ਪੰਜਾਬੀ ਗਾਇਕ ਖ਼ਾਨ ਸਾਬ ਨੂੰ ਲਾਈਵ ਸ਼ੋਅ ਦੌਰਾਨ ਆਇਆ ਗੁੱਸਾ, ਕਿਹਾ ‘ਪੁੜਪੁੜੀਆਂ ‘ਤੇ ਡੰਡੇ ਪੈਣਗੇ ਫਿਰ ਹਟੋਗੇ’
ਪੰਜਾਬੀ ਗਾਇਕ ਖ਼ਾਨ ਸਾਬ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਬਾਪੂ ਲਾਲ ਬਾਦਸ਼ਾਹ ਮੇਲੇ ‘ਚ ਪਰਫਾਰਮ ਕਰਨ ਦੇ ਲਈ ਪਹੁੰਚੇ।ਪਰ ਇਸ ਦੌਰਾਨ ਉਨ੍ਹਾਂ ਨੂੰ ਉਦੋਂ ਗੁੱਸਾ ਆ ਗਿਆ ਜਦੋਂ ਉਹ ਪਰਫਾਰਮ ਕਰਨ ਵਾਲੇ ਸਨ ਤਾਂ ਉਨ੍ਹਾਂ ਨੂੰ ਚਾਹੁਣ ਵਾਲੇ ਬੇਕਾਬੂ ਹੋ ਗਏ ਅਤੇ ਖੜ੍ਹੇ ਹੋ ਕੇ ਉਨ੍ਹਾਂ ਨੂੰ ਵੇਖਣ ਲੱਗ ਪਏ ।
ਪੰਜਾਬੀ ਗਾਇਕ ਖ਼ਾਨ ਸਾਬ (Khan Saab) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਬਾਪੂ ਲਾਲ ਬਾਦਸ਼ਾਹ ਮੇਲੇ ‘ਚ ਪਰਫਾਰਮ ਕਰਨ ਦੇ ਲਈ ਪਹੁੰਚੇ।ਪਰ ਇਸ ਦੌਰਾਨ ਉਨ੍ਹਾਂ ਨੂੰ ਉਦੋਂ ਗੁੱਸਾ ਆ ਗਿਆ ਜਦੋਂ ਉਹ ਪਰਫਾਰਮ ਕਰਨ ਵਾਲੇ ਸਨ ਤਾਂ ਉਨ੍ਹਾਂ ਨੂੰ ਚਾਹੁਣ ਵਾਲੇ ਬੇਕਾਬੂ ਹੋ ਗਏ ਅਤੇ ਖੜ੍ਹੇ ਹੋ ਕੇ ਉਨ੍ਹਾਂ ਨੂੰ ਵੇਖਣ ਲੱਗ ਪਏ ।
_2ad816fe9b561e33268460e3c7272ef9_1280X720.webp)
ਜਿਸ ‘ਤੇ ਖ਼ਾਨ ਸਾਬ ਦਾ ਪਾਰਾ ਚੜ੍ਹ ਗਿਆ ਤੇ ਉਨ੍ਹਾਂ ਨੇ ਕਿਹਾ ਕਿ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਖ਼ਾਨ ਸਾਬ ਨੂੰ ਮਾਈਕ ਦੇ ਕੇ ਕਹਿ ਰਹੇ ਹਨ ਕਿ ‘ਲੈ ਖ਼ਾਨ ਲਾਸਟ ਗਾ ਦੇ ਬਸ ਐਂਡ ਕਰਵਾ ਦੇ। ਜਿਸ ‘ਤੇ ਖ਼ਾਨ ਸਾਬ ਨੇ ਕਿਹਾ ਕਿ ਆ ਵੇਖ ਲਓ ਯਾਰ ਤੁਹਾਡੇ ਕਰਕੇ ਮੇਰਾ ਟਾਈਮ ਘਟ ਗਿਆ।ਬਹਿ ਜਾਓ ਤੁਸੀਂ ਬਹਿੰਦੇ ਕਿਉਂ ਨਹੀਂ।
ਇੱਥੇ ਸਾਲ ਬਾਅਦ ਮਸਾਂ ਹੀ ਹਾਜ਼ਰੀ ਲੱਗਦੀ ਹੈ।ਤੁਸੀਂ ਕਿਉਂ ਨਹੀਂ ਸਮਝਦੇ ।ਬਹਿ ਜਾਓ ਥੱਲੇ ਤੁਹਾਨੂੰ ਕਿਹੜੀ ਚੀਜ਼ ਨਹੀਂ ਬੈਠਣ ਦਿੰਦੀ। ਖ਼ਾਨ ਸਾਬ ਨੇ ਅੱਗੇ ਕਿਹਾ ਕਿ ‘ਪਤਾ ਤੁਸੀਂ ਮੈਨੂੰ ਪਿਆਰ ਕਰਦੇ ਹੋ । ਪਰ ਜਾਨ ਥੋੜ੍ਹੀ ਗੁਆਉਣੀ ਆ। ਪੁੜਪੁੜੀਆਂ ‘ਤੇ ਡੰਡੇ ਪੈਣਗੇ । ਫਿਰ ਹਟੋਗੇ ਤੁਸੀਂ। ਖ਼ਾਨ ਸਾਬ ਦੀ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ।