logo
logo

ਅਰਜਨ ਢਿੱਲੋਂ ਪਹੁੰਚੇ ਗੁਰਜੀਤ ਤੂਤ ਦੇ ਘਰ, ਧੀ ਦੇ ਨਾਂਅ 5 ਲੱਖ ਦੀ ਐਫਡੀ ਤੇ ਘਰ ਬਨਾਉਣ ਲਈ ਦਿੱਤੀ ਮਦਦ

ਅਰਜਨ ਢਿੱਲੋਂ ਮਰਹੂਮ ਕਬੱਡੀ ਖਿਡਾਰੀ ਗੁਰਜੀਤ ਤੂਤ ਦੇ ਘਰ ਸੋਗ ਜਤਾਉਣ ਦੇ ਲਈ ਪਹੁੰਚੇ ।ਇਸ ਮੌਕੇ ‘ਤੇ ਉਨ੍ਹਾਂ ਨੇ ਗੁਰਜੀਤ ਤੂਤ ਦੀ ਧੀ ਦੇ ਨਾਂਅ ‘ਤੇ ਪੰਜ ਲੱਖ ਦੀ ਐਫਡੀ ਕਰਵਾਉਣ ਤੇ ਘਰ ਬਨਵਾਉਣ ਦੇ ਲਈ ਮਦਦ ਦਿੱਤੀ ਹੈ।ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ‘ਚ ਅਰਜਨ ਢਿੱਲੋਂ ਪਰਿਵਾਰ ਦੇ ਨਾਲ ਸੋਗ ਜਤਾ ਰਹੇ ਹਨ। ਇਹ ਵੀਡੀਓ ਜਿਉਂ ਹੀ ਸੋਸ਼ਲ ਮੀਡੀਆ ਤੇ ਸਾਹਮਣੇ ਆਇਆ ਤਾਂ ਫੈਨਸ ਨੇ ਵੀ ਅਰਜਨ ਢਿੱਲੋਂ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ। 

ਗੁਲਾਬ ਸਿੱਧੂ ਵੀ ਪਹੁੰਚੇ ਸਨ ਮਦਦ ਦੇਣ

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗਾਇਕ ਗੁਲਾਬ ਸਿੱਧੂ ਵੀ ਪਰਿਵਾਰ ਦੀ ਮਦਦ ਦੇ ਲਈ ਪਹੁੰਚੇ ਸਨ। ਉਨ੍ਹਾਂ ਨੇ ਵੀ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ ਸੀ । ਗੁਲਾਬ ਸਿੱਧੂ ਹਮੇਸ਼ਾ ਹੀ ਜ਼ਰੂਰਤਮੰਦ ਲੋਕਾਂ ਦੀ ਮਦਦ ਦੇ ਲਈ ਅੱਗੇ ਆਉਂਦੇ ਹਨ। 

ਹਰਫ ਚੀਮਾ ਨੇ ਕੀਤੀ ਸੀ ਅਪੀਲ 

ਇਸ ਤੋਂ ਇਲਾਵਾ ਗਾਇਕ ਹਰਫ ਚੀਮਾ ਵੀ ਪਰਿਵਾਰ ਦੀ ਮਦਦ ਦੇ ਲਈ ਅੱਗੇ ਆਏ ਸਨ। ਉਨ੍ਹਾਂ ਨੇ ਗੁਰਜੀਤ ਤੂਤ ਦੇ ਭੋਗ ਤੇ ਆਉਣ ਦੀ ਅਪੀਲ ਵੀ ਫੈਨਸ ਨੂੰ ਕੀਤੀ ਸੀ ਤੇ ਖੁਦ ਵੀ ਉਨ੍ਹਾਂ ਨੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਹੈ। 

- GTC Pollywood

Top Stories