ਗਾਇਕ ਹਿੰਮਤ ਸੰਧੂ ਨੇ ਖਰੀਦੀ ਲਗਜ਼ਰੀ ਕਾਰ, ਪਿਤਾ ਨੂੰ ਨਵੀਂ ਗੱਡੀ ‘ਚ ਬਿਠਾ ਕੇ ਲਾਈ ਗੇੜੀ

ਗਾਇਕ ਹਿੰਮਤ ਸੰਧੂ ਨੇ ਨਵੀਂ ਕਾਰ ਖਰੀਦੀ ਹੈ। ਇਸ ਲਗਜ਼ਰੀ ਕਾਰ ‘ਚ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਪਿਤਾ ਨੂੰ ਬਿਠਾ ਕੇ ਗੇੜਾ ਲਗਾਇਆ ਹੈ। ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਪਣੇ ਪਿਤਾ ਦੇ ਨਾਲ ਗੇੜੀ ਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ।

By  Shaminder Kaur Kaler October 15th 2026 09:19 AM

ਗਾਇਕ ਹਿੰਮਤ ਸੰਧੂ ਨੇ ਨਵੀਂ ਕਾਰ ਖਰੀਦੀ ਹੈ। ਇਸ ਲਗਜ਼ਰੀ ਕਾਰ ‘ਚ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਪਿਤਾ ਨੂੰ ਬਿਠਾ ਕੇ ਗੇੜਾ ਲਗਾਇਆ ਹੈ। ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਪਣੇ ਪਿਤਾ ਦੇ ਨਾਲ ਗੇੜੀ ਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ।

ਜਿਉਂ ਹੀ ਗਾਇਕ ਨੇ ਇਸ ਨਵੀਂ ਗੱਡੀ ਦੀ ਝਲਕ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਫੈਨਸ ਨੇ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ ਅਤੇ ਕਈ ਸੈਲੀਬ੍ਰੇਟੀਜ਼ ਨੇ ਵੀ ਉਨ੍ਹਾਂ ਨੂੰ ਨਵੀਂ ਕਾਰ ਦੇ ਲਈ ਵਧਾਈ ਦਿੱਤੀ ਹੈ। 

ਹਿੰਮਤ ਸੰਧੂ ਦੀ ਨਿੱਜੀ ਜ਼ਿੰਦਗੀ 

ਹਿੰਮਤ ਸੰਧੂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਬਹੁਤ ਛੋਟੀ ਉਮਰ ‘ਚ ਲਿਖਣਾ ਸ਼ੁਰੂ ਕਰ ਦਿੱਤਾ ਸੀ ਅਤੇ ਸਕੁਲ ਸਮੇਂ ‘ਚ ਉਨ੍ਹਾਂ ਨੇ ਸਕੂਲ ‘ਚ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮਾਂ ‘ਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਸੀ ।

ਹਿੰਮਤ ਸੰਧੂ ਦਾ ਪਿਛੋਕੜ ਯੂ.ਪੀ. ਦੇ ਨਾਲ ਹੈ। ਪਰ ਉਹ ਆਪਣਾ ਕਰੀਅਰ ਬਨਾਉਣ ਦੇ ਲਈ ਪੰਜਾਬ ਆ ਗਏ ਅਤੇ ਫਿਰ ਉਨ੍ਹਾਂ ਦਾ ਪੂਰਾ ਪਰਿਵਾਰ ਹੀ ਪੰਜਾਬ ‘ਚ ਸ਼ਿਫਟ ਹੋ ਗਿਆ ।ਉਨ੍ਹਾਂ ਨੇ ਰਵਿੰਦਰ ਗਰੇਵਾਲ ਦੀ ਧੀ ਸੁਖਮਣੀ ਦੇ ਨਾਲ ਕੁਝ ਸਮਾਂ ਪਹਿਲਾਂ ਹੀ ਵਿਆਹ ਕਰਵਾਇਆ ਹੈ।

© Copyright Galactic Television & Communications Pvt. Ltd. 2026. All rights reserved.