‘ਸੁਰਤਾਜ ਆਫ਼ ਪੰਜਾਬ’ ‘ਚ ਪ੍ਰਤੀਭਾਗੀ ‘ਦੇਸੀ ਸਵੈਗ-ਮਾਡਰਨ ਸੌਂਗ’ ‘ਤੇ ਦੇਣਗੇ ਪਰਫਾਰਮੈਂਸ, ਵੇਖਣਾ ਨਾ ਭੁੱਲਣਾ ਜੀਟੀਸੀ ਪੰਜਾਬੀ ‘ਤੇ, ਸ਼ਾਮ ਸੱਤ ਵਜੇ
‘ਸੁਰਤਾਜ ਆਫ਼ ਪੰਜਾਬ’ ਦਾ ਕਾਰਵਾਂ ਲਗਾਤਾਰ ਅੱਗੇ ਵਧ ਰਿਹਾ ਹੈ। ਪ੍ਰਤੀਭਾਗੀ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਵੱਖ ਵੱਖ ਰਾਊਂਡ ਦੇ ਦੌਰਾਨ ਕਰ ਰਹੇ ਹਨ।ਅੱਜ ਦੇ ਇਸ ਐਪੀਸੋਡ ‘ਚ ਪ੍ਰਤੀਭਾਗੀ ‘ਦੇਸੀ ਸਵੈਗ-ਮਾਡਰਨ ਸੌਂਗ’ ਰਾਊਂਡ ‘ਚ ਪਰਫਾਰਮ ਕਰਨਗੇ । ਇਨ੍ਹਾਂ ਪ੍ਰਤੀਭਾਗੀਆਂ ਦੀ ਪ੍ਰਤਿਭਾ ਨੂੰ ਪਰਖਣ ਦੇ ਲਈ ਸਟੂਡੀਓ ‘ਚ ਸਾਡੇ ਜੱਜ ਸਾਹਿਬਾਨ ਜੈਦੇਵ ਕੁਮਾਰ, ਗੁਰਮੀਤ ਸਿੰਘ ਤੇ ਜੋਤੀਕਾ ਟਾਂਗਰੀ ਇਨ੍ਹਾਂ ਪ੍ਰਤੀਭਾਗੀਆਂ ਨੂੰ ਹਰ ਕਸੌਟੀ ‘ਤੇ ਪਰਖਣਗੇ ।

_d6618632d09fc114bdeb7729545d433c_1280X720.webp)
ਇਸ ਤੋਂ ਪਹਿਲਾਂ ਇਨ੍ਹਾਂ ਪ੍ਰਤੀਭਾਗੀਆਂ ਦੇ ਮਹਿਕ ਮਿੱਟੀ ਦੀ, ਹਿੱਟ ਪਲੇਅਲਿਸਟ, ਦਿਲ ਤੋਂ ਦਿਲ ਤੱਕ, ਇਮਤਿਹਾਨ-ਏ-ਇਸ਼ਕ ਰੋਮਾਂਟਿਕ ਸੌਂਗ, ਸਦਾ ਬਹਾਰ ਲੈਜੇਂਡ ਰਾਊਂਡ ਸਣੇ ਕਈ ਰਾਊਂਡ ਕਰਵਾਏ ਗਏ ਹਨ। ਇਸ ਤੋਂ ਪਹਿਲਾਂ ਇਨ੍ਹਾਂ ਪ੍ਰਤੀਭਾਗੀਆਂ ਦੇ ਆਡੀਸ਼ਨ ਕਰਵਾਏ ਗਏ ਸਨ। ਜਿਸ ‘ਚ ਪੰਜਾਬ ਭਰ ਤੋਂ ਆਏ ਪ੍ਰਤੀਭਾਗੀਆਂ ਨੇ ਇਨ੍ਹਾਂ ਆਡੀਸ਼ਨਾਂ ‘ਚ ਭਾਗ ਲਿਆ ਸੀ ਅਤੇ ਇਨ੍ਹਾਂ ਸੁਰੀਲੇ ਸੁਰਬਾਜ਼ਾਂ ਚੋਂ ਚੁਣੇ ਗਏ ਪ੍ਰਤੀਭਾਗੀਆਂ ਨੰ ‘ਸੁਰਤਾਜ ਆਫ਼ ਪੰਜਾਬ’ ਸ਼ੋਅ ‘ਚ ਲਿਆਂਦਾ ਗਿਆ ਹੈ।

ਦੱਸ ਦਈਏ ਕਿ ਜੀਟੀਸੀ ਪੰਜਾਬੀ ਦਾ ਮਕਸਦ ਪੰਜਾਬ ਦੇ ਛਿਪੇ ਹੋਏ ਟੈਲੇਂਟ ਨੂੰ ਦੁਨੀਆ ਦੇ ਸਾਹਮਣੇ ਲਿਆਉਣਾ ਹੈ।ਜਿਸ ਦੇ ਲਈ ਜੀਟੀਸੀ ਪੰਜਾਬੀ ‘ਤੇ ਰਿਆਲਟੀ ਸ਼ੋਅ ‘ਸੁਰਤਾਜ ਆਫ਼ ਪੰਜਾਬ’ ਸ਼ੁਰੂ ਕੀਤਾ ਗਿਆ ਹੈ।ਜੋ ਪੰਜਾਬੀ ਗਾਇਕੀ ਦੇ ਖੇਤਰ ‘ਚ ਕੁਝ ਕਰ ਗੁਜ਼ਰਨ ਵਾਲੇ ਪ੍ਰਤੀਭਾਗੀਆਂ ਦੇ ਲਈ ਵਧੀਆ ਪਲੈਟਫਾਰਮ ਸਾਬਿਤ ਹੋ ਰਿਹਾ ਹੈ।