਸੋਮਵਾਰ, ਸ਼ਾਮ ਛੇ ਵਜੇ, ਸੀਜੀਸੀ ਲਾਂਡਰਾਂ, ਮੁਹਾਲੀ ਵਿਖੇ ਕੀਤਾ ਜਾਵੇਗਾ। ਇਸ ਅਵਾਰਡ ਸਮਾਰੋਹ ਦਾ ਪ੍ਰਸਾਰਣ ਤੁਸੀਂ ਜੀਟੀਸੀ ਪੰਜਾਬੀ ‘ਤੇ ਜਾ ਕੇ ਵੇਖ ਸਕਦੇ ਹੋ । 

ਸ਼ੋਅ ਦੇ ਪਾਸ ਲਈ ਕਰੋ ਇਹ ਕੰਮ 

ਪੰਜਾਬੀ ਸੰਗੀਤ ਤੇ ਸਿਨੇਮਾ ਜਗਤ ਦੇ ਸਿਤਾਰਿਆਂ ਦੇ ਨਾਲ ਸੱਜੀ ਇਸ ਸ਼ਾਮ ਦਾ ਜੇ ਤੁਸੀਂ ਵੀ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਇਸ ਲਈ ਤੁਸੀਂ ਐਂਟਰੀ ਕਾਰਡ ਹਾਸਲ ਕਰ ਸਕਦੇ ਹੋ ।ਇਸ ਸ਼ੋਅ ਦੇ ਪਾਸ ਲਈ ਤੁਹਾਨੂੰ ਫਾਰਮ ਭਰਨਾ ਪਵੇਗਾ।ਜਿਸ ਨੂੰ ਭਰ ਕੇ ਤੁਸੀਂ ਵੀ ਇਸ ਸ਼ੋਅ ਨੂੰ ਵੇਖਣ ਦੇ ਲਈ ਪਾਸ ਹਾਸਲ ਕਰ ਸਕਦੇ ਹੋ, ਲਿੰਕ ਇਨ ਬਾਇਓ ‘ਚ ਦਿੱਤੇ ਫਾਰਮ ਨੂੰ ਭਰਨ ਤੋਂ ਬਾਅਦ ਤੁਸੀਂ ਇਹ ਪਾਸ ਹਾਸਲ ਕਰ ਸਕਦੇ ਹੋ । 

ਸੰਗੀਤ ਤੇ ਸਿਤਾਰਿਆਂ ਨਾਲ ਸੱਜੀ ਸ਼ਾਮ 

ਇਸ ਸ਼ੋਅ ਦੇ ਦੌਰਾਨ ਕਈ ਕਲਾਕਾਰ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਵੀ ਬੰਨਣਗੇ । ਜਿਸ ‘ਚ ਬੀਰ ਸਿੰਘ ਵੀ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਮਾਹੀ ਸ਼ਰਮਾ, ਜਸਬੀਰ ਜੱਸੀ, ਜੈਸਮੀਨ ਭਸੀਨ ਬਿੰਨੂ ਢਿੱਲੋਂ ਸਣੇ ਕਈ ਸਿਤਾਰੇ ਇਸ ਸ਼ਾਮ ਦਾ ਹਿੱਸਾ ਬਣਨਗੇ ।

ਸੋ ਤੁਸੀਂ ਵੀ ਸਿਤਾਰਿਆਂ ਨਾਲ ਸੱਜੀ ਇਸ ਸ਼ਾਮ ਦਾ ਅਨੰਦ ਮਾਣ ਸਕਦੇ ਹੋ ਸਿਰਫ ਜੀਟੀਸੀ ਪੰਜਾਬੀ ‘ਤੇ । ਪੰਜ ਅਕਤੂਬਰ, ਦਿਨ ਸੋਮਵਾਰ ਨੂੰ, ਵੇਖਣਾ ਨਾ ਭੁੱਲਣਾ ।

© Copyright Galactic Television & Communications Pvt. Ltd. 2026. All rights reserved.