ਸੁਰਤਾਜ ਆਫ਼ ਪੰਜਾਬ ਦੇ ਅੱਜ ਦੇ ਐਪੀਸੋਡ ‘ਚ ਵੇਖੋ ‘ਬੈਸਟ ਆਫ਼ ਸੁਰਤਾਜ’

ਸੁਰਤਾਜ ਆਫ਼ ਪੰਜਾਬ ਦੇ ਵੱਖ ਵੱਖ ਪੜਾਅ ‘ਚ ਪ੍ਰਤੀਭਾਗੀ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ। ਅੱਜ ਦੇ ਇਸ ਐਪੀਸੋਡ ‘ਚ ‘ਬੈਸਟ ਆਫ ਸੁਰਤਾਜ’ ਵਿਖਾਏ ਜਾਣਗੇ । ਇਸ ਸ਼ੋਅ ਦੇ ਦੌਰਾਨ ਇਸ ਹਫਤੇ ਦੇ ਬਿਹਤਰੀਨ ਪ੍ਰਤੀਭਾਗੀਆਂ ਦੀ ਪ੍ਰਤਿਭਾ ਨੂੰ ਪੂਰੀ ਦੁਨੀਆ ਨੂੰ ਦਿਖਾਇਆ ਜਾਵੇਗਾ।

By  Shaminder Kaur Kaler July 11th 2026 05:00 PM

ਸੁਰਤਾਜ ਆਫ਼ ਪੰਜਾਬ ਦੇ ਵੱਖ ਵੱਖ ਪੜਾਅ ‘ਚ ਪ੍ਰਤੀਭਾਗੀ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ। ਅੱਜ ਦੇ ਇਸ ਐਪੀਸੋਡ ‘ਚ ‘ਬੈਸਟ ਆਫ ਸੁਰਤਾਜ’ ਵਿਖਾਏ ਜਾਣਗੇ । ਇਸ ਸ਼ੋਅ ਦੇ ਦੌਰਾਨ ਇਸ ਹਫਤੇ ਦੇ ਬਿਹਤਰੀਨ ਪ੍ਰਤੀਭਾਗੀਆਂ ਦੀ ਪ੍ਰਤਿਭਾ ਨੂੰ ਪੂਰੀ ਦੁਨੀਆ ਨੂੰ ਦਿਖਾਇਆ ਜਾਵੇਗਾ।ਇਸ ਤੋਂ ਪਹਿਲਾਂ ਵੱਖ ਵੱਖ ਰਾਊਂਡ ਦੇ ਦੌਰਾਨ ਇਨ੍ਹਾਂ ਪ੍ਰਤੀਭਾਗੀਆਂ ਨੇ ਜੱਜ ਸਾਹਿਬਾਨ ਦੇ ਸਾਹਮਣੇ ਆਪਣੇ ਗਾਇਕੀ ਦੇ ਹੁਨਰ ਨੂੰ ਵਿਖਾਇਆ।


ਜਿਸ ‘ਚ ਦਿਲ ਤੋਂ ਦਿਲ ਤੱਕ, ਇਮਤਿਹਾਨ ਏ ਇਸ਼ਕ ‘ਚ ਰੋਮਾਂਟਿਕ ਸੌਂਗ ਗਾ ਕੇ ਆਪੋ ਆਪਣੀ ਗਾਇਕੀ ਦੇ ਰੰਗ ਬੰਨੇ੍ਹ । ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ‘ਚ ਹੋਰ ਵੀ ਕਈ ਰਾਊਂਡ ‘ਚ ਪ੍ਰਤੀਭਾਗੀ ਆਪੋ ਆਪਣੀ ਪਰਫਾਰਮੈਂਸ ਵਿਖਾਉਣਗੇ। ਜੀਟੀਸੀ ਪੰਜਾਬੀ ਵੱਲੋਂ ਸ਼ੁਰੂ ਕੀਤੇ ਗਏ ‘ਸੁਰਤਾਜ ਆਫ਼ ਪੰਜਾਬ’ ਸ਼ੋਅ ‘ਚ ਪੰਜਾਬ ਭਰ ਚੋਂ ਪ੍ਰਤੀਭਾਗੀਆਂ ਨੇ ਆਡੀਸ਼ਨਾਂ ‘ਚ ਭਾਗ ਲਿਆ ਸੀ ।

ਜਿਸ ਤੋਂ ਬਾਅਦ ਇਨ੍ਹਾਂ ਪ੍ਰਤੀਭਾਗੀਆਂ ਨੂੰ ਜੱਜ ਸਾਹਿਬਾਨ ਨੇ ਵੱਖੋ ਵੱਖ ਕਸੌਟੀ ਤੇ ਪਰਖਿਆਂ ਅਤੇ ਇਸ ਤੋਂ ਬਾਅਦ ਇਨ੍ਹਾਂ ਸਾਰੇ ਪ੍ਰਤੀਭਾਗੀਆਂ ਨੂੰ ਅਗਲੇ ਰਾਊਂਡ ਦੇ ਲਈ ਭੇਜਿਆ ਗਿਆ। ਇਸ ਸ਼ੋਅ ਦਾ ਪ੍ਰਸਾਰਣ    ਸ਼ਾਮ ਸੱਤ ਵਜੇ ਜੀਟੀਸੀ ਪੰਜਾਬੀ ‘ਤੇ ਕੀਤਾ ਜਾਂਦਾ ਹੈ।ਤੁਸੀਂ ਵੀ ਮਨੋਰੰਜਨ ਜਗਤ ਦੇ ਨਾਲ ਜੁੜੀਆਂ ਖ਼ਬਰਾਂ ਅਤੇ ਨਵੇਂ –ਨਵੇਂ ਸ਼ੋਅ ਵੇਖਣਾ ਚਾਹੁੰਦੇ ਹੋ ਤਾਂ ਜੁੜੇ ਰਹੋ ਜੀਟੀਸੀ ਪੰਜਾਬੀ ਦੇ ਨਾਲ। 

 

Related Post

ਬਿੱਗ ਬੌਸ20 : ਲਵ ਗਿੱਲ ‘ਤੇ ਸਕਾਊਟ ਓਪੀ ਨੇ ਕੀਤਾ ਗਲਤ ਕਮੈਂਟ, ਭੈਣ ਭਰਾ ਦਾ ਰਿਸ਼ਤਾ ਹੋਇਆ ਤਾਰ-ਤਾਰ
ਫਵਾਦ ਖਾਨ ਦੀ Netflix ਸੀਰੀਜ਼ ਨੂੰ ਲੈ ਕੇ ਵਿਵਾਦ, AICWA ਨੇ PM ਮੋਦੀ ਤੋਂ ਭਾਰਤ 'ਚ ਪਾਬੰਦੀ ਲਗਾਉਣ ਦੀ ਕੀਤੀ ਅਪੀਲ, ਟ੍ਰੇਲਰ ਵੀ ਹੋਇਆ ਰਿਲੀਜ਼
ਬਿੱਗ ਬੌਸ 20 : ਕਾਜ਼ੀ ਨੇ ਉਦਿਤੀ ਨਾਲ ਕੀਤਾ ਰੋਮਾਂਸ, ‘ਲਵ ਡੇਅ’ ਸੁਣ ਕੇ ਭੜਕੀ ਇਹ ਅਦਾਕਾਰਾ
ਜੀਟੀਸੀ ਕ੍ਰਿਏਟਰਸ ਅਵਾਰਡਸ ‘ਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ‘ਚ ਨਸ਼ਿਆਂ ਵਿਰੁੱਧ ਡਟ ਕੇ ਖੜ੍ਹੇ ਸੂਰਮਿਆਂ ਦਾ ਵੀ ਕੀਤਾ ਗਿਆ ਮਾਣ ਸਨਮਾਨ
ਗੌਰਵਦੀਪ ਸਿੰਘ ਨੂੰ ਹਿਊਮੈਨਿਟੇਰੀਅਨ ਕੰਟੈਂਟ ਲਈ ਮਿਲਿਆ ਪਹਿਲਾ Creators Award, ਪ੍ਰਸ਼ੰਸਕਾਂ ਦੇ ਪਿਆਰ ਨੂੰ ਸਮਰਪਿਤ ਕੀਤਾ ਸਨਮਾਨ
Richville Real Estate Company ਦੇ ਡਾਇਰੈਕਟਰ ਪ੍ਰਭਜੋਤ ਸਿੰਘ ਅਤੇ ਰਾਜਦੀਪ ਸਿੰਘ ਨੂੰ Creators Awards ਵਿੱਚ ਮਿਲਿਆ ਸਨਮਾਨ, ਕਾਰੋਬਾਰੀ ਸਫ਼ਲਤਾ ਅਤੇ ਦੂਰਅੰਦੇਸ਼ੀ ਸੋਚ ਦੀ ਹੋਈ ਕਦਰ

© Copyright Galactic Television & Communications Pvt. Ltd. 2026. All rights reserved.