Tupac Shakur ਕਤਲ ਕਾਂਡ: 30 ਸਾਲਾਂ ਬਾਅਦ ‘Keffe D’ ਅਦਾਲਤ ਵੱਲੋਂ ਦੋਸ਼ੀ ਕਰਾਰ

ਦੁਨੀਆ ਦੇ ਮਸ਼ਹੂਰ ਰੈਪਰ ਟੁਪੈਕ ਸ਼ਕੂਰ (Tupac Shakur) ਦੇ ਕਤਲ ਮਾਮਲੇ ਵਿੱਚ ਕਰੀਬ 30 ਸਾਲਾਂ ਬਾਅਦ ਵੱਡਾ ਫੈਸਲਾ ਸਾਹਮਣੇ ਆਇਆ ਹੈ। ਲਾਸ ਵੇਗਾਸ ਵਿੱਚ ਸਾਲ 1996 ਦੌਰਾਨ ਹੋਏ ਇਸ ਕਤਲ ਨੇ ਸੰਗੀਤ ਜਗਤ ਦੇ ਨਾਲ-ਨਾਲ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਹੁਣ ਇਸ ਮਾਮਲੇ ਵਿੱਚ ਡੁਆਨ ‘Keffe D’ ਡੇਵਿਸ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।

By  Shaminder Kaur Kaler September 1st 2026 04:04 PM

ਦੁਨੀਆ ਦੇ ਮਸ਼ਹੂਰ ਰੈਪਰ ਟੁਪੈਕ ਸ਼ਕੂਰ (Tupac Shakur) ਦੇ ਕਤਲ ਮਾਮਲੇ ਵਿੱਚ ਕਰੀਬ 30 ਸਾਲਾਂ ਬਾਅਦ ਵੱਡਾ ਫੈਸਲਾ ਸਾਹਮਣੇ ਆਇਆ ਹੈ। ਲਾਸ ਵੇਗਾਸ ਵਿੱਚ ਸਾਲ 1996 ਦੌਰਾਨ ਹੋਏ ਇਸ ਕਤਲ ਨੇ ਸੰਗੀਤ ਜਗਤ ਦੇ ਨਾਲ-ਨਾਲ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਹੁਣ ਇਸ ਮਾਮਲੇ ਵਿੱਚ ਡੁਆਨ ‘Keffe D’ ਡੇਵਿਸ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।

2Pac ਦੀ ਕਿਵੇਂ ਹੋਈ ਸੀ ਹੱਤਿਆ?

ਟੁਪੈਕ ਸ਼ਕੂਰ, ਜਿਨ੍ਹਾਂ ਨੂੰ 2Pac ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਨੂੰ ਸਤੰਬਰ 1996 ਵਿੱਚ ਲਾਸ ਵੇਗਾਸ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਉਹ ਉਸ ਸਮੇਂ ਡੈਥ ਰੋ ਰਿਕਾਰਡਜ਼ ਦੇ ਸਹਿ-ਸੰਸਥਾਪਕ ਮੈਰੀਅਨ ‘ਸੂਜ’ ਨਾਈਟ ਦੇ ਨਾਲ ਕਾਰ ਵਿੱਚ ਸਫ਼ਰ ਕਰ ਰਹੇ ਸਨ।ਇਸ ਦੌਰਾਨ ਇੱਕ ਕਾਰ ਵਿੱਚ ਸਵਾਰ ਹਮਲਾਵਰਾਂ ਨੇ ਉਨ੍ਹਾਂ ਦੀ ਕਾਰ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਵਿੱਚ ਟੁਪੈਕ ਨੂੰ ਕਈ ਗੋਲੀਆਂ ਲੱਗੀਆਂ ਅਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਹਸਪਤਾਲ ਵਿੱਚ ਇਲਾਜ ਦੌਰਾਨ 13 ਸਤੰਬਰ 1996 ਨੂੰ 25 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ।


ਕੌਣ ਹੈ ‘Keffe D’?

ਡੁਆਨ ‘Keffe D’ ਡੇਵਿਸ ਦਾ ਨਾਂ ਟੁਪੈਕ ਕਤਲ ਕਾਂਡ ਵਿੱਚ ਲੰਬੇ ਸਮੇਂ ਤੋਂ ਚਰਚਾ ਵਿੱਚ ਰਿਹਾ ਹੈ। ਉਹ ਸਾਊਥ ਸਾਈਡ ਕੌਮਪਟਨ ਕ੍ਰਿਪਸ ਨਾਲ ਜੁੜਿਆ ਹੋਇਆ ਸੀ। ਜਾਂਚ ਵਿੱਚ ਉਸ ਦੀ ਭੂਮਿਕਾ ਨੂੰ ਲੈ ਕੇ ਕਈ ਸਾਲਾਂ ਤੋਂ ਸਵਾਲ ਉੱਠਦੇ ਰਹੇ ਹਨ।ਮਾਮਲੇ ਵਿੱਚ ਉਸ ’ਤੇ ਖੁਦ ਟੁਪੈਕ ਨੂੰ ਗੋਲੀ ਮਾਰਨ ਦਾ ਦੋਸ਼ ਨਹੀਂ ਲਗਾਇਆ ਗਿਆ ਸੀ। ਅਭਿਯੋਗ ਪੱਖ ਦਾ ਦਾਅਵਾ ਰਿਹਾ ਹੈ ਕਿ ਉਸ ਨੇ ਕਥਿਤ ਤੌਰ ’ਤੇ ਹਮਲੇ ਦੀ ਯੋਜਨਾ ਬਣਾਉਣ ਅਤੇ ਉਸ ਨੂੰ ਅੰਜਾਮ ਦੇਣ ਵਿੱਚ ਮਦਦ ਕੀਤੀ।

30 ਸਾਲਾਂ ਬਾਅਦ ਕਿਉਂ ਆਇਆ ਮਾਮਲੇ ਵਿੱਚ ਮੋੜ?

