logo
logo

5 ਨਵੰਬਰ ਨੂੰ ਹੋਵੇਗਾ ਦਿਵਿਤ ਔਲਕ ਦਾ ਭੋਗ ਅਤੇ ਅੰਤਿਮ ਅਰਦਾਸ, ਸੜਕ ਹਾਦਸੇ ‘ਚ ਸਦੀਵੀ ਵਿਛੋੜਾ ਦੇ ਗਏ ਸਨ ਦਿਵਿਤ ਔਲਕ

ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਕ ਦੇ ਪੁੱਤਰ ਦਿਵਿਤ ਔਲਕ ਦਾ ਭੋਗ ਅਤੇ ਅੰਤਿਮ ਅਰਦਾਸ, ਪੰਜ ਨਵੰਬਰ ਨੂੰ ਪਵੇਗਾ। ਇਸ ਦੀ ਜਾਣਕਾਰੀ ਸਪੀਡ ਰਿਕਾਰਡਜ਼ ਦੇ ਵੱਲੋਂ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਗਈ ਹੈ।ਸਪੀਡ ਰਿਕਾਰਡਜ਼ ਨੇ ਲਿਖਿਆ “ਬੇਹੱਦ ਦੁੱਖ ਅਤੇ ਭਰੇ ਮਨ ਨਾਲ ਸਪੀਡ ਰਿਕਾਰਡਜ਼ ਪਰਿਵਾਰ ਨੌਜਵਾਨ ਦਿਵਿਤ  ਔਲਕ ਦੇ ਵਿਛੋੜੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ।ਦਿਵਿਤ ਔਲਕ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਅਤੇ ਭੋਗ ਵੀਰਵਾਰ, 5 ਨਵੰਬਰ 2026 ਨੂੰ ਦੁਪਹਿਰ 1:00 ਵਜੇ ਤੋਂ 2:00 ਵਜੇ ਤੱਕ Bath Castle, GT Road,  ਜਲੰਧਰ ਵਿਖੇ ਹੋਵੇਗਾ।

ਸਮੂਹ ਸੰਗਤ ਅਤੇ ਸਨੇਹੀਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਉਹ ਪਰਿਵਾਰ ਨਾਲ ਦੁੱਖ ਦੀ ਇਸ ਘੜੀ ਵਿੱਚ ਸ਼ਾਮਲ ਹੋਣ ਅਤੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ। ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ। ਡੂੰਘੇ ਦੁੱਖ ਨਾਲ,ਸਪੀਡ ਰਿਕਾਰਡਜ਼ ਪਰਿਵਾਰ” ।

ਹਾਦਸੇ ‘ਚ ਗਈ ਸੀ ਜਾਨ 

ਦਿਵਿਤ ਔਲਕ ਦੀ ਬੀਤੇ ਦਿਨੀਂ ਇੱਕ ਸੜਕ ਹਾਦਸੇ ‘ਚ ਜਾਨ ਚਲੀ ਗਈ ਸੀ। ਉਹ ਉਸ ਵੇਲੇ ਕਿਸੇ ਪਾਰਟੀ ਤੋਂ ਘਰ ਪਰਤ ਰਹੇ ਸਨ ਕਿ ਉਨ੍ਹਾਂ ਦੀ ਕਾਰ ਇੱਕ ਖੜ੍ਹੇ ਟ੍ਰੈਕਟਰ ਟਰਾਲੀ ਦੇ ਨਾਲ ਜਾ ਟਕਰਾਈ ਸੀ।ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ।ਜਦੋਂਕਿ ਕਾਰ ‘ਚ ਸਵਾਰ ਇੱਕ ਹੋਰ ਨੌਜਵਾਨ ਦੀ ਵੀ ਮੌਤ ਹੋ ਗਈ ਸੀ।ਦਿਵਿਤ ਔਲਕ ਦਾ ਮੰਗਲਵਾਰ ਨੂੰ ਅੰਤਿਮ ਸਸਕਾਰ ਸੀ। ਇਸ ਮੌਕੇ ‘ਤੇ ਇੰਡਸਟਰੀ ਦਾ ਹਰੇਕ ਕਲਾਕਾਰ ਦਿਨੇਸ਼ ਔਲਕ ਦੇ ਨਾਲ ਦੁੱਖ ਦੀ ਇਸ ਘੜੀ ‘ਚ ਸ਼ਰੀਕ ਹੋਇਆ ਅਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। 

- GTC Pollywood

Top Stories