ਇੰਗਲੈਂਡ ਦੇ ਲੈਸਟਰ ‘ਚ ਮਨਾਇਆ ਗਿਆ ਤੀਆਂ ਦਾ ਤਿਉਹਾਰ, ਤਸਵੀਰਾਂ ਆਈਆਂ ਸਾਹਮਣੇ

ਇੰਗਲੈਂਡ ਦੇ ਸ਼ਹਿਰ ਲੈਸਟਰ ਵਿੱਚ ਰਸਪਿੰਦਰ ਕੌਰ ਅਤੇ ਗੁਰਦੀਪ ਕੌਰ ਵੱਲੋਂ ਸਾਂਝੇ ਤੌਰ 'ਤੇ ਸਾਉਣ ਮਹੀਨੇ ਦਾ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਰਵਾਇਤੀ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਵੱਖ ਵੱਖ ਉਮਰ ਦੀਆਂ ਪੰਜਾਬਣਾਂ ਨੇ ਸ਼ਿਰਕਤ ਕੀਤੀ। ਰੰਗ-ਬਿਰੰਗੇ ਪੰਜਾਬੀ ਪਹਿਰਾਵਿਆਂ ਵਿੱਚ ਸਜੀਆਂ ਪੰਜਾਬਣਾ ਨੇ ਗਿੱਧਾ ਪਾਇਆ, ਬੋਲੀਆਂ ਪਾਈਆਂ ਅਤੇ ਸਾਉਣ ਦੀਆਂ ਖੁਸ਼ੀਆਂ ਮਨਾਈਆ।

By  Shaminder Kaur Kaler August 3rd 2026 04:08 PM

ਇੰਗਲੈਂਡ ਦੇ ਸ਼ਹਿਰ ਲੈਸਟਰ ਵਿੱਚ ਰਸਪਿੰਦਰ ਕੌਰ ਅਤੇ ਗੁਰਦੀਪ ਕੌਰ ਵੱਲੋਂ ਸਾਂਝੇ ਤੌਰ 'ਤੇ ਸਾਉਣ ਮਹੀਨੇ ਦਾ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਰਵਾਇਤੀ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਵੱਖ ਵੱਖ ਉਮਰ ਦੀਆਂ ਪੰਜਾਬਣਾਂ ਨੇ ਸ਼ਿਰਕਤ ਕੀਤੀ। ਰੰਗ-ਬਿਰੰਗੇ ਪੰਜਾਬੀ ਪਹਿਰਾਵਿਆਂ ਵਿੱਚ ਸਜੀਆਂ ਪੰਜਾਬਣਾ ਨੇ ਗਿੱਧਾ ਪਾਇਆ, ਬੋਲੀਆਂ ਪਾਈਆਂ ਅਤੇ ਸਾਉਣ ਦੀਆਂ ਖੁਸ਼ੀਆਂ ਮਨਾਈਆ।

ਇਸ ਮੌਕੇ ਦੀ ਖ਼ਾਸ ਗੱਲ ਇਹ ਰਹੀ ਕਿ ਖੀਰ, ਸਮੋਸੇ, ਜਲੇਬੀ, ਛੋਲੇ ਅਤੇ ਹੋਰ ਰਵਾਇਤੀ ਪਕਵਾਨ ਹਰ ਪਰਿਵਾਰ ਆਪਣੇ ਘਰੋਂ ਤਿਆਰ ਕਰਕੇ ਖੁੱਲ੍ਹੇ ਪਾਰਕ ਵਿੱਚ ਲੈ ਕੇ ਆਇਆ। ਜਿੱਥੇ ਸਾਰਿਆਂ ਨੇ ਮਿਲ ਬੈਠ ਕੇ ਇਨ੍ਹਾਂ ਪਕਵਾਨਾਂ ਦਾ ਆਨੰਦ ਮਾਣਿਆ। 

ਆਉਣ ਵਾਲੀ ਪੀੜ੍ਹੀ ਨੂੰ ਵਿਰਸੇ ਨਾਲ ਜੋੜਨ ਦੀ ਕੋੋਸ਼ਿਸ਼ 

ਤੀਆਂ ਦੇ ਇਸ ਮੇਲੇ ਦੇ ਆਯੋਜਨ ਦਾ ਮਕਸਦ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਵਿਰਸੇ ਦੇ ਨਾਲ ਜੋੜਨਾ ਹੈ। ਆਯੋਜਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮਾਂ ਦਾ ਮਕਸਦ ਵਿਦੇਸ਼ ਵਿੱਚ ਰਹਿੰਦੀ ਨਵੀਂ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ, ਵਿਰਸੇ ਅਤੇ ਆਪਸੀ ਸਾਂਝ ਨਾਲ ਜੋੜਨਾ ਹੈ, ਜਦਕਿ ਹਾਜ਼ਰ ਲੋਕਾਂ ਨੇ ਇਸ ਉਪਰਾਲੇ ਦੀ ਭਰਪੂਰ  ਸ਼ਲਾਘਾ ਕਰਦਿਆਂ ਇਸ ਨੂੰ ਪੰਜਾਬੀਅਤ ਨੂੰ ਜਿਉਂਦਾ ਰੱਖਣ ਵਾਲਾ ਯਾਦਗਾਰੀ ਸਮਾਗਮ ਦੱਸਿਆ। ਇਸ ਸਬੰਧੀ ਸਾਡੇ ਸਹਿਯੋਗੀ ਨੇ ਤੀਆਂ ਦੇ ਤਿਉਹਾਰ ਦੀਆਂ ਤਸਵੀਰਾਂ ਲੈਸਟਰ ਤੋਂ ਸਾਂਝੀਆਂ ਕੀਤੀਆਂ ਹਨ ।   

© Copyright Galactic Television & Communications Pvt. Ltd. 2026. All rights reserved.