ਟੁਪੈਕ ਦੀ ਮੌਤ ਤੋਂ ਬਾਅਦ ਕਈ ਸਾਲਾਂ ਤੱਕ ਇਹ ਮਾਮਲਾ ਅਣਸੁਲਝਿਆ ਰਿਹਾ। ਇਸ ਦੌਰਾਨ ਉਨ੍ਹਾਂ ਦੀ ਹੱਤਿਆ ਨੂੰ ਲੈ ਕੇ ਕਈ ਕਿਤਾਬਾਂ, ਡਾਕੂਮੈਂਟਰੀਆਂ ਅਤੇ ਪੌਡਕਾਸਟ ਬਣੇ, ਪਰ ਮਾਮਲਾ ਕਿਸੇ ਨਤੀਜੇ ਤੱਕ ਨਹੀਂ ਪਹੁੰਚ ਸਕਿਆ।ਬਾਅਦ ਵਿੱਚ ਡੇਵਿਸ ਵੱਲੋਂ ਦਿੱਤੇ ਗਏ ਜਨਤਕ ਬਿਆਨਾਂ ਨੇ ਜਾਂਚ ਨੂੰ ਨਵੀਂ ਦਿਸ਼ਾ ਦਿੱਤੀ। ਉਸ ਨੇ ਆਪਣੀ ਕਿਤਾਬ ‘Compton Street Legend’ ਅਤੇ ਵੱਖ-ਵੱਖ ਇੰਟਰਵਿਊਜ਼ ਵਿੱਚ ਟੁਪੈਕ ਦੀ ਹੱਤਿਆ ਨਾਲ ਜੁੜੀਆਂ ਘਟਨਾਵਾਂ ਬਾਰੇ ਗੱਲ ਕੀਤੀ ਸੀ। ਇਨ੍ਹਾਂ ਬਿਆਨਾਂ ਨੇ ਜਾਂਚਕਾਰਾਂ ਦਾ ਧਿਆਨ ਮੁੜ ਇਸ ਮਾਮਲੇ ਵੱਲ ਖਿੱਚਿਆ।

ਹੱਤਿਆ ਦੇ ਪਿੱਛੇ ਬਦਲੇ ਦੀ ਗੱਲ

ਅਭਿਯੋਗ ਪੱਖ ਮੁਤਾਬਕ ਟੁਪੈਕ ਦੀ ਹੱਤਿਆ ਤੋਂ ਪਹਿਲਾਂ ਉਸੇ ਰਾਤ ਇੱਕ ਝਗੜਾ ਹੋਇਆ ਸੀ। ਦਾਅਵਾ ਕੀਤਾ ਗਿਆ ਕਿ ਟੁਪੈਕ ਅਤੇ ਉਸ ਦੇ ਸਾਥੀਆਂ ਨੇ ਡੇਵਿਸ ਦੇ ਭਤੀਜੇ ਔਰਲੈਂਡੋ ‘ਬੇਬੀ ਲੇਨ’ ਐਂਡਰਸਨ ਨਾਲ ਕੁੱਟਮਾਰ ਕੀਤੀ ਸੀ।ਇਸ ਘਟਨਾ ਨੂੰ ਹੀ ਕਥਿਤ ਤੌਰ ’ਤੇ ਬਦਲੇ ਦੀ ਕਾਰਵਾਈ ਨਾਲ ਜੋੜਿਆ ਗਿਆ। ਜਾਂਚਕਾਰਾਂ ਦਾ ਮੰਨਣਾ ਰਿਹਾ ਕਿ ਇਸ ਝਗੜੇ ਤੋਂ ਬਾਅਦ ਟੁਪੈਕ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਗਈ ਸੀ।

ਹਿਪ-ਹੌਪ ਜਗਤ ਵਿੱਚ ਮੁੜ ਚਰਚਾ

ਟੁਪੈਕ ਸ਼ਕੂਰ ਦੀ ਮੌਤ ਅੱਜ ਵੀ ਹਿਪ-ਹੌਪ ਇਤਿਹਾਸ ਦੇ ਸਭ ਤੋਂ ਵੱਡੇ ਰਹੱਸਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਉਨ੍ਹਾਂ ਦੇ ਕਤਲ ਨਾਲ ਜੁੜੇ ਅਦਾਲਤੀ ਫੈਸਲੇ ਨੇ ਇੱਕ ਵਾਰ ਫਿਰ 2Pac ਦੇ ਪ੍ਰਸ਼ੰਸਕਾਂ ਅਤੇ ਸੰਗੀਤ ਜਗਤ ਵਿੱਚ ਇਸ ਮਾਮਲੇ ਨੂੰ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ।ਲਗਭਗ ਤਿੰਨ ਦਹਾਕਿਆਂ ਬਾਅਦ ਆਇਆ ਇਹ ਫੈਸਲਾ ਟੁਪੈਕ ਕਤਲ ਕਾਂਡ ਦੀ ਲੰਬੀ ਕਾਨੂੰਨੀ ਕਹਾਣੀ ਵਿੱਚ ਇੱਕ ਮਹੱਤਵਪੂਰਨ ਮੋੜ ਮੰਨਿਆ ਜਾ ਰਿਹਾ ਹੈ।

© Copyright Galactic Television & Communications Pvt. Ltd. 2026. All rights reserved.