ਆਰ ਨੇਤ ਨੇ ਮੀਰਾ ਦੇ ਨਾਲ ਸਾਂਝਾ ਕੀਤਾ ਵੀਡੀਓ, ਮੀਰਾ ਨੇ ਰੱਖੀ ਆਰ ਨੇਤ ਦੇ ਕੋਲ ਨਵੀਂ ਫਰਮਾਇਸ਼
ਗਾਇਕ ਆਰ ਨੇਤ ਨੇ ਆਪਣੀ ਭੈਣ ਮੀਰਾ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਮੀਰਾ ਆਪਣੇ ਭਰਾ ਆਰ ਨੇਤ ਨੂੰ ਸਿਫਾਰਿਸ਼ ਕਰ ਰਹੀ ਹੈ ਕਿ ਉਸ ਨੂੰ ਇੱਕ ਹੋਰ ਗਾਣੇ ‘ਚ ਲਵੇ। ਜਿਸ ‘ਤੇ ਆਰ ਨੇਤ ਕਹਿੰਦਾ ਹੈ ਕਿ ਹੁਣ ਤਾਂ ਲਿਆ ਸੀ ਤੈਨੂੰ ਐਨਕਾਂ ਵਾਲੇ ਗਾਣੇ ‘ਚ । ਜਿਸ ਤੋਂ ਬਾਅਦ ਮੀਰਾ ਕਹਿੰਦੀ ਹੈ ਕਿ ਇੱਕ ਹੋਰ ਗਾਣੇ ‘ਚ ਲੈ। ਜਿਸ ਤੋਂ ਬਾਅਦ ਆਰ ਨੇਤ ਮੀਰਾ ਨੂੰ ਭਰੋਸਾ ਦਿੰਦਾ ਹੈ ਕਿ ਹਾਂ ਕਰਾਂਗੇ ਜਲਦੀ ਹੀ । ਜਿਸ ਤੋਂ ਬਾਅਦ ਮੀਰਾ ਖੁਸ਼ ਹੋ ਜਾਂਦੀ ਹੈ ਅਤੇ ਆਰ ਨੇਤ ਨੂੰ ਜੱਫੀ ਪਾ ਲੈਂਦੀ ਹੈ।

_b7384f5d9ecfb58b0f6cde91d3352787_1280X720.webp)
ਆਰ ਨੇਤ ਦਾ ਵਰਕ ਫ੍ਰੰਟ
ਆਰ ਨੇਤ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ, ਪਰ ਇੱਥੇ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਾਂਗੇ ।ਜਿਸ ‘ਚ ਰੀਲ, ਬਾਪੂ,ਸਟ੍ਰਗਲਰ ਸਣੇ ਕਈ ਗੀਤ ਸ਼ਾਮਿਲ ਹਨ ।
_4107a710149c5fd4b0eb3edc4634de51_1280X720.webp)
ਮੀਰਾ ਨਾਲ ਸਾਂਝ
ਆਰ ਨੇਤ ਦੀ ਮੀਰਾ ਦੇ ਨਾਲ ਬਹੁਤ ਹੀ ਪਿਆਰੀ ਸਾਂਝ ਹੈ ਅਤੇ ਉਹ ਆਰ ਨੇਤ ਨੂੰ ਆਪਣਾ ਭਰਾ ਮੰਨਦੀ ਹੈ। ਆਰ ਨੇਤ ਜਦੋਂ ਵੀ ਕੋਈ ਨਵਾਂ ਕੰਮ ਸ਼ੁਰੂ ਕਰਦੇ ਨੇ ਜਾਂ ਫਿਰ ਨਵੀਂ ਗੱਡੀ ਲਿਆਉਂਦੇ ਹਨ ਤਾਂ ਉਹ ਮੀਰਾ ਨੂੰ ਉਸ ‘ਚ ਬਿਠਾਉਂਦੇ ਹਨ।
ਆਰ ਨੇਤ ਦਾ ਕਹਿਣਾ ਹੈ ਕਿ ਮੀਰਾ ਉਸ ਦੇ ਲਈ ਬਹੁਤ ਹੀ ਲੱਕੀ ਹੈ ਅਤੇ ਉਹ ਹਮੇਸ਼ਾ ਕਹਿੰਦੀ ਸੀ ਆਰ ਨੇਤ ਸਟਾਰ ਬਣੇਗਾ ਅਤੇ ਅੱਜ ਉਸ ਦੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਹੈ।