ਸੁਰਤਾਜ ਆਫ਼ ਪੰਜਾਬ ਦੇ ਵੱਖ ਵੱਖ ਪੜਾਅ ‘ਚ ਪ੍ਰਤੀਭਾਗੀ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ। ਅੱਜ ਦੇ ਇਸ ਐਪੀਸੋਡ ‘ਚ ‘ਬੈਸਟ ਆਫ ਸੁਰਤਾਜ’ ਵਿਖਾਏ ਜਾਣਗੇ । ਇਸ ਸ਼ੋਅ ਦੇ ਦੌਰਾਨ ਇਸ ਹਫਤੇ ਦੇ ਬਿਹਤਰੀਨ ਪ੍ਰਤੀਭਾਗੀਆਂ ਦੀ ਪ੍ਰਤਿਭਾ ਨੂੰ ਪੂਰੀ ਦੁਨੀਆ ਨੂੰ ਦਿਖਾਇਆ ਜਾਵੇਗਾ।
Add GTC Pollywood on Google
ਸੁਰਤਾਜ ਆਫ਼ ਪੰਜਾਬ ਦੇ ਵੱਖ ਵੱਖ ਪੜਾਅ ‘ਚ ਪ੍ਰਤੀਭਾਗੀ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ। ਅੱਜ ਦੇ ਇਸ ਐਪੀਸੋਡ ‘ਚ ‘ਬੈਸਟ ਆਫ ਸੁਰਤਾਜ’ ਵਿਖਾਏ ਜਾਣਗੇ । ਇਸ ਸ਼ੋਅ ਦੇ ਦੌਰਾਨ ਇਸ ਹਫਤੇ ਦੇ ਬਿਹਤਰੀਨ ਪ੍ਰਤੀਭਾਗੀਆਂ ਦੀ ਪ੍ਰਤਿਭਾ ਨੂੰ ਪੂਰੀ ਦੁਨੀਆ ਨੂੰ ਦਿਖਾਇਆ ਜਾਵੇਗਾ।ਇਸ ਤੋਂ ਪਹਿਲਾਂ ਵੱਖ ਵੱਖ ਰਾਊਂਡ ਦੇ ਦੌਰਾਨ ਇਨ੍ਹਾਂ ਪ੍ਰਤੀਭਾਗੀਆਂ ਨੇ ਜੱਜ ਸਾਹਿਬਾਨ ਦੇ ਸਾਹਮਣੇ ਆਪਣੇ ਗਾਇਕੀ ਦੇ ਹੁਨਰ ਨੂੰ ਵਿਖਾਇਆ।

ਜਿਸ ‘ਚ ਦਿਲ ਤੋਂ ਦਿਲ ਤੱਕ, ਇਮਤਿਹਾਨ ਏ ਇਸ਼ਕ ‘ਚ ਰੋਮਾਂਟਿਕ ਸੌਂਗ ਗਾ ਕੇ ਆਪੋ ਆਪਣੀ ਗਾਇਕੀ ਦੇ ਰੰਗ ਬੰਨੇ੍ਹ । ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ‘ਚ ਹੋਰ ਵੀ ਕਈ ਰਾਊਂਡ ‘ਚ ਪ੍ਰਤੀਭਾਗੀ ਆਪੋ ਆਪਣੀ ਪਰਫਾਰਮੈਂਸ ਵਿਖਾਉਣਗੇ। ਜੀਟੀਸੀ ਪੰਜਾਬੀ ਵੱਲੋਂ ਸ਼ੁਰੂ ਕੀਤੇ ਗਏ ‘ਸੁਰਤਾਜ ਆਫ਼ ਪੰਜਾਬ’ ਸ਼ੋਅ ‘ਚ ਪੰਜਾਬ ਭਰ ਚੋਂ ਪ੍ਰਤੀਭਾਗੀਆਂ ਨੇ ਆਡੀਸ਼ਨਾਂ ‘ਚ ਭਾਗ ਲਿਆ ਸੀ ।
ਜਿਸ ਤੋਂ ਬਾਅਦ ਇਨ੍ਹਾਂ ਪ੍ਰਤੀਭਾਗੀਆਂ ਨੂੰ ਜੱਜ ਸਾਹਿਬਾਨ ਨੇ ਵੱਖੋ ਵੱਖ ਕਸੌਟੀ ਤੇ ਪਰਖਿਆਂ ਅਤੇ ਇਸ ਤੋਂ ਬਾਅਦ ਇਨ੍ਹਾਂ ਸਾਰੇ ਪ੍ਰਤੀਭਾਗੀਆਂ ਨੂੰ ਅਗਲੇ ਰਾਊਂਡ ਦੇ ਲਈ ਭੇਜਿਆ ਗਿਆ। ਇਸ ਸ਼ੋਅ ਦਾ ਪ੍ਰਸਾਰਣ ਸ਼ਾਮ ਸੱਤ ਵਜੇ ਜੀਟੀਸੀ ਪੰਜਾਬੀ ‘ਤੇ ਕੀਤਾ ਜਾਂਦਾ ਹੈ।ਤੁਸੀਂ ਵੀ ਮਨੋਰੰਜਨ ਜਗਤ ਦੇ ਨਾਲ ਜੁੜੀਆਂ ਖ਼ਬਰਾਂ ਅਤੇ ਨਵੇਂ –ਨਵੇਂ ਸ਼ੋਅ ਵੇਖਣਾ ਚਾਹੁੰਦੇ ਹੋ ਤਾਂ ਜੁੜੇ ਰਹੋ ਜੀਟੀਸੀ ਪੰਜਾਬੀ ਦੇ ਨਾਲ।
- GTC Pollywood