ਜੀਟੀਸੀ ਪੰਜਾਬੀ ‘ਤੇ ‘ਸੁਰਤਾਜ ਆਫ਼ ਪੰਜਾਬ’ ‘ਚ ਅੱਜ ਹੋਵੇਗਾ ‘ਦੇਸੀ ਸਵੈਗ-ਮਾਡਰਨ ਸੌਂਗ’ ਰਾਊਂਡ
ਜੀਟੀਸੀ ਪੰਜਾਬੀ ਤੇ ‘ਸੁਰਤਾਜ ਆਫ਼ ਪੰਜਾਬ’ ਦਾ ਸਫ਼ਰ ਲਗਾਤਾਰ ਅੱਗੇ ਵਧ ਰਿਹਾ ਹੈ। ਪ੍ਰਤੀਭਾਗੀ ਵੱਖੋ ਵੱਖ ਰਾਊਂਡ ‘ਚ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ। ਅੱਜ ਸ਼ਾਮ ਨੂੰ ਪ੍ਰਸਾਰਿਤ ਕੀਤੇ ਜਾਣ ਵਾਲੇ ਐਪੀਸੋਡ ‘ਚ ‘ਦੇਸੀ ਸਵੈਗ-ਮਾਡਰਨ ਸੌਂਗ’ ਰਾਊਂਡ ਕਰਵਾਇਆ ਜਾ ਰਿਹਾ ਹੈ। ਜਿਸ ‘ਚ ਆਪਣੇ ਦੇਸੀ ਅੰਦਾਜ਼ ਦੇ ਨਾਲ ਪ੍ਰਤੀਭਾਗੀ ਮਾਡਰਨ ਸੌਂਗ ‘ਤੇ ਆਪੋ ਆਪਣੀ ਪਰਫਰਾਮੈਂਸ ਦੇਣਗੇ ।
ਜੀਟੀਸੀ ਪੰਜਾਬੀ ਤੇ ‘ਸੁਰਤਾਜ ਆਫ਼ ਪੰਜਾਬ’ ਦਾ ਸਫ਼ਰ ਲਗਾਤਾਰ ਅੱਗੇ ਵਧ ਰਿਹਾ ਹੈ। ਪ੍ਰਤੀਭਾਗੀ ਵੱਖੋ ਵੱਖ ਰਾਊਂਡ ‘ਚ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ। ਅੱਜ ਸ਼ਾਮ ਨੂੰ ਪ੍ਰਸਾਰਿਤ ਕੀਤੇ ਜਾਣ ਵਾਲੇ ਐਪੀਸੋਡ ‘ਚ ‘ਦੇਸੀ ਸਵੈਗ-ਮਾਡਰਨ ਸੌਂਗ’ ਰਾਊਂਡ ਕਰਵਾਇਆ ਜਾ ਰਿਹਾ ਹੈ। ਜਿਸ ‘ਚ ਆਪਣੇ ਦੇਸੀ ਅੰਦਾਜ਼ ਦੇ ਨਾਲ ਪ੍ਰਤੀਭਾਗੀ ਮਾਡਰਨ ਸੌਂਗ ‘ਤੇ ਆਪੋ ਆਪਣੀ ਪਰਫਰਾਮੈਂਸ ਦੇਣਗੇ । ਇਸ ਤੋਂ ਇਲਾਵਾ ਅੱਜ ਦੇ ਇਸ ਸ਼ੋਅ ‘ਚ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਹਰਿਆਣਾ ਦੀ ਸ਼ਾਨ ਸਪਨਾ ਚੌਧਰੀ ਸ਼ਿਰਕਤ ਕਰਨਗੇ।
ਅੱਜ ਦੇ ਇਸ ਐਪੀਸੋਡ ‘ਚ ਸਾਡੇ ਜੱਜ ਸਾਹਿਬਾਨ ਜੈਦੇਵ ਕੁਮਾਰ, ਜੋਤਿਕਾ ਟਾਂਗਰੀ ਅਤੇ ਗੁਰਮੀਤ ਸਿੰਘ ਪਰਫਾਰਮ ਕਰਨ ਵਾਲੇ ਪ੍ਰਤੀਭਾਗੀਆਂ ਦੀ ਪ੍ਰਤਿਭਾ ਨੂੰ ਪਰਖਣਗੇ।ਸੋ ਅੱਜ ਸ਼ਾਮ ਵੇਖਣਾ ਨਾ ਭੁੱੁਲਣਾ ਸੁਰਤਾਜ ਆਫ਼ ਪੰਜਾਬ, ਅੱਜ ਰਾਤ ਸੱਤ ਵਜੇ । ਇਸ ਸ਼ੋਅ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਕੀਤਾ ਜਾਂਦਾ ਹੈ। ਜੀਟੀਸੀ ਪੰਜਾਬੀ ਦਾ ਮਕਸਦ ਦਰਸ਼ਕਾਂ ਦਾ ਮਨੋਰੰਜਨ ਕਰਨਾ ਹੀ ਨਹੀਂ । ਬਲਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ ਹੈ। ਇਸ ਦੇ ਨਾਲ ਹੀ ਪੰਜਾਬ ਦੀਆਂ ਉਭੱਰਦੇ ਹੋਏ ਅਤੇ ਗਾਇਕੀ ਦੇ ਖੇਤਰ ‘ਚ ਨਾਮਣਾ ਖੱਟਣ ਦੀ ਚਾਹਤ ਰੱਖਣ ਵਾਲੇ ਹੁਨਰ ਨੂੰ ਦੁਨੀਆ ਭਰ ‘ਚ ਵੀ ਪਹੁੰਚਾਉਣਾ ਹੈ।