ਬਾਦਸ਼ਾਹ ਵੱਲੋਂ ਗੁਰਦਾਸ ਮਾਨ ਦੇ ਨਾਲੋਂ ਮੁੰਡੇ ਦੇ ਗੀਤ ਨੂੰ ਵੱਡਾ ਦੱਸਣ ‘ਤੇ ਭੜਕੇ ਜਤਿੰਦਰ ਸ਼ਾਹ, ਵੀਡੀਓ ਸਾਂਝਾ ਕਰਦੇ ਹੋਏ ਕਿਹਾ ‘ਬੇਟਾ ਪਹਿਲਾਂ ਸੁਣੋ, ਫੇਰ ਮੂੰਹ ਖੋਲ੍ਹੋ’
ਬਾਦਸ਼ਾਹ ਇਨ੍ਹੀਂ ਦਿਨੀਂ ਜਿੱਥੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਹਨ, ਉੱਥੇ ਹੀ ਹੁਣ ਉਨ੍ਹਾਂ ਦੇ ਇੱਕ ਬਿਆਨ ਨੂੰ ਲੈ ਕੇ ਵਿਵਾਦ ਖੜ੍ਹਾ ਹੁੰਦਾ ਨਜ਼ਰ ਆ ਰਿਹਾ ਹੈ। ਜੀ ਹਾਂ ਬਾਦਸ਼ਾਹ ਇੱਕ ਮਿਊਜ਼ਿਕ ਸ਼ੋਅ ‘ਚ ਸ਼ਿਰਕਤ ਕਰ ਰਹੇ ਹਨ। ਜਿਸ ‘ਚ ਉਨ੍ਹਾਂ ਨੇ ਇੱਕ ਮੁੰਡੇ ਦੇ ਵੱਲੋਂ ਗਾਏ ਗਏ ‘ਰੋਟੀ’ ਗੀਤ ਨੂੰ ਏਨਾਂ ਕੁ ਸਰਾਹਿਆ ਕਿ ਉਸ ਗੀਤ ਦੀ ਤੁਲਨਾ ਗੁਰਦਾਸ ਮਾਨ ਦੇ ਵੱਲੋਂ ਗਾਏ ਗੀਤ ‘ਰੋਟੀ’ ਦੇ ਨਾਲ ਕਰ ਦਿੱਤੀ ।

ਜਿਸ ‘ਤੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਨੇ ਕਰੜਾ ਪ੍ਰਤੀਕਰਮ ਦਿੱਤਾ ਹੈ।ਉਨ੍ਹਾਂ ਨੇ ਬਾਦਸ਼ਾਹ ਨੂੰ ਟੈਗ ਕਰਦੇ ਹੋਏ ਲਿਖਿਆ “ਤੂੰ ਬਾਬਾ ਜੀ ਦਾ ‘ਰੋਟੀ’ ਗੀਤ ਸੁਣਿਆ ? ਬੇਟਾ ਪਹਿਲਾਂ ਸੁਣੋ, ਫਿਰ ਮੂੰਹ ਖੋਲ੍ਹੋ ।ਕਿਸੇ ਨੂੰ ਹੱਲਾਸ਼ੇਰੀ ਦੇਣਾ ਬੇਟਾ ਉਹਦਾ ਹੱਕ ਹੈ ਜਿਸ ਨੂੰ ਕੁਝ ਪਤਾ ਹੋਵੇ।ਤੈਨੂੰ ਇੱਥੇ ਬੈਠਿਆਂ ਕਿੰਨੇ ਤੇ ਕਿਵੇਂ? ਤਿੰਨ ਚੋਂ ਨਾ ਤੇਰਾਂ ਚੋਂ।
_e5945f320dfcadb1cea551ce039a8290_1280X720.webp)
ਤੇਰਾ ਅਸਲ ‘ਚ ਗੁਰੁ ਯੋ ਯੋ ਹਨੀ ਸਿੰਘ ਆ । ਜਿਸ ਨੇ ਤੇਰਾ ਨਾਮ ਰੱਖਿਆ, ਤੈਨੂੰ ਰੱਖਿਆ ਸੀ ਤੇ ਉਹਦੇ ਬੀਮਾਰ ਹੋਣ ਦਾ ਪੂਰਾ ਫਾਇਦਾ ਲਿਆ ਸੀ”। ਇਸ ਤੋਂ ਇਲਾਵਾ ਜਤਿੰਦਰ ਸ਼ਾਹ ਨੇ ਬਹੁਤ ਹੀ ਸਖਤ ਲਫਜ਼ਾਂ ਦਾ ਇਸਤੇਮਾਲ ਕੀਤਾ ਹੈ ।ਜਤਿੰਦਰ ਸ਼ਾਹ ਦੀ ਇਸ ਪੋਸਟ ‘ਤੇ ਫੈਨਸ ਦੇ ਨਾਲ ਨਾਲ ਕਈ ਹੋਰ ਹਸਤੀਆਂ ਨੇ ਵੀ ਰਿਐਕਸ਼ਨ ਦਿੱਤੇ ਹਨ।