ਰਘਵੀਰ ਬੋਲੀ ਨੂੰ ਲੇਖਕ ਹਰਜਿੰਦਰ ਜੌਹਲ ਨੇ ਖੂਬਸੂਰਤ ਪੋਸਟ ਰਾਹੀਂ ਦਿੱਤੀ ਵਿਆਹ ਦੀ ਵਧਾਈ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਰਘਵੀਰ ਬੋਲੀ ਦਾ ਬੀਤੇ ਦਿਨ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਇਸ ਜੋੜੀ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਇਸ ਨਵ-ਵਿਆਹੀ ਜੋੜੀ ਨੂੰ ਫੈਨਸ ਦੇ ਵੱਲੋਂ ਵੀ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਉੱਥੇ ਹੀ ਇਸ ਜੋੜੀ ਨੂੰ ਸੈਲੀਬ੍ਰੇਟੀਜ਼ ਦੇ ਵੱਲੋਂ ਵੀ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਤੇ ਲੇਖਕ ਹਰਜਿੰਦਰ ਜੌਹਲ ਨੇ ਵੀ ਨਵ-ਵਿਆਹੀ ਜੋੜੀ ਨੂੰ ਆਪਣੀ ਖੂਬਸੂਰਤ ਪੋਸਟ ਦੇ ਰਾਹੀਂ ਵਧਾਈ ਦਿੱਤੀ ਹੈ।

By  Shaminder Kaur Kaler October 23rd 2026 09:45 AM

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਰਘਵੀਰ ਬੋਲੀ ਦਾ ਬੀਤੇ ਦਿਨ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਇਸ ਜੋੜੀ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਇਸ ਨਵ-ਵਿਆਹੀ ਜੋੜੀ ਨੂੰ ਫੈਨਸ ਦੇ ਵੱਲੋਂ ਵੀ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਉੱਥੇ ਹੀ ਇਸ ਜੋੜੀ ਨੂੰ ਸੈਲੀਬ੍ਰੇਟੀਜ਼ ਦੇ ਵੱਲੋਂ ਵੀ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਤੇ ਲੇਖਕ ਹਰਜਿੰਦਰ ਜੌਹਲ ਨੇ ਵੀ ਨਵ-ਵਿਆਹੀ ਜੋੜੀ ਨੂੰ ਆਪਣੀ ਖੂਬਸੂਰਤ ਪੋਸਟ ਦੇ ਰਾਹੀਂ ਵਧਾਈ ਦਿੱਤੀ ਹੈ।ਉਨ੍ਹਾਂ ਨੇ ਲਿਖਿਆ “ਪਿਆਰੇ ਬੋਲੀ ਤੇ ਅਨਹਦ,ਦੇਹੀ ਦੇ ਅੰਦਰ ਬਾਹਰ ਪਤਾ ਨਹੀਂ ਕਿੰਨਾ ਕੁਝ ਟੁੱਟਦਾ ਜੁੜਦਾ ਕਿਸੇ ਲੜ ਲੱਗਣ ਤੱਕ । ਇਹ ਸ਼ਗਨਾਂ ਦੀ ਤਸਵੀਰ ਪਤਾ ਨਹੀਂ ਕਿੰਨੀ ਦੇਰ ਬਨੇਰਿਆਂ ‘ਤੇ ਬਹਿ ਉਡੀਕਦੀ ਰਹਿੰਦੀ ਏ ਦੋ ਜੀਆਂ ਦੇ ਮਿਲਾਪ ਲਈ ।


