ਖ਼ਾਨ ਸਾਬ ਨੇ ਆਪਣੇ ਉਸਤਾਦ ਦਾ ਜਨਮ ਦਿਨ ‘ਤੇ ਪਿਤਾ ਦੀ ਬਰਸੀ ਮਨਾਈ, ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਕੀਤੀ ਸ਼ਿਰਕਤ

ਬੀਤੇ ਦਿਨੀਂ ਖ਼ਾਨ ਸਾਬ ਨੇ ਆਪਣੇ ਪਿਤਾ ਜੀ ਦੀ ਬਰਸੀ ਤੇ ਆਪਣੇ ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਸਾਹਿਬ ਦਾ ਜਨਮ ਦਿਨ ਮਨਾਇਆ। ਇਸ ਮੌਕੇ ‘ਤੇ ਉਨ੍ਹਾਂ ਦੇ ਵੱਲੋਂ ਇੱਕ ਵੱਡੇ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਸ਼ਾਮਿਲ ਹੋਏ । ਖ਼ਾਨ ਸਾਬ ਦੇ ਵੱਲੋਂ ਇਸ ਮੌਕੇ ‘ਤੇ ਕਵਾਲੀ ਸਮਾਗਮ ਵੀ ਕਰਵਾਇਆ ਗਿਆ ।

By  Shaminder Kaur Kaler October 16th 2026 11:44 AM

ਬੀਤੇ ਦਿਨੀਂ ਖ਼ਾਨ ਸਾਬ ਨੇ ਆਪਣੇ ਪਿਤਾ ਜੀ ਦੀ ਬਰਸੀ ਤੇ ਆਪਣੇ ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਸਾਹਿਬ ਦਾ ਜਨਮ ਦਿਨ ਮਨਾਇਆ। ਇਸ ਮੌਕੇ ‘ਤੇ ਉਨ੍ਹਾਂ ਦੇ ਵੱਲੋਂ ਇੱਕ ਵੱਡੇ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਸ਼ਾਮਿਲ ਹੋਏ । ਖ਼ਾਨ ਸਾਬ ਦੇ ਵੱਲੋਂ ਇਸ ਮੌਕੇ ‘ਤੇ ਕਵਾਲੀ ਸਮਾਗਮ ਵੀ ਕਰਵਾਇਆ ਗਿਆ । ਜਿਸ ਦਾ ਅਨੰਦ ਮਾਣਨ ਦੇ ਲਈ ਬੱਬੂ ਮਾਨ, ਗਿੱਪੀ ਗਰੇਵਾਲ, ਜੀ ਖ਼ਾਨ, ਗੁਰਲੇਜ ਅਖਤਰ ਸਣੇ ਕਈ ਵੱਡੇ ਸਿਤਾਰੇ ਸ਼ਾਮਿਲ ਹੋਏ । 


ਖ਼ਾਨ ਸਾਬ ਦਾ ਵਰਕ ਫ੍ਰੰਟ 

ਖ਼ਾਨ ਸਾਬ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਹਾਲ ਹੀ ‘ਚ ਉਨ੍ਹਾਂ ਦਾ ਗੀਤ ‘ਜ਼ੁਰਮ ਸਿਰਫ ਇਤਨਾ ਹੈ’ ਗੀਤ ਫ਼ਿਲਮ ‘ਧਰੁੰਧਰ-2’ ‘ਚ ਰਿਲੀਜ਼ ਹੋਇਆ ਹੈ।


ਇਸ ਗੀਤ ਨੇ ਖ਼ਾਨ ਸਾਬ ਨੂੰ ਸ਼ੌਹਰਤ ਦੀਆਂ ਬੁਲੰਦੀਆਂ ‘ਤੇ ਪਹੁੰਚਾ ਦਿੱਤਾ ਹੈ। ਪਰ ਅਫਸੋਸ ਉਨ੍ਹਾਂ ਦੀ ਕਾਮਯਾਬੀ ਨੂੰ ਵੇਖਣ ਦੇ ਲਈ ਉਨ੍ਹਾਂ ਦੇ ਮਾਪੇ ਇਸ ਦੁਨੀਆ ਤੇ ਮੌਜੂਦ ਨਹੀਂ ਹਨ । ਕਿਉਂਕਿ ਖ਼ਾਨ ਸਾਬ ਦੀ ਮਾਤਾ ਤੇ ਪਿਤਾ ਦਾ ਕੁਝ ਸਮਾਂ ਪਹਿਲਾਂ ਕੁਝ ਦਿਨ ਦੇ ਵਕਫੇ ਦੇ ਨਾਲ ਹੀ ਦਿਹਾਂਤ ਹੋ ਗਿਆ ਸੀ । 

© Copyright Galactic Television & Communications Pvt. Ltd. 2026. All rights reserved.