logo
logo

ਮੋਨਿਕਾ ਗਿੱਲ ਨੇ ਆਪਣੇ ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ

ਅਦਾਕਾਰਾ ਮੋਨਿਕਾ ਗਿੱਲ ਨੇ ਆਪਣੇ ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ।ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੇ ਪਤੀ ਦੇ ਨਾਲ ਰੋਮਾਂਟਿਕ ਹੁੰਦੀ ਹੋਈ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ “ਇੱਕ ਸਾਲ ਪਹਿਲਾਂ, ਅਸੀਂ  ਵਿੱਚ ਦੁਪਹਿਰ ਦੇ ਖਾਣੇ ਦੌਰਾਨ ਮਿਲੇ ਸੀ। ਮੈਨੂੰ ਨਹੀਂ ਪਤਾ ਸੀ ਕਿ ਸਾਡੀ ਕਹਾਣੀ ਕਿੱਥੇ ਜਾ ਕੇ ਮੁੱਕੇਗੀ, ਬੱਸ ਇੰਨਾ ਪਤਾ ਸੀ ਕਿ ਮੈਂ ਆਪਣੀ ਜ਼ਿੰਦਗੀ ਦੀ ਕਹਾਣੀ ਵਿੱਚ ਉਸਨੂੰ ਸ਼ਾਮਲ ਕਰਨਾ ਚਾਹੁੰਦੀ ਸੀ।

ਇੱਕ ਸਾਲ ਬਾਅਦ, ਅਸੀਂ ਮੁੜ ਉਸੇ ਥਾਂ ’ਤੇ ਹਾਂ, ਜਿੱਥੋਂ ਸਭ ਕੁਝ ਸ਼ੁਰੂ ਹੋਇਆ ਸੀ। ਜਿਸ ਇਨਸਾਨ ਨੂੰ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਸਭ ਤੋਂ ਸੋਹਣਾ ਮਰਦ ਸਮਝਿਆ ਸੀ, ਉਸ ਦਾ ਦਿਲ ਉਸ ਦੀ ਖ਼ੂਬਸੂਰਤੀ ਤੋਂ ਵੀ ਵੱਧ ਸੋਹਣਾ ਨਿਕਲਿਆ। ਸ਼ੇਖੀ ਨਹੀਂ ਮਾਰਨੀ ਚਾਹੁੰਦੀ, ਪਰ ਮੈਂ ਉਸ ਨਾਲ ਵਿਆਹ ਕਰ ਲਿਆ ਹੈ”। 

 

ਮੋਨਿਕਾ ਗਿੱਲ ਦਾ ਵਰਕ ਫ੍ਰੰਟ 

ਮੋਨਿਕਾ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਹ ਕਈ ਫ਼ਿਲਮਾਂ ‘ਚ ਵੀ ਨਜ਼ਰ ਆਏ ।ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਉਨ੍ਹਾਂ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਸਤਿ ਸ਼੍ਰੀ ਅਕਾਲ, ਗੀਤ, ਪਲਟਨ, ਯਾਰਾ ਵੇ, ਉੱਚਾ ਦਰ ਬਾਬੇ ਨਾਨਕ ਦਾ ਸਣੇ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਅਦਾਕਾਰੀ ਕੀਤੀ ਹੈ। 

EN-US"> 

- GTC Pollywood

Top Stories