ਗਾਇਕ ਰਣਜੀਤ ਬਾਵਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕ ਆਪਣੇ ਨਾਲ ਹੋਈਆਂ ਵਧੀਕੀਆਂ ਦੇ ਬਾਰੇ ਗੱਲਬਾਤ ਕਰਦਾ ਹੋਇਆ ਨਜ਼ਰ ਆ ਰਿਹਾ ਹੈ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਪਣੇ ਇੱਕ ਫੈਨ ਨੂੰ ਨਸੀਹਤ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਗਾਇਕ ਕਹਿ ਰਿਹਾ ਹੈ ਕਿ ‘ਤੂੰ ਡਾਂਗ ਚੁੱਕ ਅਤੇ ਆਪਣੇ ਪਿੰਡ ‘ਚ ਵੇਖ ਕਿ ਕਿਹੜਾ ਕਿਹੜਾ ਨਸ਼ਾ ਵੇਚ ਰਿਹਾ ਹੈ।ਐਂਵੇ ਨਹੀਂ ਕਿ ਗਾਣਾ ਸੁਣ ਕੇ ਘਰੇ ਚਲੇ ਜਾਣਾ ਹੈ ।
Add GTC Pollywood on Google

_cc3f0416da1d4c029d0ff7a33969f478_1280X720.webp)
ਜਿੰਨਾ ਚਿਰ ਕੁਝ ਹੱਥੀਂ ਨਹੀਂ ਕੀਤਾ ਉਦੋਂ ਦੇਰ ਬੜਕ ਨਹੀਂ ਮਾਰਨੀ।ਜਿੱਦਣ ਹੱਥੀਂ ਕਰੋਗੇ, ਉਸ ਦਿਨ ਗੱਲ ਕਰਿਓ।ਅਸੀਂ 20215 ‘ਚ ਗੀਤ ਗਾ ਦਿੱਤਾ ਸੀ ।ਉਦੋਂ ਤੱਕ ਕੋਈ ਉੱਠਿਆ ਤੱਕ ਨਹੀਂ ਸੀ ਹੁਣ ਸਾਰੇ ਬੜਕਾਂ ਮਾਰਦੇ ਆ।ਮੈਂ ਸਵੇਰੇ ਸਾਢੇ ਸੱਤ ਵਜੇ ਘਰੋਂ ਚੁੱਕਿਆ ਗਿਆ ਸੀ । ਮੈਂ ਇਹ ਵਾਰ ਵਾਰ ਸੁਨਾਉਣਾ ਨਹੀਂ ਚਾਹੁੰਦਾ ਪਰ ਮੁੜ ਕੇ ਕੋਈ ਨਾਲ ਨਹੀਂ ਖੜ੍ਹਦਾ।
_a024e94fa716724bb679052f91682fcc_1280X720.webp)
ਸੋਸ਼ਲ ਮੀਡੀਆ ਤੇ ਰਣਜੀਤ ਬਾਵਾ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਰਣਜੀਤ ਬਾਵਾ ਨੇ ਬੀਤੇ ਦਿਨੀਂ ਪਰਵਿੰਦਰ ਸਿੰਘ ਝੋਟੇ ਦੀ ਮੌਤ ‘ਤੇ ਅਫਸੋਸ ਜਤਾਉਂਦੇ ਹੋਏ ਇੱਕ ਪੋਸਟ ਸ਼ੇਅਰ ਕੀਤੀ ਸੀ । ਜਿਸ ਤੋਂ ਬਾਅਦ ਭਾਨੇ ਸਿੱਧੂ ਨੇ ਸਵਾਲ ਚੁੱਕਦੇ ਹੋਏ ਕਿਹਾ ਸੀ ਕਿ ਉਹ ਤਾਂ ਸਰਕਾਰੀ ਪ੍ਰੋਗਰਾਮ ਕਰਦਾ ਫਿਰਦਾ ਹੈ। ਜਿਸ ਤੋਂ ਬਾਅਦ ਰਣਜੀਤ ਬਾਵਾ ਨੇ ਆਪਣੀ ਸਫਾਈ ‘ਚ ਕਈ ਵੀਡੀਓ ਸਾਂਝੇ ਕੀਤੇ ਸਨ ਅਤੇ ਸਟੇਜ ਤੋਂ ਵੀ ਆਪਣਾ ਪ੍ਰਤੀਕਰਮ ਦਿੱਤਾ ਸੀ ।
- GTC Pollywood