ਗੁਰਦਾਸ ਮਾਨ ਨੇ ਮੇਜ਼ ਦੀ ਢੋਲਕ ਬਣਾ ਕਲਾਕਾਰ ਬੀ ਟੂ ਦਾ ਤੂੰਬੀ ਨਾਲ ਦਿੱਤਾ ਸਾਥ, ਵੇਖੋ ਮਾਨ ਸਾਹਿਬ ਦਾ ਅੰਦਾਜ਼
ਗੁਰਦਾਸ ਮਾਨ ਆਪ ਕਦੇ ਵੀ ਸੋਸ਼ਲ ਮੀਡੀਆ ਤੇ ਜ਼ਿਆਦਾ ਸਰਗਰਮ ਨਹੀਂ ਰਹਿੰਦੇ ਪਰ ਕਈ ਕਲਾਕਾਰ ਉਨ੍ਹਾਂ ਨੂੰ ਮਿਲਦੇ ਹਨ ਅਤੇ ਉਨ੍ਹਾਂ ਦੇ ਨਾਲ ਆਪਣੀ ਮੁਲਾਕਾਤ ਦੀਆਂ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ। ਹੁਣ ਕਲਾਕਾਰ ਬੀ ਟੂ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ।
ਗੁਰਦਾਸ ਮਾਨ ਜ਼ਮੀਨ ਦੇ ਨਾਲ ਜੁੜੇ ਹੋਏ ਕਲਾਕਾਰ ਹਨ। ਏਨੇ ਵੱਡੇ ਕਲਾਕਾਰ ਹੋਣ ਦੇ ਬਾਵਜੂਦ ਉਨ੍ਹਾਂ ਦੇ ਦਿਲ ‘ਚ ਕਦੇ ਹੰਕਾਰ ਤੇ ਮਾਣ ਵਾਲੀ ਗੱਲ ਨਹੀਂ ਆਈ। ਇਹੀ ਵਜ੍ਹਾ ਹੈ ਜੋ ਉਨ੍ਹਾਂ ਨੂੰ ਹੋਰਨਾਂ ਕਲਾਕਾਰਾਂ ਦੇ ਨਾਲੋਂ ਵੱਖ ਕਰਦੀ ਹੈ। ਉਹ ਹਰ ਕਿਸੇ ਦੇ ਨਾਲ ਖਿੜੇ੍ਹ ਮੱਥੇ ਮਿਲਦੇ ਹਨ ਅਤੇ ਛੋਟਿਆਂ ਨੂੰ ਪਿਆਰ ਤੇ ਵੱਡਿਆਂ ਨੂੰ ਸਤਿਕਾਰ ਦੇਣਾ ਕੋਈ ਉਨ੍ਹਾਂ ਤੋਂ ਸਿੱਖੇ ।

ਗੁਰਦਾਸ ਮਾਨ ਆਪ ਕਦੇ ਵੀ ਸੋਸ਼ਲ ਮੀਡੀਆ ਤੇ ਜ਼ਿਆਦਾ ਸਰਗਰਮ ਨਹੀਂ ਰਹਿੰਦੇ ਪਰ ਕਈ ਕਲਾਕਾਰ ਉਨ੍ਹਾਂ ਨੂੰ ਮਿਲਦੇ ਹਨ ਅਤੇ ਉਨ੍ਹਾਂ ਦੇ ਨਾਲ ਆਪਣੀ ਮੁਲਾਕਾਤ ਦੀਆਂ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ। ਹੁਣ ਕਲਾਕਾਰ ਬੀ ਟੂ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ।

ਜਿਸ ‘ਚ ਉਹਨਾਂ ਦੇ ਨਾਲ ਗੁਰਦਾਸ ਮਾਨ ਤੂੰਬੀ ਦੇ ਨਾਲ ਟੇਬਲ ਦੀ ਢੋਲਕ ਵਜਾ ਕੇ ਉਨ੍ਹਾਂ ਦੀ ਤਾਲ ਦੇ ਨਾਲ ਤਾਲ ਮਿਲਾਉਂਦੇ ਹੋਏ ਨਜ਼ਰ ਆ ਰਹੇ ਹਨ।

ਸੋਸ਼ਲ ਮੀਡੀਆ ਤੇ ਉਨ੍ਹਾਂ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।