ਸੋਸ਼ਲ ਮੀਡੀਆ ਸਟਾਰ ਮੀਨੂ ਸੀਰਾ ਦੀ ਮਾਂ ਆਪਣੇ ਪੁੱਤ ਨੂੰ ਯਾਦ ਕਰਕੇ ਹੋਈ ਭਾਵੁਕ, ਮੀਨੂ ਵੀ ਹੋਈ ਭਾਵੁਕ
ਸੋਸ਼ਲ ਮੀਡੀਆ ਸਟਾਰ ਮੀਨੂ ਸੀਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਮੀਨੂ ਸੀਰਾ ਆਪਣੇ ਪੇਕੇ ਘਰ ‘ਚ ਨਜ਼ਰ ਆ ਰਹੀ ਹੈ । ਜਦੋਂ ਉਹ ਆਪਣੇ ਸਹੁਰੇ ਘਰ ਜਾਣ ਦੇ ਲਈ ਤਿਆਰ ਹੁੰਦੀ ਹੈ ਤਾਂ ਉਸ ਦੀ ਮਾਂ ਭਾਵੁਕ ਹੋ ਜਾਂਦੀ ਹੈ। ਜਿਸ ‘ਤੇ ਮੀਨੂ ਕਹਿੰਦੀ ਹੈ ਕਿ ਤੁਸੀਂ ਕਿਉਂ ਰੋ ਰਹੇ ਹੋ । ਜਿਸ ਤੋਂ ਬਾਅਦ ਉਸ ਦੀ ਮਾਂ ਦੇ ਹੰਝੂ ਨਹੀਂ ਰੁਕਦੇ ਅਤੇ ਉਹ ਲਗਾਤਾਰ ਰੋਂਦੀ ਰਹਿੰਦੀ ਹੈ। ਜਿਸ ‘ਤੇ ਮੀਨੂ ਦੱਸਦੀ ਹੈ ਕਿ ਅਸਲ ‘ਚ ਮੇਰੀ ਮਾਂ ਮੇਰੇ ਭਰਾ ਨੂੰ ਯਾਦ ਕਰਕੇ ਰੋ ਰਹੀ ਹੈ।

ਸੋਸ਼ਲ ਮੀਡੀਆ ‘ਤੇ ਦੋਵਾਂ ਮਾਂਵਾਂ ਧੀਆਂ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ਵੀਡੀਓ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਦੱਸ ਦਈਏ ਕਿ ਮੀਨੂ ਸੀਰਾ ਦੇ ਭਰਾ ਦਾ ਦਿਹਾਂਤ ਹੋ ਚੁੱਕਿਆ ਹੈ ਅਤੇ ਉਸ ਦੀ ਮਾਂ ਆਪਣੇ ਪੁੱਤ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੀ ਹੈ। ਕਿਉਂਕਿ ਮਾਪਿਆਂ ਤੋਂ ਬਾਅਦ ਧੀਆਂ ਦੇ ਸਾਰੀ ਉਮਰ ਦੇ ਮਾਪੇ ਭਰਾ ਹੀ ਹੁੰਦੇ ਹਨ।
ਪਰ ਜਦੋਂ ਭਰਾ ਜਹਾਨੋਂ ਚਲੇ ਜਾਣ ਤਾਂ ਮਾਪਿਆਂ ਦਾ ਇੱਕ ਤਰ੍ਹਾਂ ਨਾਲ ਬਾਹਵਾਂ ਹੀ ਟੁੱਟ ਜਾਂਦੀਆਂ ਹਨ । ਸਾਉਣ ਮਹੀਨਾ ਚੱਲ ਰਿਹਾ ਹੈ ਅਤੇ ਭਰਾ ਭੈਣਾਂ ਨੂੰ ਅਕਸਰ ਸੰਧਾਰਾ ਦੇਣ ਦੇ ਲਈ ਉਸ ਦੇ ਸਹੁਰੇ ਘਰ ਪਹੁੰਚਦੇ ਹਨ।ਸ਼ਾਇਦ ਇਸ ਮਾਂ ਨੂੰ ਆਪਣੇ ਪੁੱਤ ਦੀ ਯਾਦ ਆ ਗਈ ਕਿ ਪੁੱਤ ਹੁੰਦਾ ਤਾਂ ਉਹ ਵੀ ਆਪਣੀ ਭੈਣ ਨੂੰ ਸੰਧਾਰਾ ਦੇਣ ਲਈ ਜਾਂਦਾ।