ਗੁਰਦਾਸ ਮਾਨ ਦਾ ਆਪਣੇ ਫੈਨਸ ਦੇ ਨਾਲ ਵੀਡੀਓ ਹੋ ਰਿਹਾ ਵਾਇਰਲ, ਸਟੇਜ ‘ਤੇ ਬਜ਼ੁਰਗ ਦਾ ਕੀਤਾ ਸਤਿਕਾਰ
ਗੁਰਦਾਸ ਮਾਨ ਆਪਣੇ ਫੈਨਸ ਦੇ ਨਾਲ ਅਕਸਰ ਪਿਆਰ ਜਤਾਉਂਦੇ ਹੋਏ ਨਜ਼ਰ ਆਉਂਦੇ ਹਨ। ਉਨ੍ਹਾਂ ਦੇ ਦਿਲ ‘ਚ ਵੱਡਿਆਂ ਦੇ ਲਈ ਸਤਿਕਾਰ, ਛੋਟਿਆਂ ਲਈ ਪਿਆਰ ਹੈ । ਉਨ੍ਹਾਂ ‘ਚ ਨਿਮਰਤਾ, ਹਲੀਮੀ ਵਰਗੇ ਗੁਣ ਹਨ ਜੋ ਉਨ੍ਹਾਂ ਨੂੰ ਹੋਰਨਾਂ ਤੋਂ ਵੱਖ ਕਰਦੇ ਹਨ । ਉਨ੍ਹਾਂ ਨੇ ਆਪਣੀ ਸ਼ੌਹਰਤ ਨੂੰ ਕਦੇ ਵੀ ਖੁਦ ‘ਤੇ ਹਾਵੀ ਨਹੀਂ ਹੋਣ ਦਿੱਤਾ ਅਤੇ ਹਮੇਸ਼ਾ ਹੀ ਉਨ੍ਹਾਂ ਦੇ ਦਿਲ ‘ਚ ਹਰ ਕਿਸੇ ਲਈ ਸਤਿਕਾਰ ਹੈ।
ਗੁਰਦਾਸ ਮਾਨ ਆਪਣੇ ਫੈਨਸ ਦੇ ਨਾਲ ਅਕਸਰ ਪਿਆਰ ਜਤਾਉਂਦੇ ਹੋਏ ਨਜ਼ਰ ਆਉਂਦੇ ਹਨ। ਉਨ੍ਹਾਂ ਦੇ ਦਿਲ ‘ਚ ਵੱਡਿਆਂ ਦੇ ਲਈ ਸਤਿਕਾਰ, ਛੋਟਿਆਂ ਲਈ ਪਿਆਰ ਹੈ । ਉਨ੍ਹਾਂ ‘ਚ ਨਿਮਰਤਾ, ਹਲੀਮੀ ਵਰਗੇ ਗੁਣ ਹਨ ਜੋ ਉਨ੍ਹਾਂ ਨੂੰ ਹੋਰਨਾਂ ਤੋਂ ਵੱਖ ਕਰਦੇ ਹਨ । ਉਨ੍ਹਾਂ ਨੇ ਆਪਣੀ ਸ਼ੌਹਰਤ ਨੂੰ ਕਦੇ ਵੀ ਖੁਦ ‘ਤੇ ਹਾਵੀ ਨਹੀਂ ਹੋਣ ਦਿੱਤਾ ਅਤੇ ਹਮੇਸ਼ਾ ਹੀ ਉਨ੍ਹਾਂ ਦੇ ਦਿਲ ‘ਚ ਹਰ ਕਿਸੇ ਲਈ ਸਤਿਕਾਰ ਹੈ। ਗੁਰਦਾਸ ਮਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜੋ ਕਿਸੇ ਸ਼ੋਅ ਦੇ ਦੌਰਾਨ ਦਾ ਹੈ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਨੂੰ ਮਿਲਣ ਦੇ ਲਈ ਇੱਕ ਬਜ਼ੁਰਗ ਤੇ ਉਨ੍ਹਾਂ ਦੇ ਨਾਲ ਹੋਰ ਕਈ ਸ਼ਖਸ ਆਉਂਦੇ ਹਨ।

ਜਿਨ੍ਹਾਂ ਨੂੰ ਬੱਬੂ ਮਾਨ ਬੜੇ ਹੀ ਅਦਬ ਤੇ ਸਤਿਕਾਰ ਦੇ ਨਾਲ ਮਿਲਦੇ ਹਨ । ਇਸ ਤੋਂ ਇਲਾਵਾ ਸਟੇਜ ਤੋਂ ਥੱਲੇ ਇੱਕ ਬੱਚੀ ਵੀ ਉਨ੍ਹਾਂ ਨੂੰ ਕੁਝ ਦੇਣ ਦੇ ਲਈ ਆਉਂਦੀ ਹੈ ਅਤੇ ਉਹ ਉਸ ਨੂੰ ਪਿਆਰ ਨਾਲ ਮਿਲਦੇ ਹਨ ਅਤੇ ਬੱਚੀ ਦਾ ਸ਼ੁਕਰੀਆ ਅਦਾ ਕਰਦੇ ਹਨ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।

ਗੁਰਦਾਸ ਮਾਨ ਦਾ ਵਰਕ ਫ੍ਰੰਟ
ਗੁਰਦਾਸ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਪਰ ਇੱਥੇ ਉਨ੍ਹਾਂ ਦੇ ਕੁਝ ਕੁ ਚੋਣਵੇਂ ਗੀਤਾਂ ਦਾ ਜ਼ਿਕਰ ਕਰਾਂਗੇ । ਜਿਸ ‘ਚ ਛੱਲਾ, ਹੀਰ, ਕਮਲੀ, ਇਸ਼ਕੇ ਦੀ ਮਾਰੀ ਵੇ ਮੈਂ ਝੱਲੀ ਹੋ ਗਈ, ਮੇਰੇ ਯਾਰ ਮੈਨੂੰ ਜਾਪਦੇ ਖੁਦਾ ਵਰਗੇ, ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।