ਰਾਜਵੀਰ ਜਵੰਦਾ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਗਈਆਂ ਧੀ ਦੇ ਨਾਲ ਗਾਇਕ ਦੀਆਂ ਤਸਵੀਰਾਂ, ਫੈਨਸ ਵੀ ਵੇਖ ਕੇ ਹੋਏ ਭਾਵੁਕ
ਗਾਇਕ ਰਾਜਵੀਰ ਜਵੰਦਾ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਰਾਜਵੀਰ ਜਵੰਦਾ ਆਪਣੀ ਧੀ ਅਮਾਨਤ ਦੇ ਨਾਲ ਨਜ਼ਰ ਆ ਰਹੇ ਹਨ। ਪਿਉ ਧੀ ਦੀ ਇਸ ਜੋੜੀ ਨੂੰ ਸੋਸ਼ਲ ਮੀਡੀਆ ਤੇ ਵੇਖ ਕੇ ਫੈਨਸ ਵੀ ਗਾਇਕ ਨੂੰ ਯਾਦ ਕਰਕੇ ਭਾਵੁਕ ਹੋ ਗਏ ।
ਗਾਇਕ ਰਾਜਵੀਰ ਜਵੰਦਾ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਰਾਜਵੀਰ ਜਵੰਦਾ ਆਪਣੀ ਧੀ ਅਮਾਨਤ ਦੇ ਨਾਲ ਨਜ਼ਰ ਆ ਰਹੇ ਹਨ। ਪਿਉ ਧੀ ਦੀ ਇਸ ਜੋੜੀ ਨੂੰ ਸੋਸ਼ਲ ਮੀਡੀਆ ਤੇ ਵੇਖ ਕੇ ਫੈਨਸ ਵੀ ਗਾਇਕ ਨੂੰ ਯਾਦ ਕਰਕੇ ਭਾਵੁਕ ਹੋ ਗਏ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਪਣੀ ਧੀ ਦੇ ਨਾਲ ਲਾਡ ਲਡਾਉਂਦੇ ਹੋਏ ਨਜ਼ਰ ਆ ਰਹੇ ਹਨ। ਫੈਨਸ ਨੇ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ। ਇਸ ਤੋਂ ਇਲਾਵਾ ਕਈ ਫੈਨਸ ਗਾਇਕ ਨੂੰ ਯਾਦ ਕਰਕੇ ਭਾਵੁਕ ਵੀ ਹੋ ਗਏ।

ਰਾਜਵੀਰ ਜਵੰਦਾ ਦਾ ਵਰਕ ਫ੍ਰੰਟ
ਰਾਜਵੀਰ ਜਵੰਦਾ ਦੇ ਵਰਕ ਫ੍ਰੰਟ ਧੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਸਨ ਅਤੇ ਕਈ ਰਿਆਲਟੀ ਸ਼ੋਅ ‘ਚ ਪਰਫਾਰਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਗਾਇਕੀ ਦੇ ਖੇਤਰ ‘ਚ ਕੰਮ ਕਰਨ ਦਾ ਮੌਕਾ ਮਿਲਿਆ ਸੀ ਅਤੇ ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਿਆਰ ਵੀ ਦਿੱਤਾ ਗਿਆ ਸੀ ।

ਉਨ੍ਹਾਂ ਨੇ ਆਪਣੇ ਕੁਝ ਕੁ ਸਾਲਾਂ ਦੇ ਮਿਊਜ਼ਿਕ ਕਰੀਅਰ ਦੇ ਦੌਰਾਨ ਬਾਬਲ ਤੇਰੀ ਪੱਗ ਵੀ ਸੁੱਚੀ, ਜਦ ਤੂੰ ਦਿੱਸ ਪੈਂਦਾ, ਪੱਗ ਬੰਨ੍ਹ ਕੇ ਰੱਖਿਆ ਕਰ ਵੇ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਸਨ।