ਗੁਰਦਾਸ ਮਾਨ ਨੇ ਗਾਇਆ ਆਪਣਾ ਪ੍ਰਸਿੱਧ ਗੀਤ ‘ਸੱਜਣਾ ਵੇ ਸੱਜਣਾ’, ਫੈਨਸ ਨੇ ਵੀ ਦਿੱਤੇ ਰਿਐਕਸ਼ਨ
ਗੁਰਦਾਸ ਮਾਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਆਪਣਾ ਪ੍ਰਸਿੱਧ ਗੀਤ ‘ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ’ ਗਾ ਕੇ ਸੁਣਾ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਤੇ ਜਿਉਂ ਹੀ ਸਾਹਮਣੇ ਆਇਆ ਤਾਂ ਫੈਨਸ ਦੇ ਵੱਲੋਂ ਵੀ ਇਸ ਤੇ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਜਾ ਰਹੇ ਹਨ ।
ਗੁਰਦਾਸ ਮਾਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਆਪਣਾ ਪ੍ਰਸਿੱਧ ਗੀਤ ‘ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ’ ਗਾ ਕੇ ਸੁਣਾ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਤੇ ਜਿਉਂ ਹੀ ਸਾਹਮਣੇ ਆਇਆ ਤਾਂ ਫੈਨਸ ਦੇ ਵੱਲੋਂ ਵੀ ਇਸ ਤੇ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਜਾ ਰਹੇ ਹਨ । ਸੋਸ਼ਲ ਮੀਡੀਆ ਤੇ ਗੁਰਦਾਸ ਮਾਨ ਦੇ ਇਸ ਪੁਰਾਣੇ ਗੀਤ ਨੂੰ ਸੁਣ ਕੇ ਫੈਨਸ ਵੀ ਖੁਸ਼ ਹੋ ਰਹੇ ਹਨ ਅਤੇ ਮਾਨ ਸਾਹਿਬ ਦੀ ਖੂਬ ਤਾਰੀਫ ਕਰ ਰਹੇ ਹਨ।
_8f7c0dbd96d61633c1c2581d1f94770a_1280X720.webp)
ਗੁਰਦਾਸ ਮਾਨ ਦਾ ਵਰਕ ਫ੍ਰੰਟ
ਗੁਰਦਾਸ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਜਿੱਥੇ ਉਹ ਵਧੀਆ ਗਾਇਕ ਹਨ, ਉੱਥੇ ਹੀ ਵਧੀਆ ਲੇਖਣੀ ਦੇ ਵੀ ਮਾਲਕ ਹਨ। ਉਨ੍ਹਾਂ ਨੇ ਪਾਲੀਵੁੱਡ ਦੇ ਨਾਲ-ਨਾਲ ਕਈ ਬਾਲੀਵੁੱਡ ਫ਼ਿਲਮਾਂ ਦੇ ਲਈ ਵੀ ਗੀਤ ਗਾਏ ਹਨ। ਉਨ੍ਹਾਂ ਦੇ ਗੀਤ ਅਸਲੀਅਤ ਦੇ ਨਾਲ ਜੁੜੇ ਹੁੰਦੇ ਹਨ ਅਤੇ ਹਰ ਗੀਤ ‘ਚ ਉਹ ਸਮਾਜ ਨੂੰ ਕੋਈ ਨਾ ਕੋਈ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੇ ਹਨ।
_b416e7e2de512fc3666f5fa4cbbf2363_1280X720.webp)
ਭਾਵੇਂ ਉਹ ‘ਰੋਟੀ ਹੱਕ ਦੀ ਖਾਈਏ’ ‘ਚ ਹੱਕ ਹਲਾਲ ਦੀ ਰੋਟੀ ਕਮਾਉਣ ਦਾ ਸੁਨੇਹਾ ਹੋਵੇ ਜਾਂ ਫਿਰ ‘ਲੱਖ ਪ੍ਰਦੇਸੀ ਹੋਈਏ’ ‘ਚ ਆਪਣੇ ਦੇਸ਼ ਪ੍ਰਤੀ ਪਿਆਰ ਨੂੰ ਦਰਸਾਉਣਾ ਹੋਵੇ, ਹਰ ਗੀਤ ‘ਚ ਉਨ੍ਹਾਂ ਨੇ ਕੋਈ ਨਾ ਕੋਈ ਸੁਨੇਹਾ ਹਮੇਸ਼ਾ ਦਿੱਤਾ ਹੈ।
ਗੁਰਦਾਸ ਮਾਨ ਨੇ ਆਪਣੀ ਅਦਾਕਾਰੀ ਦੇ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਉਨ੍ਹਾਂ ਨੇ ‘ਉੱਚਾ ਦਰ ਬਾਬੇ ਨਾਨਕ ਦਾ’, ‘ਦੇਸ ਹੋਇਆ ਪ੍ਰਦੇਸ’, ‘ਵਾਰਿਸ ਸ਼ਾਹ, ਇਸ਼ਕ ਦਾ ਵਾਰਿਸ’, ਸ਼ਹੀਦ-ਏ-ਮੁਹੱਬਤ, ਸੁਖਮਣੀ ਸਣੇ ਕਈ ਬਿਹਤਰੀਨ ਫ਼ਿਲਮਾਂ ਕੀਤੀਆਂ ਹਨ।