ਜਦ ਗੱਲ ਮਹਿਜ ਦੇਹੀਆਂ ਦੀ ਪਿਆਸ ਮੇਟਣ, ਹੋਰ ਦੁਨਿਆਵੀ ਨਿੱਕ-ਸੁੱਕ ਦੀਆਂ ਲੋੜਾਂ ਤੱਕ ਨਾ ਮਹਿਦੂਦ ਨਾ ਰਹੇ ਤਾਂ ਰੂਹਾਂ ਤ੍ਰਿਪਤੀ ਦੀ ਤਾਂਘ ਦਾ ਪੈਂਡਾ ਹੋਰ ਵੀ ਮੁਸ਼ਕਿਲ ਹੋ ਨਿੱਬੜਦਾ, ਸਾਂਝਾਂ ਦੇ ਮਾਇਨੇ ਹੋਰ ਵੀ ਵਿਸ਼ਾਲ ਹੋ ਜਾਂਦੇ ।ਇਸ ਤਸਵੀਰ ਦਾ ਬਹੁਤ ਇੰਤਜ਼ਾਰ ਸੀ । ਸ਼ਾਲਾ ਕੁਦਰਤ ਦੋਹਾਂ ਨੂੰ ਤਲਿਸਮੀ ਖ੍ਵਾਬਾਂ ਦਾ ਵਰ ਦੇਵੇ । ਸਾਹਾਂ ਦੀਆਂ ਤੰਦਾਂ ਬਰਾਬਰ ਲੰਮੇਰੀਆਂ ਤੇ ਮਜ਼ਬੂਤ ਬਣੀਆਂ ਰਹਿਣ ।


ਤੰਦਰੁਸਤੀ ਬਣੀ ਰਹੇ । ਵਗਦੇ, ਜਗਦੇ ਤੇ ਜਗਾਉਂਦੇ ਰਹੋਂ । ਮੋਹ ਦੀਆਂ ਬਰਸਾਤਾਂ ‘ਚ ਭਿੱਜਦੇ ਰਹੋਂ । ਜ਼ਿੰਦਗੀ ਦੇ ਚਾਵਾਂ ਗੀਤ ਕਦੇ ਬੁੱਲ੍ਹਾਂ ਤੋਂ ਨਾ ਉੱਤਰੇ । ਕਾਇਨਾਤ ਚੁੱਪ, ਸਬਰ, ਸ਼ੁਕਰਾਨੇ ਦੇ ਸ਼ਗਨ ਝੋਲੀ ਪਾਵੇ । ਨਿੱਕੀਆਂ ਨਿੱਕੀਆਂ ਗੱਲਾਂ ਬੁਣਦੇ ਰਹੋਂ , ਬੱਚੇ ਹੋਣ ਦਾ ਉਤਸਵ ਕਾਇਮ ਰਹੇ …ਇਹਨਾਂ ਪਲਾਂ ‘ਚ ਸ਼ਾਮਿਲ ਨਾ ਹੋਣ ਦਾ ਮਲਾਲ ਵੀ ਹੈ ਪਰ ਇਸ ਖੁਸ਼ੀ ਅੱਗੇ ਬਹੁਤ ਮਾਮੂਲੀ ਜਿਹਾ ।ਪਿਆਰ, ਅਸੀਸਾਂ” ।

ਰਘਵੀਰ ਬੋਲੀ ਦਾ ਵਰਕ ਫ੍ਰੰਟ 

ਰਘਵੀਰ ਬੋਲੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਯਾਰ ਪ੍ਰਦੇਸੀ, ਮੰਜੇ ਬਿਸਤਰੇ, ਇੱਕ ਸੰਧੂ ਹੁੰਦਾ ਸੀ, ਸ਼ਾਵਾ ਨੀ ਗਿਰਧਾਰੀ ਲਾਲ, ਮਾਂ,ਕ੍ਰਿਮੀਨਲ, ਪੋਸਤੀ, ਗਲਵੱਕੜੀ, ਯਮਲਾ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਉਹ ਲਗਾਤਾਰ ਫ਼ਿਲਮਾਂ ‘ਚ ਸਰਗਰਮ ਹਨ।  

© Copyright Galactic Television & Communications Pvt. Ltd. 2026. All rights reserved.