ਗਾਇਕ ਸ਼ੈਰੀ ਮਾਨ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਨਜ਼ਰ ਆ ਰਹੇ ਹਨ ਅਤੇ ਛੋਟਾ ਸਿੱਧੂ ਵੀ ਤਸਵੀਰ ‘ਚ ਨਜ਼ਰ ਆ ਰਿਹਾ ਹੈ।
Add GTC Pollywood on Google

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਵਿਦੇਸ਼ ‘ਚ ਹੋਲੋਗ੍ਰਾਮ ਸ਼ੋਅ ਚੱਲ ਰਿਹਾ ਹੈ। ਜਿਸ ‘ਚ ਵੱਡੀ ਗਿਣਤੀ ‘ਚ ਫੈਨਸ ਪਹੁੰਚੇ ਸਨ ਅਤੇ ਨਿੱਕੇ ਸਿੱਧੂ ਨੇ ਵੀ ਆਪਣੀ ਮੌਜੂਦਗੀ ਦੇ ਨਾਲ ਸ਼ੋਅ ‘ਚ ਮੌਜੂਦ ਫੈਨਸ ਦਾ ਦਿਲ ਜਿੱਤਿਆ ਸੀ ।

ਸ਼ੈਰੀ ਮਾਨ ਦਾ ਵਰਕ ਫ੍ਰੰਟ
ਸ਼ੈਰੀ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਗੀਤਾਂ ਦੇ ਨਾਲ ਨਾਲ ਉਹ ਕਈ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ।
ਜਿਸ ‘ਚ ਮੈਰਿਜ ਪੈਲੇਸ, ਇਸ਼ਕ ਗਰਾਰੀ, ਓਏ ਹੋਏ ਪਿਆਰ ਹੋ ਗਿਆ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਗੀਤ ਵੀ ਗਾਏ ਹਨ। ਸ਼ੈਰੀ ਮਾਨ ਆਪਣਾ ਉਸਤਾਦ ਬੱਬੂ ਮਾਨ ਨੂੰ ਮੰਨਦੇ ਹਨ ਅਤੇ ਬੱਬੂ ਮਾਨ ਦਾ ਜ਼ਿਕਰ ਉਨ੍ਹਾਂ ਨੇ ਆਪਣੇ ਇੱਕ ਗੀਤ ‘ਚ ਵੀ ਕੀਤਾ ਸੀ ।
- GTC Pollywood